ਪੰਜਾਬੀ ਨੋਜਵਾਨ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ
ਇਟਲੀ ਵਿੱਚ ਖੁੱਲ੍ਹੀ ਇਮੀਗ੍ਰੇਸ਼ਨ ਵਿੱਚ ਹਰ ਉਹ ਪਰਵਾਸੀ ਭਾਰਤੀ ਪੱਕਾ ਹੋਣਾ ਲੋਚਦਾ ਜਿਸ ਕੋਲ ਇਟਲੀ ਦੇ ਪੇਪਰ ਨਹੀ ਹਨ ਪਰ ਕੰਮ ਵਾਲਾ ਪੱਕਾ ਮਾਲਕ ਕੋਲ ਨਾ ਹੋਣ ਕਾਰਨ ਤੇ ਬੋਝਾ ਵੀ ਪੈਸੇ ਧੇਲੇ ਤੋਂ ਸੱਖਣਾ ਹੋਣ ਕਾਰਨ ਇਟਲੀ ਦੇ ਪੰਜਾਬੀ ਨੌਜਵਾਨਾਂ ਦੀਆਂ ਫਿਕਰਾਂ ਪਹਿਲਾਂ ਨਾਲ਼ੋਂ ਵੀ ਹੋਰ ਦੂਣ ਸਵਾਲੀਆਂ ਹੁੰਦੀਆਂ ਜਾ ਰਹੀਆਂ ਹਨ ।ਅਜਿਹੇ ਹੀ ਫਿਕਰਾਂ ਦੇ ਮਾਰੇ ਕਰਜ਼ੇ ਹੇਠ ਦੱਬੇ ਪੰਜਾਬੀ ਨੌਜਵਾਨ ਜੋਵਨ ਸਿੰਘ ਉਰਫ ਕਾਲਾ (28)ਨੇ ਕੱਲ੍ਹ ਇਟਲੀ ਵਿੱਚ ਕੰਮ-ਕਾਰਾਂ ਦੇ ਮਾੜਾ ਹਲਾਤਾਂ ਅਤੇ ਇਟਲੀ ਵਿੱਚ ਪੱਕੇ ਪੇਪਰ ਭਰਾਉਣ ਜੋਗੇ ਪੈਸੇ ਨਾਲ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਲਾਸੀਓ ਸੂਬੇ ਦੇ ਜ੍ਹਿਲਾ ਲਾਤੀਨਾ ਦੇ ਪਿੰਡ ਬੇਲਾ ਫਾਰਨੀਆਂ (ਸਬਾਊਦੀਆ)ਵਿਖੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਕਾਲਜਾ ਚੀਰਦਾ ਦੁੱਖਦਾਈ ਘਟਨਾ ਵਾਲਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਜੋਵਨ ਸਿੰਘ ਕਰੀਬ 8-10 ਮਹੀਨੇ ਪਹਿਲਾਂ ਹੀ ਘਰ ਦੀ ਗਰੀਬੀ ਦੂਰ ਕਰਨ ਅਤੇ ਚੰਗੇ ਭਵਿੱਖ ਦੇ ਸੁਪਨੇ ਸਜਾ ਲੱਖਾਂ ਰੁਪੲੈ ਕਰਜ਼ਾ ਚੱਕ ਕੇ ਸੀਜਨ ਵਾਲੇ ਪੇਪਰਾਂ ਰਾਹੀ ਇਟਲੀ ਆਇਆ ਸੀ ਪਰ ਇੱਥੇ ਕੰਮ-ਕਾਰ ਕੋਈ ਜਿਆਦਾ ਚੰਗੇ ਨਾ ਹੋਣ ਕਾਰਨ ਉਸ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਤਾਲਾਬੰਦੀ ਦੌਰਾਨ ਜਿਹੜਾ ਮਾੜਾ ਮੋਟਾ ਕੰਮ ਮਿਲਦਾ ਸੀ ਉਹ ਵੀ ਬੰਦ ਹੋ ਗਿਆ ਜਿਸ ਕਾਰਨ ਜੋਵਨ ਸਿੰਘ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਤੇ ਇਸ ਪਰੇਸਾਨੀ ਕਾਰਨ ਹੀ ਘਰ ਵਿੱਚ ਹੀ ਉਸ ਨੇ ਫਾਹਾ ਲੈਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਯਾਰਾਂ ਦੋਸਤਾਂ ਅਨੁਸਾਰ ਜੋਵਨ ਸਿੰਘ ਪੱਕੇ ਪੇਪਰ ਭਰਾਉਣੇ ਚਾਹੁੰਦਾ ਸੀ ਪਰ ਏਜੰਟਾਂ ਦੇ ਰੇਟ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਉਸ ਦੀ ਪੱਕੇ ਹੋਕੇ ਪੰਜਾਬ ਜਾਣ ਦੀ ਉਮੀਦ ਨੂੰ ਉਹ ਦਿਲ ਵਿੱਚ ਲੈਕੇ ਇਸ ਦੁਨੀਆਂ ਨੂੰ ਅਲਵਿੱਦਾ ਕਹਿ ਗਿਆ। ਮ੍ਰਿਤਕ ਪੰਜਾਬ ਦੇ ਜਲੰਧਰ ਜ੍ਹਿਲੇ ਨਾਲ ਸੰਬਧਤ ਸੀ ਜਿਹੜਾ ਕਿ ਆਪਣੇ ਪਿੱਛੇ ਬੁੱਢੀ ਮਾਂ ਤੇ ਛੋਟੇ ਭੈਣ ਭਰਾ ਨੂੰ ਸਦਾ ਵਾਸਤੇ ਰੌਣ ਲਈ ਛੱਡ ਗਿਆ ਹੈ।ਜਿਕਰਯੋਗ ਹੈ ਕਿ ਇਟਲੀ ਵਿੱਚ 8 ਸਾਲਾਂ ਬਾਅਦ ਖੁੱਲ੍ਹੀ ਇਮੀਗ੍ਰੇਸ਼ਨ ਨਾਲ ਹੁਣ ਹਰ ਕੱਚੇ ਪੰਜਾਬੀ ਨੇ ਇਹ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਰੱਬ ਨੇ ਉਹਨਾਂ ਦੀ ਸੁਣਕੇ ਪੇਪਰ ਖੋਲ ਦਿੱਤੇ ਹਨ ਪਰ ਪੇਪਰ ਭਰਨ ਲਈ ਮਾਲਕ ਦਾ ਲਾਜ਼ਮੀ ਹੋਣਾ ਇਸ ਸ਼ਰਤ ਨਾਲ ਉਹ ਭਾਰਤੀ ਨੌਜਵਾਨ ਕਾਫ਼ੀ ਮਾਨਸਿਕ ਪਰੇਸ਼ਾਨੀ ਵਿੱਚ ਦੇਖੇ ਜਾ ਰਹੇ ਹਨ ਜਿਹਨਾਂ ਕੋਲ ਕੰਮ ਦਾ ਕੋਈ ਪੱਕਾ ਮਾਲਕ ਨਹੀ ਜਿਸ ਦੇ ਚੱਲਦਿਆਂ ਜੋਵਨ ਸਿੰਘ ਵਰਗੇ ਨੌਜਵਾਨਾਂ ਨੂੰ ਦੁੱਖੀ ਹੋਕੇ ਐਨਾ ਵੱਡਾ ਕਦਮ ਚੁੱਕਾ ਪੈ ਰਿਹਾ ਹੈ । ਇਟਲੀ ਵਿੱਚ ਬਹੁਤ ਸਾਰੇ ਭਾਰਤੀ ਨੋਜਵਾਨ ਅਖੌਤੀ ਏਜੰਟਾਂ ਦੇ ਹੱਥੀਂ ਚੜ੍ਹਣ ਤੋਂ ਬਾਅਦ ਧੋਖੇਬਾਜੀ ਦਾ ਸ਼ਿਕਾਰ ਹੋ ਕੇ ਮਾਨਸਿਕ ਪੱਖੋਂ ਕਮਜ਼ੋਰ ਹੋਣ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਹਨ,

Comments
Post a Comment