ਇਟਲੀ ! ਕੱਚੇ ਭਾਰਤੀਆਂ ਲਈ "ਪਾਸਪੋਰਟ ਕੈਂਪ "14,21,27 ਜੂਨ ਨੂੰ


ਮਿਲਾਨ ਇਟਲੀ (ਪੱਤਰ ਪ੍ਰੇਰਕ) ਇਟਲੀ ਚ ਖੁੱਲੀ ਇਮੀਗ੍ਰੇਸ਼ਨ ਦੇ ਮੱਦੇਨਜਰ ਇਟਲੀ ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਮੱਦਦ ਪ੍ਰਦਾਨ ਕਰਨ ਹਿੱਤ ਇੰਡੀਅਨ ਕੌਸਲਟ ਜਨਰਲ ਆਫ ਮਿਲਾਨ ਦੁਆਰਾ ਬਹੁਤ ਜਲਦ "ਸ਼ਪੈਸ਼ਲ ਪਾਸਪੋਰਟ ਕੈਂਪਜ" ਲਗਾਏ ਜਾ ਰਹੇ ਹਨ।ਇਨਾਂ੍ਹ ਕੈਂਪਜ ਵਿੱਚ ਸਿਰਫ ਬਗੈਰ ਪੇਪਰਾਂ ਤੇ ਰਹਿਣ ਵਾਲੇ ਭਾਰਤੀਆਂ ਦੇ ਪਾਸਪੋਰਟ ਰਿਨਿਉ ਕਰਨ ਅਤੇ ਨਵੇਂ ਪਾਸਪੋਰਟ ਬਣਾਉਣ ਸਬੰਧੀ ਐਪਲੀਕੇਸ਼ਨਜ ਲਈਆਂ ਜਾਣਗੀਆਂ।
                       ਇਸ ਲੜੀ ਤਹਿਤ  ਨੌਰਥ ਇਟਲੀ ਚ ਪਹਿਲਾ "ਸ਼ਪੈਸ਼ਲ ਪਾਸਪੋਰਟ ਕੈਂਪ" ਮਿਤੀ 14 ਜੂਨ ਨੂੰ ਐਤਵਾਰ ਵਾਲੇ ਦਿਨ ਕਰੇਮੋਨਾ ਨੇੜਲੇ ਮੰਦਿਰ ਸ਼੍ਰੀ ਦੁਰਗਿਆਨਾ ਮੰਦਿਰ ਕਾਸਤਲਵੇਰਦੇ ਵਿਖੇ ਲਗਾਇਆ ਜਾਵੇਗਾ।ਇਸੇ ਪ੍ਰਕਾਰ 21 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਅਤੇ 27 ਜੂਨ ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵੀ ਕੌਸਲਟ ਜਨਰਲ ਦੁਆਰਾ ਅਜਿਹੇ ਪਾਸਪੋਰਟ ਲਗਾਏ ਜਾਣ ਦੀ ਵਿਊਂਤਬੰਦੀ ਹੈ।ਕੌਸਲਟ ਅਧਿਕਾਰੀਆਂ ਨੇ ਦੱਸਿਆ ਕਿ ਇਟਲੀ ਸਰਕਾਰ ਦੁਆਰਾ ਇੱਥੇ ਕਾਮਿਆਂ ਨੂੰ ਰੈਗੁਲਰ ਕਰਨ ਲਈ ਪੇਪਰ ਮੁਹੱਈਆ ਕਰਵਾਏ ਜਾਣ ਦੀ ਪ੍ਰਕਿਰਿਆਂ ਨੂੰ ਦੇਖਦਿਆਂ ਲੋੜਵੰਦ ਭਾਰਤੀਆਂ ਲਈ ਜਲਦ ਪਾਸਪੋਰਟ ਕਰਵਾਉਣ ਦੇ ਲਈ ਇਟਲੀ ਚ ਅੰਬੈਂਸੀਆਂ ਦੁਆਰਾ ਅਜਿਹੇ ਸ਼ਪੈਸ਼ਲ ਪਾਸਪੋਰਟ ਕੈਂਪ ਲਗਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਇਨਾਂ੍ਹ ਕੈਂਪਾਂ ਦਾ ਲਾਭ ਕੇਵਲ ਤੇ ਕੇਵਲ ਬਿਨਾ ਪੇਪਰਾਂ ਵਾਲੇ ਭਾਰਤੀਆਂ ਨੂੰ ਹੀ ਮਿਲੇਗਾ ਅਤੇ ਕੇਵਲ ਬਿਨਾਂ ਪੇਪਰਾਂ ਵਾਲੇ ਭਾਰਤੀ ਹੀ ਇਨਾਂ੍ਹ ਕੈਂਪਾਂ ਵਿੱਚ ਪਾਸਪੋਰਟ ਸਬੰਧੀ ਅਰਜੀਆਂ ਦੇਣ ਲਈ ਪਹੁੰਚਣਗੇ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ