ਇਟਲੀ ! ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਕਿਉ?
ਇਟਲੀ ! ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਕਿਉ?
ਮਿਲਾਨ ਇਟਲੀ (ਸਾਬੀ ਚੀਨੀਆ) ਖੇਤੀ ਬਿੱਲਾਂ ਨੂੰ ਲੈਕੇ ਕਿ ਪੰਜਾਬੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਆਰੰਭ ਕੀਤਾ ਕਿਸਾਨ ਅੰਦੋਲਨ ਅੱਜ ਸਾਰੇ ਭਾਰਤੀਆਂ ਦਾ ਸਾਝਾਂ ਅੰਦੋਲਨ ਬਣ ਚੁੱਕਿਆ ਹੈ ਅੰਦੋਲਨ ਨੂੰ ਭਾਰਤ ਵਾਸੀਆਂ ਦਾ ਅੰਦੋਲਨ ਬਣਾਉਣ ਅਤੇ ਦਿੱਲੀ ਦੀ ਹੱਕ ਤੱਕ ਟੈਰਕਟਰ ਚੜਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ ਨੌਜਵਾਨਾਂ ਦਾ ਫਿਰ ਚਾਹੇ ਉਹ ਪੰਜਾਬੀ ਹੋਣ ਜਾ ਹਰਿਆਣਵੀ ? ਨੌਜਵਾਨਾਂ ਤੇ ਆਪ ਮੁਹਾਰੇ ਹੋਏ ਲੋਕਾਂ ਨੇ ਕਿਸਾਨ ਜੱਥੇਬੰਦੀਆਂ ਤੋ ਇਲਾਵਾ ਸਿਆਸੀ ਪਾਰਟੀ ਦੇ ਆਗੂਆਂ ਨੂੰ ਅੰਦੋਲਨ ਦੇ ਲਾਗੇ ਤੱਕ ਨਹੀ ਫੱਟਕਣ ਦਿੱਤਾ।
ਕੁਝ ਇਸੇ ਤਰਾਂ ਦੇ ਹਲਾਤ ਵੇਖਣ ਨੂੰ ਮਿਲ ਰਹੇ ਹਨ ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਚੋ ਦੇਸ਼ ਭਾਵੇ ਛੋਟਾ ਹੈ ਪਰ ਯੂਰਪ ਵਿਚ ਪੰਜਾਬੀ ਅਤੇ ਹਰਿਆਣੇ ਦੇ ਲੋਕਾਂ ਦੀ ਸੰਘਣੀ ਅਬਾਦੀ ਹੋਣ ਕਰਕੇ ਕਿਸਾਨਾਂ ਦੇ ਹੱਕ ਵਿਚ ਸਭ ਤੋ ਵੱਧ ਕਾਰ ਰੈਲੀਆਂ ਤੇ ਰੋਸ ਮੁਜਾਹਰੇ ਵੀ ਇਟਲੀ ਵਿਚ ਹੀ ਹੋਏ ਹਨ ਇੱਥੋ ਤੱਕ ਯੂ,ਐਨ,ੳ ਤੱਕ ਵੀ ਇੰਨਾਂ ਲੋਕਾਂ ਨੇ ਹੀ ਪਹੁੱਚ ਕੀਤੀ ਹੈ ਫਿਰ ਭਾਵੇ ਕਰੋਨਾ ਵਾਇਰਸ ਕਰਕੇ ਪ੍ਰਸ਼ਾਸ਼ਨ ਦੀਆਂ ਕਿੰਨੀਆਂ ਵੀ ਸਖਤ ਹਦਾਇੱਤਾ ਕਿਉ ਨਾ ਹੋਣ ਯੂਰਪ ਵਿਚ ਸਭ ਤੋ ਪਹਿਲਾ ਰੋਸ ਮੁਜਹਰਾ ਵੀ ਇਟਲੀ ਦੇ ਸ਼ਹਿਰ ਮਾਨਤੋਵਾ ਵਿਚ ਹੀ ਹੋਇਆ ਸੀ
ਇਥੇ ਰਹਿੰਦੇ ਕਿਸਾਨ ਸਮਰਥਕਾਂ ਨੇ ਇਕ ਗੱਲ ਨੂੰ ਨੇੜੇ ਤੋ ਦੇਖਦਿਆ ਚਿੰਤਾ ਜਾਹਿਰ ਕੀਤੀ ਹੈ ਕਿ ਨੌਜਵਾਨਾਂ ਨੇ ਤਾ ਆਪਣੇ ਫਰਜਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਪਰ ਇਸ ਸ਼ਘਰਸ਼ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਕਈ ਗੁਰਦੁਆਰਿਆ ਦੇ ਪ੍ਰਬੰਧਕ ਵੀ ਇਸ ਅੰਦੋਲਨ ਦੀ ਹਮਾਇਤ ਕਰਨ ਤੋ ਵਾਂਝੇ ਰਹਿ ਗਏ ਹਨ ਦੱਸਣਯੋਗ ਹੈ ਕਿ ਇਟਲੀ ਵਿਚ ਕਰੋਨਾ ਵਾਇਰਸ ਦੇ ਚਲਦਿਆ ਪ੍ਰਸ਼ਾਸ਼ਨ ਵਲੋ ਕਈ ਤਰ੍ਹਾ ਦੀਆਂ ਪਾਬੰਦੀਆਂ ਐਲਾਨੀਆਂ ਹੋਈਆ ਹਨ ਪਰ ਨੌਜਵਾਨਾਂ ਨੇ ਕਿਸੇ ਵੀ ਗੱਲ ਦੀ ਪ੍ਰਵਾਹ ਕੀਤਿਆ ਬੇਗੈਰ ਦਿੱਲੀ ਦੀਆਂ ਸੜਕਾਂ ਤੇ ਕਾਲੀ ਹਨੇਰ੍ਹੀਆਂ ਰਾਤਾਂ ਕੱਟ ਰਹੇ ਕਿਸਾਨਾਂ ਦੇ ਹੱਕ ਵਿਚ ਹਾਂ ਪੱਖੀ ਨਾਹਰਾਂ ਮਾਰਿਆ ਹੈ ਉਸਦੇ ਉਲਟ ਕਈ ਵੱਡੇ ਆਗੂ ਬੁਰੀ ਤਰ੍ਹਾਂ ਪਿਛੜ ਗਏ ਹਨ ਜਿਹੜੇ ਇਸ ਅੰਦੋਲਨ ਦੀ ਖੁੱਲਕੇ ਹਮਾਇਤ ਨਹੀ ਕਰ ਸਕੇ ਪ੍ਰੈਸ ਨਾਲ ਗੱਲਤਬਾਤ ਕਰਨ ਵਾਲਿਆ ਦਾ ਕਹਿਣਾ ਹੈ ਕਿ ਪੰਜਾਬ ਆਪਣੀ ਹੋਂਦ ਦੀ ਸਭ ਤੋ ਵੱਡੀ ਲੜਾਈ ਲੜ੍ਹ ਰਿਹਾ ਹੈ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ੋਸ਼ਲ ਮੀਡੀਏ ਤੇ ਲਾਈਵ ਹੋਕੇ ਮੈ ਮੇਰੀ ਤੇ ਗੁਣ ਗਾਊਣ ਵਾਲੇ ਬਹੁਤੇ ਆਗੂ ਸਿਆਸੀ ਪੋਸਟਾਂ ਤਾ ਹਰ ਰੋਜ ਪਾਉਦੇ ਹਨ ਪਰ ਕਿਸਾਨ ਅੰਦੋਲਨ ਦੇ ਹੱਕ ਵਿਚ ਕੋਈ ਪੋਸਟ ਪਾਉਣ ਤੋ ਵੀ ਡਰਦੇ ਹਨ


Comments
Post a Comment