ਇਟਲੀ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਸ਼ੱਕ ਦੀ ਸੂਈ ਪਰਿਵਾਰਕ ਮੈਬਰਾਂ ‘ਤੇ


ਇਟਲੀ ਵਿੱਚ ਜਿੱਥੇ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਕਾਰਨ ਹੁਣ ਤੱਕ ਬਹੁਤ ਸਾਰੀਆਂ ਮਨੁੱਖੀ ਜਾਨਾਂ ਚਲੇਂ ਗੲੀਆਂ ਹਨ ,ਜਿਸ ਦਿਨ ਦਾ ਇਟਲੀ ਵਿੱਚ ਲਾਕਡਾਉਣ ਖੁੱਲਿਆ ਹੈ ਆਏਂ ਦਿਨ ਭਾਰਤੀ ਭਾਈਚਾਰੇ ਲਈ ਦੁੱਖ ਭਰਿਆ ਸ਼ਾਬਤ ਹੋ ਰਿਹਾ ਹੈ,ਇਟਲੀ ਦੇ ਜਿਲਾ ਪਿਚੈਸਾਂ ਦੇ ਸਹਿਰ ਕਸਤਲ ਸੰਨ ਜੋਵਾਨੀ ਵਿਖੇ ਇਕ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਬੁਰੀ ਤਰਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ 38 ਸਾਲਾ ਭਾਰਤੀ ਸਿੰਘ ਅਰਵਿੰਦਰ ਹੈ ਜਿਸ ਨੂੰ ਐਮਾਜੋਨ ਦੇ ਗੁਦਾਮ ਦੇ ਪਿੱਛੇ ਕੋਲੰਬੋਰੋਨੇ ਵਾਲੀ ਗਲੀ ਦੇ ਬਾਹਰਵਾਰ ਸੜਕ ਦੇ ਕਿਨਾਰੇ ਉਪੱਰ ਕੁਝ ਰਾਹਗੀਰਾਂ ਨੇ ਤੜਫਦਾ ਹੋਇਆ ਦੇਖਿਆ ਜਿਨ੍ਹਾਂ ਨੇ ਤਰੁੰਤ ਹੀ 118 ਨੰਬਰ ਤੇ ਐਬੂਲੈਂਸ ਨੂੰ ਫੋਨ ਕੀਤਾ ਜਿਨ੍ਹਾਂ ਨੇ ਮੌਕੇ ਤੇ ਪਹੰਚ ਕੇ ਜਖਮੀ ਭਾਰਤੀ ਨੂੰ ਬਚਾਉਣ ਦੀ ਬਹੁਤ ਕੋਸਿਸ ਕੀਤੀ ਪਰ ਬਦਕਿਸਮਤੀ ਨਾਲ ਭਾਰਤੀ ਅਰਵਿੰਦਰ ਸਿੰਘ ਬਚ ਨਹੀ ਸਕਿਆ ਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ ।ਪੁਲਿਸ ਵਲੋ ਕਾਰਵਾਈ ਕਰਦਿਆ ਇਸ ਕਤਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਕਿਸ ਤਰ੍ਹਾਂ ਹੋਇਆ ਹੈ, ਪੁਲਸ ਵਲੋ 38 ਸਾਲਾ ਮ੍ਰਿਤਕ ਅਰਵਿੰਦਰ ਸਿੰਘ ਦਾ ਕਤਲ ਪਰਿਵਾਰਕ ਝਗੜੇ ਵਜੋ ਵੀ ਦੇਖਿਆ ਜਾ ਰਿਹਾ ਜਿਸ ਵਿੱਚ ਅਰਵਿੰਦਰ ਨੂੰ ਤਿੰਨ ਡੂੰਘੇ ਚਾਕੂਆ ਨਾਲ ਵਾਰ ਕਰਕੇ ਮਾਰਿਆ ਗਿਆ ਹੈ ।ਮ੍ਰਿਤਕ ਦੇ ਕੁਝ ਰਿਸ਼ਤੇਦਾਰਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਝਗੜਾ ਘਰ ਵਿਚ ਹੋਇਆ ਹੈ ਤੇ ਹਮਲੇ ਤੋਂ ਬਾਅਦ ਉਹ ਭੱਜ ਕੇ ਸੜਕ ਤੇ ਚਲਾ ਗਿਆ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ ਪੁਲਸ ਵਲੋ ਮ੍ਰਿਤਕ ਅਰਵਿੰਦਰ ਸਿੰਘ ਦੇ ਰਿਸਤੇਦਾਰਾਂ ਤੋ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਜੋ ਪੁਲਸ ਹਿਰਾਸਤ ਵਿਚ ਹਨ ਮ੍ਰਿਤਕ ਅਰਵਿੰਦਰ ਸਿੰਘ ਪੰਜਾਬ ਦੇ ਪਿੰਡ ਚਵੰਡਾ ਦੇਵੀ ਨੇੜੇ ਕੱਥੂਨੰਗਲ ਦਾ ਰਹਿਣ ਵਾਲਾ ਸੀ




Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ