ਮਸ਼ਹੂਰ ਡਾਇਰੈਕਟਰ ਕੁਲਦੀਪ ਸਿੰਘ ਹਾਦਸੇ ਦਾ ਸ਼ਿਕਾਰ
ਮਿਲਾਨ ਇਟਲੀ 2 ਜੂਨ (ਸਾਬੀ ਚੀਨੀਆ) ਪੰਜਾਬ ਦੇ ਮਸ਼ਹੂਰ ਵੀਡੀA ਡਾਇਰੈਕਟਰ ਅਤੇ ਐਡੀਟਰ ਕੁਲਦੀਪ ਸਿੰਘ ਇਕ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜਖਮੀ ਹੋ ਗਏ ਹਨ । ਉਹ ਆਪਣੇ ਦਫਤਰ ਤੋ ਨਿਕਲ ਕਿ ਕਿਸੇ ਕੰਮ ਜਾ ਰਹੇ ਸਨ ਕਿ ਸ਼ਾਹਕੋਟ ਮੇਨ ਰੋਡ ਉੱਪਰ ਵਾਪਰੇ ਸੜਕ ਹਾਦਸੇ ਵਿਚ ਸਿਰ ਤੇ ਸੱਟ ਲੱਗਣ ਕਾਰਨ ਗੰਭੀਰ ਜਖਮੀ ਹੋ ਗਏ । ਦੱਸਣਯੋਗ ਹੈ ਕਿ ਕੁਲਦੀਪ ਸਿੰਘ ਵਲੋ ਪੰਜਾਬ ਦੇ ਬੇਸ਼ਮਾਰ ਗਾਇਕਾਂ ਦੇ ਗੀਤਾਂ ਦੇ ਵੀਡੀA ਤਿਆਰ ਕੀਤੇ ਹਨ ਜਿੰਨਾਂ ਨੂੰ ਦਰਸ਼ਕਾਂ ਵੱਲੋ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਵਿਸ਼ਵ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਉਹ ਆਪਣੇ ਨਵੇ ਗੀਤ "ਕੋਕਾ, ਤੇ "ਰਿਕਾਰਡ ਬੋਲਦੇ, ਦੇ ਵੀਡੀA ਫਿਲਮਾਕਾਂਣ ਦੇ ਸਬੰਧ ਵਿਚ ਕੁਲਦੀਪ ਸਿੰਘ ਹੁਣਾਂ ਨੂੰ ਮਿਲਣ ਉਨਾਂ ਦੇ ਦਫਤਰ ਪੁੱਜੇ ਸਨ ਕਿ ਉਨਾਂ ਦੇ ਸੜਕ ਹਾਦਸੇ ਦੀ ਖਬਰ ਆ ਗਈ ਉਨਾਂ ਨੂੰ ਨੇੜਲੇ ਹਸਪਤਾਲ ਦਾਖਿਲ ਕਰਵਾਇਆ ਹੈ ਡਾਕਟਰਾਂ ਮੁਤਾਬਿਕ ਹਾਲਤ ਖਤਰੇ ਤੋ ਬਾਹਰ ਹਨ।

Comments
Post a Comment