ਸੰਗੀਤ ਪਰਿਵਾਰ ਨੂੰ ਨਾਲ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਗਈ


ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਪਿੰਡ ਸ਼ੇਖੂਪੁਰ ਵਿਖੇ ਬਲਦੇਵ ਰਾਜ ਭੋਲਾ ਦੀ ਪ੍ਰਧਾਨਗੀ ਹੇਠ ਸ਼ੇਖੂਪੁਰ ਦੇ ਸਾਰੇ  ਸੰਗੀਤ ਪਰਿਵਾਰ ਨੂੰ ਨਾਲ ਲੈ ਕੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਬੇਰੁਜ਼ਗਾਰ ਹੋਏ ਗਾਇਕ, ਮਿਊਜ਼ਿਕ ਡਾਇਰੈਕਰ, ਸਾਜੀ, ਐਂਕਰ, ਡੀ.ਜੇ, ਸਾਊਂਡ ਤੇ ਗਿੱਧੇ ਭੰਗੜੇ ਵਾਲਿਆਂ ਨੂੰ ਨਾਲ ਲੈ ਕੇ  ਆਪਣੀਆਂ ਸਮੱਸਿਆਵਾਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਪ੍ਰਧਾਨ ਪਰਮਜੀਤ ਸੰਨੀ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕਰਦਿਆਂ ਪੇਸ਼ ਕੀਤੀਆਂ ਤੇ ਇਸ ਮੌਕੇ ਤੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਦੂਸਰੇ ਕੰਮ ਕਾਰ ਖੋਲ੍ਹੇ ਹਨ ਉਸੇ ਹੀ ਸੀਮਤ ਢੰਗ ਨਾਲ ਕਲਾਕਾਰਾਂ ਨੂੰ ਵੀ ਕੰਮ ਦੀ ਆਗਿਆ ਦਿੱਤੀ ਜਾਵੇ। ਇਸ ਮੀਟਿੰਗ ਵਿਚ ਨਾਮਵਰ ਗਾਇਕ ਜਾਨ ਹੀਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ, ਸਤਨਾਮ ਧੰਜਲ, ਸੁੱਚਾ ਜੈਲਾ,‌ ਜੈਵੀ ਸਿੰਘ, ਪੰਮ ਖੁਸ਼ ਪ੍ਰਧਾਨ ਕਾਂਗਰਸ ਖੇਡ ਸੈਲ ਕਪੂਰਥਲਾ, ਸੋਰਵ ਮੜੀਆ, ਗੋਰਵ ਮੜੀਆ,  ਬਲਵਿੰਦਰ ਗਾਗਾ, ਰਮੇਸ਼ ਸਹੋਤਾ, ਬਲਵਿੰਦਰ ਗਿੱਲ, ਬਾਮਣ, ਗਾਇਕਾ ਹਰਸ਼ ਮੇਹਤਾ ਸੂਫ਼ੀ, ਸਰਬਜੀਤ ਘਾਰੂ, ਬੰਟੀ, ਅਮਿਤ ਕੁਮਾਰ, ਰਣਜੀਤ ਰਾਣਾ, ਜਸਵੀਰ ਲਾਲੀ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਸੋਨੂੰ ਦ੍ਰਵਿਡ, ਕਰਨਜੀਤ, ਸੰਦੀਪ ਦਾਸ, ਅਜੀਤ ਸਿੰਘ ਵਿਕੀ, ਗੋਬਿੰਦ ਦਾਸ, ਵਿਸ਼ੂ ਘਾਰੂ, ਵਿੱਕੀ ਸ਼ਰਮਾ ਕੜਾਕਾ ਆਦਿ ਵੀ ਹਾਜ਼ਰ ਹੋਏ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ