"ਸੁਰ ਪੰਜਾਬ ਕਲ੍ਹਾ ਮੰਚ, ਦਾ ਗਠਨ ਹਰਭਜਨ ਹਰੀ ਬਣੇ ਪ੍ਰਧਾਨ

ਮਿਲਾਨ ਇਟਲੀ 13 ਜੂਨ (ਸਾਬੀ ਚੀਨੀਆ) ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਗਾਇਕਾਂ, ਸੰਗੀਤਕਾਰਾਂ ਅਤੇ ਗੀਤਕਾਰਾਂ ਨੇ ਇਕ ਮੰਚ ਤੇ ਇਕੱਠੇ ਹੁੰਦੇ ਹੋਇਆ "ਸੁਰ ਪੰਜਾਬ ਕਲ੍ਹਾ ਮੰਚ, ਸੁਲਤਾਨਪੁਰ ਲੋਧੀ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਮੌਜੂਦਾਂ ਫਨਕਾਰਾਂ, ਗੀਤਕਾਰਾਂ ਤੇ ਪੰਜਾਬੀ ਸੰਗੀਤਕ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋ ਸਰਬ ਸੰਮਤੀ ਨਾਲ ਪ੍ਰਸਿੱਧ ਸੰਗੀਤਕਾਰ ਹਰਭਜਨ ਹਰੀ ਨੂੰ ਮੰਚ ਦਾ ਪ੍ਰਧਾਨ ਥਾਪਿਆ ਗਿਆ।


ਇਸ ਮੌਕੇ ਸੰਗੀਤਕ ਖੇਤਰ ਨਾਲ ਸਬੰਧਤ ਕਈ ਮਸਲਿਆ ਨੂੰ ਵੀ ਵਿਚਾਰਿਆ ਗਿਆ ਮੌਜੂਦਾਂ ਕਲਾਕਾਰਾਂ ਵਿਚ ਭਗਤ ਰੂਪ ਚੰਦ ਅਰੋੜਾ, ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਸਿੱਧੂ ਸਤਨਾਮ, ਲੱਕੀ ਗਿੱਲ, ਨਰੇਸ਼ ਕੁਮਾਰ ਹੈਪੀ,ਗੁਲਜਾਰ ਗਿੱਲ,ਰਜਿੰਦਰ ਸੁਲਤਾਨਵੀ,ਰਾਜੂ ਜੈਨਪੁਰ,ਜਸਵੀਰ ਗਿੱਲ, ਬਿੰਦਰ ਕਰਮਜੀਤਪੁਰੀ,ਬਲਕਾਰ ਗਾਜੀਪੁਰ,ਰਾਜੂ ਆਧੀ ,ਸੋਮਨਾਥ, ਅਮਰੀਕ ਸਿੰਘ ਢਿੱਲੋ ਸਾਊਂਡ, ਸਾਹਿਲ ਸਰੋਇਆ,ਰਵੀ ਚੌਹਾਨ,ਰਵੀ ਸ਼ੰਕਰ ਆਦਿ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵੱਲੋ ਆਉਣ ਵਾਲੇ ਸਮੇ ਵਿਚ ਇਕ ਮੰਚ ਤੇ ਇਕੱਠੇ ਰਹਿਕੇ ਕੰਮ ਕਰਨ ਲਈ ਵਚਨ ਲਿਆ।


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ