ਵਿਦੇਸ਼ ਮੰਤਰੀ ਨੇ ਇਟਲੀ ਰਹਿੰਦੇ ਕੱਚੇ ਭਾਰਤੀਆਂ ਨੂੰ ਦਿੱਤਾ ਹੌਸਲਾ , ਡੋਗਰਾਂਵਾਲਾ



ਮਿਲਾਨ ਇਟਲੀ 8 ਜੁੂਨ (ਸਾਬੀ ਚੀਨੀਆ) ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਰਹਿੰਦੇ ਬੇਗੈਰ ਪੇਪਰਾਂ ਤੋਂ ਭਾਰਤੀ ਨੌਜਵਾਨ ਵੱਡੀਆਂ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਉਨ੍ਹਾਂ ਦੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਕਿ ਜਿਹੜੇ ਲੋਕ ਏਜੰਟਾਂ ਰਾਹੀਂ ਇੱਥੇ ਆਏ ਸਨ ਉਨ੍ਹਾਂ ਕੋਲ ਇਟਲੀ ਦੇ ਪੇਪਰ ਭਰਨ ਲਈ ਭਾਰਤੀ ਪਾਸਪੋਰਟ ਨਹੀਂ ਹਨ ਤੇ ਇਹ ਪਾਸਪੋਰਟ ਬਣਾਉਣ ਲਈ ਰੋਮ ਅਤੇ ਮਿਲਾਨ ਦੀਆਂ ਭਾਰਤੀ ਅ ਅੰਬੈਸੀਆਂ ਗੁੰਮਸ਼ੁਦਾ ਪਾਸਪੋਰਟ ਰਿਪੋਰਟ ਮੰਗ ਰਹੀਆਂ ਹਨ ਪਰ ਇੱਕ ਗੈਰ ਕਾਨੂੰਨੀ ਵਿਅਕਤੀ ਸਥਾਨਕ ਥਾਣੇ ਜਾਣ ਤੋਂ ਡਰਦਾ ਹੈ ਕਿ ਪੁਲਿਸ ਉਸ ਨੂੰ ਡਿਪੋਰਟ ਵੀਂ ਕਰ ਸਕਦੀ ਹੈ ਇਟਲੀ ਰਹਿੰਦੇ ਗੈਰ ਕਾਨੂੰਨੀ ਵਿਅਕਤੀਆਂ ਦੀ ਇਸ ਵੱਡੀ ਪ੍ਰੇਸ਼ਾਨੀ ਨੂੰ ਹੱਲ ਕਰਵਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਆਗੂ ਲੱਗੇ ਹੋਏ ਹਨ।ਜਿਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਸਕੱਤਰ ਜਨਰਲ ਸ. ਲਖਵਿੰਦਰ ਸਿੰਘ ਡੋਗਰਾਂਵਾਲਾ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਸ. ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਦੀ ਮਦਦ ਦੇ ਨਾਲ ਇਹ ਮਸਲਾ ਭਾਰਤ ਦੇ ਵਿਦੇਸ਼ ਮੰਤਰੀ ਕੋਲ ਪਹੁੰਚਿਆ ਗਿਆ ਸੀ ਜਿਨ੍ਹਾਂ ਨੇ ਇਸ ਮਸਲੇ ਦਾ ਹੱਲ ਇਕ ਦੋ ਦਿਨਾਂ ਵਿੱਚ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਆਖਿਆ ਕਿ ਇਟਲੀ ਵਿੱਚ ਖੁੱਲ੍ਹੀ ਓਪਨ ਇਮੀਗ੍ਰੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਰਹਿੰਦੇ ਸਾਰੇ ਭਾਰਤੀ ਕਾਮਿਆਂ ਨੂੰ ਬਗੈਰ ਕਿਸੇ ਮੁਸ਼ਕਿਲ ਦੇ ਪਾਸਪੋਰਟ ਮੁਹੱਈਆ ਕਰਵਾਏ ਜਾਣਗੇ ਜਿਸ ਦੇ ਆਰਡਰ ਇੱਕ ਦੋ ਦਿਨਾਂ ਵਿੱਚ ਹੋ ਜਾਣਗੇ ਸ. ਲਖਵਿੰਦਰ ਸਿੰਘ ਡੋਗਰਾਂਵਾਲਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਵਿਦੇਸ਼ ਮੰਤਰੀ ਦੀ ਅੰਬੈਸਡਰ ਰੀਨਤ ਸੰਧੂ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਕੁਝ ਜ਼ਰੂਰੀ ਕਾਰਵਾਈਆਂ ਉਪਰੰਤ ਵਿਦੇਸ਼ ਮੰਤਰਾਲੇ ਵੱਲੋਂ ਅੰਬੈਸੀ ਨੂੰ ਆਰਡਰ ਕੀਤੇ ਜਾਣਗੇ ਤਾ ਜੋ ਸਾਰੇ ਗੈਰ ਕਾਨੂੰਨੀ ਭਾਰਤੀਆਂ ਨੂੰ ਪਾਸਪੋਰਟ ਮੁਹੱਈਆ ਕਰਵਾਉਣ ਤੇ ਉਹ ਉੱਥੇ ਪੱਕੇ ਹੋ ਕੇ ਆਪਣੇ ਪਰਿਵਾਰਾਂ ਵਿੱਚ ਮੋੜ ਸਕਣ .।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ