ਅਜਾਦੀ ਦਿਹਾੜੇ ਤੇ ਸਿੱਖ ਸ਼ਹੀਦ ਸੈਨਿਕਾਂ ਨੂੰ ਕੀਤਾ ਯਾਦ


ਰੋਮ (ਇਟਲੀ)  (ਪੱਤਰ ਪ੍ਰੇਰਕ)ਇਟਲੀ ਦੇ ਅਜਾਦੀ ਦਿਹਾੜੇ ਮੌਕੇ ਇਟਲੀ ਦੀ ਅਜਾਦੀ ਚ ਯੋਗਦਾਨ ਪਾਉਣ ਵਾਲੇ ਇਟਾਲੀਅਨ ਸੈਨਿਕਾਂ ਦੇ ਨਾਲ਼ ਨਾਲ਼ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਉਨਾਂ੍ਹ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ।।ਇਸ ਯੂਰਪੀਅਨ ਮੁਲਕ ਨੂੰ ਅਜਾਦ ਕਰਵਾਉਣ ਲਈ ਫੀਰੈਂਸੇ ਨੇੜਲੇ ਸ਼ਹਿਰ ਮੋਰਾਦੀ ਵਿਖੇ ਹੋਈ ਜੰਗ ਦੌਰਾਨ 460 ਭਾਰਤੀ ਸੈਨਿਕ ਵੀ ਸ਼ਹਾਦਤ ਪਾ ਗਏ ਸਨ ਜਿਨਾਂ੍ਹ ਚ ਵਧੇਰੇ ਸਿੱਖ ਸਨ।ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੁਆਰਾ ਇਟਾਲੀਅਨ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ਼ ਮੋਰਾਦੀ ਵਿਖੇ ਸੈਨਿਕਾਂ ਦੀ ਸ਼ਹਾਦਤ ਵਾਲੀ ਥਾਂ ਤੇ ਯਾਦਗਾਰ ਵਜੋਂ ਖੰਡਾ ਵੀ ਸ਼ੁਸ਼ੋਭਿਤ ਕੀਤਾ ਗਿਆ ਹੈ।
                                       ਜਦੋਂ ਕਿ ਇੱਥੋਂ ਥੋੜੀ ਦੂਰ ਫੋਰਲੀ ਸ਼ਹਿਰ ਵਿਖੇ ਇਨਾਂ੍ਹ ਭਾਰਤੀ ਸ਼ਹੀਦ ਸੈਨਿਕਾਂ ਦੀ ਸੰਸਕਾਰ ਵਾਲੀ ਥਾਂ ਤੇ ਸਿੱਖ ਸੈਨਿਕ ਦਾ ਬੁੱਤ ਵੀ ਵਰਲਡ ਸਿੱਖ ਸ਼ਹੀਦ ਯਾਦਗਾਰ ਕਮੇਟੀ ਇਟਲੀ ਦੁਆਰਾ ਸੰਗਤ ਦੇ ਸਹਿਯੋਗ ਨਾਲ਼ ਸਥਾਪਿਤ ਕੀਤਾ ਗਿਆ ਹੈ ਜਿੱਥੇ ਕਿ ਇਸ ਕਮੇਟੀ ਦੁਆਰਾ ਹਰੇਕ ਸਾਲ ਇਨਾਂ੍ਹ ਸੈਨਿਕਾਂ ਦੀ ਯਾਦ ਵਿੱਚ ਵਿਸ਼ੇਸ਼ ਸ਼ਹੀਦੀ ਸਮਾਗਮ ਵੀ ਕਰਵਾਇਆ ਜਾਂਦਾ ਹੈ।ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੇ ਭਾਈ ਪ੍ਰਿਥੀਪਾਲ ਸਿੰਘ,ਭਾਈ ਸਤਨਾਮ ਸਿੰਘ,ਭਾਈ ਸੇਵਾ ਸਿੰਘ ਫੌਜੀ ਨੇ ਦੱਸਿਆ ਕਿ ਦੂਜੀ ਸੰਸਾਰ ਜੰਗ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਇਂਨਾਂ੍ਹ ਸ਼ਹੀਦ ਸੈਨਿਕਾਂ ਨੂੰ ਸ਼੍ਰਧਾਂਜਲੀ ਦੇਣ ਲਈ ਮੋਰਾਦੀ ਸ਼ਹਿਰ ਦੇ ਮੇਅਰ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ