ਤੈਰਾਨੌਵਾ (ਇਟਲੀ) ਚੋ 21 ਮਈ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ
ਮਿਲਾਨ ਇਟਲੀ 16 ਮਈ (ਸਾਬੀ ਚੀਨੀਆ) ਸੈਂਟਰ ਇਟਲੀ ਦੀ ਸਟੇਟ ਤੋਸਕਾਨਾ ਦੇ ਕਸਬਾ ਤੈਰਾਨੌਵਾ ਦੇ ਗੁਰਦਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋ 21 ਮਈ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਸਬੰਧੀ
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਕੇ ਕਿ ਸਜਾਏ ਜਾ ਰਹੇ ਨਗਰ ਕੀਰਤਨ ਲਈ ਸੰਗਤਾਂ ਵਿਚ ਉਤਿਸ਼ਾਹ ਵੇਖਿਆਂ ਹੀ ਬਣਦਾ ਹੈ ਜਿਸ ਲਈ ਜੰਗ ਪੱਧਰ ਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਸ਼ਮਸ਼ੀਰੇ ਖਾਲਸਾ ਗਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਜਾਣਗੇ ਜਦ ਕਿ ਗੁਰਮੁੱਖ ਸਿੰਘ ਜੌਹਲ ਵੱਲੋ ਕਵੀਸ਼ੀਰਾਂ ਵਾਰਾਂ ਨਾਲ ਨਿਹਾਲ ਕੀਤਾ ਜਾਵੇਗਾ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਥਾਨਿਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋ ਇਲਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਅਹਿਮ ਆਗੂ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ। "ਯੂਰਪ ਨਿਊਜ ਟੀ ਵੀ ਦੀ ਟੀਮ ਵੱਲੋ ਲਾਈਵ ਪ੍ਰੋਗਰਾਮ ਰਾਹੀ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਨੂੰ ਨਗਰ ਕੀਰਤਨ ਦੇ ਦਰਸ਼ਣ ਕਰਵਾਏ ਜਾਣਗੇ|

Comments
Post a Comment