"ਸਰਦਾਰ" ਗੀਤ ਨਾਲ਼ ਚਰਚਾ ਵਿੱਚ ਬੌਬੀ ਜਾਜੇਵਾਲੀਆ।


ਮੋਧਨਾ (ਇਟਲੀ) ਇਟਲੀ ਦੇ ਸ਼ਹਿਰ ਮੋਧਨਾ ਨੇੜੇ ਰਹਿੰਦੇ ਪ੍ਰਸਿੱਧ ਪੰਜਾਬੀ ਗੀਤਕਾਰ ਬੌਬੀ ਜਾਜੇਵਾਲੀਆ ਹੁਣ ਗੀਤਕਾਰੀ ਦੇ ਨਾਲ਼ ਨਾਲ਼ ਗਾਇਕੀ ਦੇ ਖੇਤਰ ਵਿੱਚ ਵੀ ਦਸਤਕ ਦੇਣ ਜਾ ਰਹੇ ਹਨ।ਬੌਬੀ ਜਾਜੇਵਾਲੀਆ ਦੇ ਲਿਖੇ ਗੀਤ ਪੰਜਾਬ ਦੇ ਅਨੇਕਾਂ ਨਾਮੀ ਗਾਇਕਾਂ ਜਿਵੇ ਕਿ ਨਛੱਤਰ ਗਿੱਲ,ਸਿੱਪੀ ਗਿੱਲ,ਇੰਦਰਜੀਤ ਨਿੱਕੂ,ਮਿਸ ਪੂਜਾ ਆਦਿ ਨੇ ਗਾਏ ਹਨ।ਪ੍ਰੰਤੂ ਹੁਣ ਉਹ ਪੰਜਾਬੀ ਸਰੋਤਿਆਂ ਲਈ ਕਿ ਵਿਲੱਖਣ ਅਤੇ ਨਵਾਂ ਨਕੋਰ ਗੀਤ "ਕਿਹੜੇ ਸਰਦਾਰ ਹਾਂ" ਲੈ ਕੇ ਹਾਜਿਰ ਹੋ ਰਿਹਾ ਹੈ ਜਿਸ ਨੂੰ ਕਿ ਲਿਖਿਆ ਵੀ ਖੁਦ ਬੌਬੀ ਜਾਜੇਵਾਲੀਆ ਨੇ ਹੀ ਹੈ ਅਤੇ ਅਵਾਜ ਵੀ ਬੌਬੀ ਨੇ ਹੀ ਦਿੱਤੀ ਹੈ।ਬੌਬੀ ਜਾਜੇਵਾਲੀਆ ਨੇ ਇਸ ਗੀਤ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਗਾਇਆ ਹੈ ਅਤੇ ਖੁਦ ਹੀ ਸੰਗੀਤਕ ਧੁਨਾਂ ਦਿੱਤੀਆਂ ਹਨ।ਪੀ ਆਰ ਫਿਲਮਜ ਐਂਡ ਜੇ ਡੀ ਧਨੋਆ ਰਿਕਾਰਡਜ ਕੰਪਨੀ ਵੱਲੋਂ 22 ਜੂਨ ਨੂੰ ਰਿਲੀਜ ਕੀਤੇ ਜਾਣ ਵਾਲੇ ਇਸ ਗੀਤ ਤੋਂ ਬੌਬੀ ਨੂੰ ਕਾਫੀ Aਮੀਦਾ ਹਨ ।ਸੋ ਜਰੂਰ ਇਹ ਗੀਤ ਪੰਜਾਬੀ ਸਰੋਤਿਆਂ ਦੀ ਪਸੰਦ ਤੇ ਖਰਾ ਉਤਰੇਗਾ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ