ਅਮ੍ਰਿਤਸਰ ਤੋ ਮਿਲਾਨ ਤੇ ਰੋਮ ਲਈ ਸਿੱਧੀਆਂ ਉਡਾਨਾ ਸ਼ੁਰੂ ਕਰਨ ਦੀ ਮੰਗ
ਅਮ੍ਰਿਤਸਰ ਤੋ ਮਿਲਾਨ ਤੇ ਰੋਮ ਲਈ ਸਿੱਧੀਆਂ ਉਡਾਨਾ ਸ਼ੁਰੂ ਕਰਨ ਦੀ ਮੰਗ
ਮਿਲਾਨ ਇਟਲੀ 9 ਮਈ (ਸਾਬੀ ਚੀਨੀਆ) ਸ੍ਰੀ ਅਮ੍ਰਿਤਸਰ ਸਾਹਿਬ ਤੋ ਇਟਲੀ ਲਈ ਸਿੱਧੀਆਂ ਉਡਾਨਾਂ ਨਾ ਹੋਣ ਕਾਰਨ ਦੌਹਾਂ ਦੇਸ਼ਾਂ ਤੋ ਆਉਣ ਜਾਣ ਵਾਲੇ ਸੈਲਾਨੀਆਂ ਨੂੰ ਤਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ। ਉੱਥੇ ਕਾਰੋਬਾਰ ਦੀ ਖਾਤਿਰ ਇਟਲੀ ਗਏ ਬਹੁਤ ਸਾਰੇ ਪੰਜਾਬੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਰੋਨਾ ਕਾਲ ਦੌਰਾਨ ਸ਼ੁਰੂ ਹੋਈਆਂ ਐਮਰਜੈਂਸੀ ਉਡਾਨਾਂ ਦੇ ਬੰਦ ਹੋਣ ਤੋ ਬਾਅਦ ਹੁਣ ਰੋਮ ਤੇ ਮਿਲਾਨ ਤੋ ਸ੍ਰੀ ਅਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਮੁਸ਼ਕਲ ਬਣੀ ਪਈ ਹੈ ਕਾਫੀ ਸਮਾਂ ਪਹਿਲਾ ਏਅਰ ਇੰਡੀਆ ਦੀ ਅਮ੍ਰਿਤਸਰ ਤੋ ਰੋਮ ਜਾਣ ਵਾਲੀ ਫਲਾਈਟ ਦੇ ਬੰਦ ਹੋਣ ਨਾਲ ਸਿੱਖ ਤੇ ਇਸਾਈ ਧਰਮਾਂ ਨਾਲ ਸਬੰਧਤ ਦੁਨੀਆਂ ਦੇ 2 ਇਤਿਹਾਸਿਕ ਸ਼ਹਿਰਾਂ ਦਾ ਸਿੱਧਾ ਲੰਿਕ ਟੁੱਟਣ ਨਾਲ ਆਰਥਿਕ ਪੱਖੋ ਦੌਹਾਂ ਦੇਸ਼ਾਂ ਦਾ ਨੁਕਸਾਨ ਵੀ ਹੋ ਰਿਹਾ ਹੈ
ਇਟਲੀ ਰਹਿਣ ਵਾਲੇ ਬਹੁਤ ਸਾਰੇ ਭਾਰਤੀਆਂ ਨੇ ਵੀ ਸਰਕਾਰ ਤੋ ਮੰਗ ਕੀਤੀ ਹੈ ਕਿ ਦੌਹਾਂ ਦੇਸ਼ਾਂ ਵਿਚਲੇ ਆਪਸੀ ਪਿਆਰ ਤੇ ਵਪਾਰ ਨੂੰ ਵਧਾਉਣ ਲਈ ਅਮ੍ਰਿਤਸਰ ਤੋ ਰੋਮ ਤੇ ਮਿਲਾਨ ਲਈ ਸਿੱਧੀਆਂ ਉਡਾਨਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਇੱਥੇ ਇਹ ਵੀ ਦੱਸਣਯੋਗ ਹੈ ਇਟਲੀ ਯੂਰਪ ਦਾ ਇਕ ਅਜਿਹਾ ਦੇਸ਼ ਹੈ ਜਿਸ ਵਿਚ ਬੜੀ ਵੱਡੀ ਗਿਣਤੀ ਪੰਜਾਬੀ ਰਹਿੰਦੇ ਹਨ ਜੋ ਅਕਸਰ ਆਪਣੇ ਦੇਸ਼ ਆਉਣ ਲਈ ਦੂਜੇ ਦੇਸ਼ਾਂ ਰਾਹੀ ਜਾਂਦੇ ਹਨ ਅਜਿਹੇ ਵਿਚ ਜੇ ਇਟਲੀ ਦੇ ਵੱਡੇ ਸ਼ਹਿਰਾਂ ਰੋਮ ਤੇ ਮਿਲਾਨ ਤੋ ਅਮ੍ਰਿਤਸਰ ਲਈ ਸਿੱਧੀ ਉਡਾਨ ਸ਼ੁਰੂ ਹੁੰਦੀ ਹੈ ਤਾ ਯਾਤਰੀਆਂ ਨੂੰ ਆਉਣ ਜਾਣ ਵਿਚ ਅਸਾਨੀ ਹੋ ਸਕਦੀ ਹੈ|

Comments
Post a Comment