ਹਰਜਿੰਦਰ ਸਿੰਘ ਚਾਹਲ ਐਨ,ਆਰ ਆਈ ਵਿੰਗ ਜਰਮਨ ਦੇ ਕੋਆਰਡੀਨੇਟਰ ਨਿਯੁਕਤ

ਮਿਲਾਨ ਇਟਲੀ 10 ਜੂਨ (ਸਾਬੀ ਚੀਨੀਆ) ਪ੍ਰਵਾਸੀ ਭਾਰਤੀਆਂ ਅਤੇ ਕਾਂਗਰਸ ਪਾਰਟੀ ਵਿਚ ਵੱਡੀ ਸਿਆਸੀ ਪਹਿਚਾਣ ਰੱਖਣ ਵਾਲੇ ਸ, ਹਰਜਿੰਦਰ ਸਿੰਘ ਚਾਹਲ ਦੀਆਂ ਪਾਰਟੀ ਪ੍ਰਤੀ ਵਫਾਦਾਰੀਆਂ ਅਤੇ ਸੇਵਾਵਾਂ ਨੂੰ ਵੇਖਦਿਆ ਹੋਇਆ ਕਾਂਗਰਸ ਪਾਰਟੀ ਨੇ ਉਨਾਂ ਨੂੰ ਐਨ,ਆਰ,ਆਈ ,ਵਿੰਗ ਜਰਮਨ ਦਾ ਕੋਆਰਡੀਨੇਟਰ ਨਿਯੁਕਤ ਕਰਕੇ ਵੱਡਾ ਮਾਣ ਬਖਸ਼ਿਆ ਹੈ।


                      ਦੱਸਣਯੋਗ ਹੈ ਕਿ ਸ ਚਾਹਲ ਜਿੱਥੇ ਜਰਮਨ ਵਿਚ ਵਿਚਰਦਿਆ ਪਾਰਟੀ ਵਰਕਰਾਂ ਦੀ ਹਰ ਸਮੱਸਿਆ ਦਾ ਹੱਲ ਕਰਦੇ ਹਨ ਉੱਥੇ ਉਹ ਆਪਣੇ ਸਿਆਸੀ ਅਸਰ ਰਾਸੁਖ ਨਾਲ ਹੋਰਨਾਂ ਦੇਸ਼ਾ ਵਿਚ ਵੱਸਣ ਵਾਲੇ ਐਨ, ਆਰ,ਆਈਜ਼ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਵਾਉਂਦੇ ਹਨ ਲੋਕ ਸਭਾ ਚੌਣਾਂ ਤੋ ਪਹਿਲਾ ਰਾਹੁਲ ਗਾਂਧੀ ਦੀ ਜਰਮਨ ਫੇਰੀ ਦੌਰਾਨ ਭਾਰੀ ਇਕੱਠ ਵਾਲੀਆ ਰੈਲੀਆ ਕਰਵਾਉਣਾ ਵੀ ਸ ਹਰਜਿੰਦਰ ਸਿੰਘ ਚਾਹਲ ਦੇ ਹੀ ਹਿੱਸੇ ਆਉਦਾ ਹੈ। ਆਪਣੀ ਇਸ ਨਵੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਕਰਦਿਆ ਸ ਚਾਹਲ ਕਾਂਗਰਸ ਦੀ ਸਮੁੱਚੀ ਲੀਡਤਸ਼ਿਪ ਸਮੇਤ ਸ੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਹ੍ਹਾਰਾਣੀ ਪ੍ਰਨੀਤ ਕੌਰ ਐਨ ਆਰ ਆਈਜ਼ ਮਸਲਿਆ ਦੇ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਮਤੀ ਆਸ਼ ਕੁਮਾਰੀ, ਸੈਮ ਪਿਤਰੋਦਾ ਚੈਅਰਮੈਨ ਉਵਰਸੀਜ਼ ਕਾਂਗਰਸ ਅਤੇ ਵਰਿੰਦਰਾ ਵਸ਼ਿਸ਼ਟ ਸੈਕਟਰੀ ਉਵਰਸੀਜ਼ ਕਾਂਗਰਸ ਏ,ਆਈ,ਸੀ ,ਸੀ, ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨਾਂ ਉਨਾਂ ਨੂੰ ਨਿਯੁਕਤੀ ਪੱਤਰ ਦੇਕੇ ਪਾਰਟੀ ਲਈ ਹੋਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ