ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦੀ ਯਾਦ ਚੋ ਸਲਾਨਾ ਸਮਾਗਮ ਕਰਵਾਇਆ

ਮਿਲਾਨ ਇਟਲੀ 11 ਜੂਨ (ਸਾਬੀ ਚੀਨੀਆ) ਸਿੱਖ ਕੌਮ ਦੇ ਮਹਾਨ ਯੋਧੇ ਸੰਤ ਸਿਪਾਹੀ ਧੰਨ ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਯਾਦ ਕਰਦਿਆ ਇਟਲੀ ਦੀ ਸਿੱਖ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾ ਉਨਾਂ ਦੀ ਯਾਦ ਵਿਚ 3 ਰੋਜਾਂ ਗੁਰਮਿਤ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ (ਰੋਮ) ਵਿਖੇ ਕਰਵਾਏ ਤਿੰਨ ਰੋਜਾ ਧਾਰਮਿਕ ਸਮਾਗਮਾਂ ਵਿਚ ਸਿੱਖ ਸੰਗਤਾਂ ਨੇ ਦੂਰੋ ਨੇੜਿੳ ਪੁੱਜ ਕਰਕੇ ਹਾਜਰੀਆਂ ਭਰਦੇ ਸਮਾਗਮਾਂ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਗੁਰਬਾਣੀ ਕੀਰਤਨ ਸ਼ਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਇਆ | 

                                  ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਦੇ ਜੱਥੇ ਵੱਲੋ ਆਈਆਂ ਸੰਗਤਾਂ ਨੂੰ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦਾ ਲਾਸਾਨੀ ਇਤਿਹਾਸ ਸ਼ਰਵਣ ਕਰਵਾਉਦੇ ਹੋਏ ਸਟੇਜ ਉਪਰ ਹਾਜਰੀਆਂ ਭਰੀਆ ਗਈਆ ਇਸ ਤੋ ਪਹਿਲਾ ਗੁਰਦੁਆਰਾ ਸਾਹਿਬ ਦੇ ਹਾਜੂਰੀ ਰਾਗੀ ਬਾਬਾ ਦਲਬੀਰ ਸਿੰਘ ਹੋਣਾਂ ਵੱਲੋ ਕੀਰਤਨ ਸ਼ਰਵਣ ਕਰਵਾਉਦਿਆ ਗੁਰੂ ਸ਼ਬਦ ਦੀ ਵਿਆਖਿਆ ਕੀਤੀ ਗਈ ਸੇਵਾਦਾਰਾਂ ਵੱਲੋ ਆਈਆਂ ਸੰਗਤਾਂ ਲਈ ਗੁਰੂ ਕਿ ਅਤੁੱਟ ਵਰਤਾਏ ਗਏ। 

ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦੀ ਯਾਦ ਚੋ ਕਰਵਾਏ ਸਮਾਗਮਾਂ ਦੌਰਾਨ ਜੁੜੀਆ ਸੰਗਤਾਂ ਤੇ ਪ੍ਰਬੰਧਕ               ਫੋਟੋ ਸਾਬੀ ਚੀਨੀਆ 


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ