"ਆਸ ਦੀ ਕਿਰਨ ਸੰਸਥਾ ਰੋਮ" ਵਲੋਂ ਲੋੜਬੰਦਾ ਲਈ ਸ਼ੁਰੂ ਕੀਤੇ ਪੰਜਾਬ ਵਿੱਚ ਸਮਾਜ ਸੇਵੀ ਕਾਰਜ।
ਇਟਲੀ ਵਿੱਚ ਲਗਭਗ ਇੱਕ ਤੋਂ ਸਾਲ ਜ਼ਿਆਦਾ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾ ਰਹੀ ਸੰਸਥਾ "ਆਸ ਦੀ ਕਿਰਨ (ਰਜਿ.) ਵਲੋਂ ਜਿੱਥੇ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਲੋੜਬੰਦਾ ਲਈ ਰਾਸ਼ਨ, ਖਾਣ-ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਕੇ ਘਰ ਘਰ ਪੰਹੁਚਿਆ ਗਿਆ ਸੀ, ਇਥੋਂ ਤੱਕ ਕਿ ਜਿਹੜੇ ਭਾਰਤੀ ਭਾਈਚਾਰੇ ਦੇ ਲੋਕ ਇਟਲੀ ਵਿੱਚ ਕਿਸੇ ਕਾਰਨ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਉਨ੍ਹਾਂ ਦੀਆ ਅੰਤਿਮ ਸੰਸਕਾਰ ਦੀਆਂ ਰਸਮਾਂ ਵੀ ਸੰਸਥਾ ਵਲੋਂ ਨਿਭਾਈਆ ਗਈਆ ਹਨ, ਕੁਝ ਵੀਰਾਂ ਦੀਆਂ ਮਿ੍ਤਕ ਦੇਹਾਂ ਨੂੰ ਭਾਰਤੀ ਅੰਬੈਸੀ ਰੋਮ ਦੇ ਸਹਿਯੋਗ ਨਾਲ ਭਾਰਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੱਕ ਪੰਹੁਚਿਆ ਗਿਆ ਹੈ,ਉੱਥੇ ਆਸ ਦੀ ਕਿਰਨ ਸੰਸਥਾ ਦੇ ਸਮੂਹ ਸੇਵਾਦਾਰਾਂ ਵਲੋਂ ਸਮਾਜ ਪ੍ਰਤੀ ਸੇਵਾਵਾਂ ਨੂੰ ਅੱਗੇ ਵਧਾਉਂਦਿਆਂ ਹੋਇਆ ਪੰਜਾਬ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਤੁੜ ਪਿੰਡ ਵਿੱਚ ਦੋ ਪਰਿਵਾਰਾਂ ਲਈ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਆਸ ਦੀ ਕਿਰਨ ਸੰਸਥਾ ਸੇਵਾਦਾਰਾਂ ਵਲੋਂ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਲੲੀ ਮਕਾਨ ਬਣਾਉਣ ਲਈ ਨੀਂਹ ਪੱਥਰ ਰੱਖ ਕੇ ਸ਼ਰੂਆਤ ਕੀਤੀ ਗਈ ਹੈ, ਅਤੇ ਮਕਾਨ ਬਣਾਉਣ ਲਈ 25,000 ਦਾ ਮਟੀਰੀਅਲ ਖਰੀਦ ਕੇ ਲੋੜਬੰਦ ਪਰਿਵਾਰ ਨੂੰ ਭੇਂਟ ਕੀਤਾ ਗਿਆ ਹੈ, ਆਸ ਦੀ ਕਿਰਨ ਸੰਸਥਾ ਰੋਮ ਵਲੋਂ ਇਸ ਪਰਿਵਾਰ ਦੇ ਮਕਾਨ ਬਣਾਉਣ ਦੀ ਸੇਵਾ ਲਈ ਹੈ, ਉਨ੍ਹਾਂ ਹੋਰ ਸੇਵਾਦਾਰਾਂ ਅਤੇ ਸੰਸਥਾਵਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਪਰਿਵਾਰ ਦੀ ਮੱਦਦ ਕਰਨਾ ਚਾਹੁੰਦੇ ਹਨ ਤਾਂ ਉਹ ਅੱਗੇ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹਨ, ਉਧਰ ਦੂਜੇ ਪਾਸੇ ਇਸੇ ਪਿੰਡ ਵਿੱਚ ਸ਼ਹੀਦ ਬਖਸ਼ੀਸ ਸਿੰਘ ਦੇ ਮਾਤਾ ਪਿਤਾ ਨੂੰ 20,000 ਰੁਪਏ ਦੀ ਨਗਦ ਮਾਲੀ ਮਦਦ ਦਿੱਤੀ ਗਈ ਹੈ ।
" ਇਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਇਕ ਹੋਰ ਪਿੰਡ ਕੱਦ ਗਿੱਲ ਵਿੱਚ ਇੱਕ ਹੋਰ ਲੋੜਬੰਦ ਪਰਿਵਾਰ ਨੂੰ 50,000 ਰੁਪਏ ਦੀ ਨਗਦ ਮਾਲੀ ਮੱਦਦ ਕੀਤੀ ਗਈ ਹੈ। ਕਿਉਂਕਿ ਇਸ ਲੋੜਵੰਦ ਪਰਿਵਾਰ ਦਾ ਮਕਾਨ ਬਣ ਰਿਹਾ ਹੈ ਇਸ ਪਰਿਵਾਰ ਦੇ ਮਕਾਨ ਬਣਾਉਣ ਦੀ ਸੇਵਾ ਸੱਚੀ ਸੇਵਾ ਸੋਸਾਇਟੀ ਹੈਲਪਿੰਗ ਹੈਡ ਜਰਮਨ ਵਲੋਂ ਅੰਰਭ ਕੀਤੀ ਗਈ ਸੀ ਆਸ ਦੀ ਕਿਰਨ ਸੰਸਥਾ ਵਲੋਂ ਇਹ ਸੇਵਾ ਹੈਲਪਿੰਗ ਹੈਡ ਸੇਵਾ ਸੋਸਾਇਟੀ ਨੂੰ ਭੇਂਟ ਕੀਤੀ ਗਈ ਹੈ।, ਅਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਲਾਕਡਾਉਣ ਦੇ ਕਾਰਨ ਆਪਣੀ ਰੋਜ਼ੀ ਰੋਟੀ ਕਮਾਉਣ ਤੋਂ ਅਸਮਰਥ ਪਰਿਵਾਰਾਂ ਨੂੰ ਖਾਂਣ ਪੀਣ ਦੀਆਂ ਵਸਤਾਂ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ, ਸੰਸਥਾ ਦੇ ਸੇਵਾਦਾਰਾਂ ਨੇ ਪ੍ਰੈਸ ਨੂੰ ਜਾਣਕਾਰੀ ਦੱਸਿਆ ਹੈ ਸੰਸਥਾ ਦੇ ਸਮੂਹ ਸੇਵਾਦਾਰਾਂ ਦੀ ਕੋਸ਼ਿਸ਼ ਹੈ ਕਿ ਲੋੜਬੰਦਾ ਲਈ ਅੱਗੇ ਆ ਕੇ ਸੇਵਾਵਾਂ ਨਿਭਾਈਆਂ ਜਾਂ ਸਕਣ, ਉਨ੍ਹਾਂ ਦੱਸਿਆ ਕਿ ਇੱਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਸੰਸਥਾ ਵਲੋਂ ਇਟਲੀ ਦੇ ਕੁਝ ਸ਼ਹਿਰਾਂ ਤੋਂ ਸੇਵਾਵਾਂ ਆਰੰਭੀਆਂ ਗੲੀਆਂ ਹਨ,ਪਰ ਹੌਲੀ-ਹੌਲੀ ਸੰਸਥਾ ਵਲੋਂ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਇਟਲੀ ਤੋਂ ਬਾਅਦ ਪੰਜਾਬ ਵਿੱਚ ਲੋੜਬੰਦਾ ਲਈ ਸੇਵਾਵਾਂ ਅਰੰਭੀਆਂ ਗੲੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜਦੋਂ ਪੰਜਾਬ ਵਿੱਚ ਹੜ੍ਹ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਦੇ ਤਹਿਤ ਸੰਸਥਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਜੀ ਸੀੱਚੇਵਾਲ ਵਾਲਿਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਲੲੀ ਦਰਿਆ ਦੇ ਬੰਨ੍ਹ ਬਣਾਉਣ ਲਈ ਚਾਰ ਲੱਖ ਰੁਪਏ ਦਾ ਚੈੱਕ ਸੇਵਾ ਵਜੋਂ ਭੇਟ ਕੀਤਾ ਗਿਆ ਸੀ । ਅਤੇ ਸੰਤ ਬਲਵੀਰ ਸਿੰਘ ਸੀੱਚੇਵਾਲ ਵਾਲਿਆਂ ਨੇ ਇਟਲੀ ਦੀਆਂ ਸਮੂਹ ਸੰਗਤਾਂ ਅਤੇ ਸੰਸਥਾ ਦੇ ਸਮੂਹ ਸੇਵਾਦਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਸੀ।।


Comments
Post a Comment