Posts

ਇਟਲੀ ਚੋ ਕਿਸਾਨ ਵਿਰੋਧੀ ਬਿੱਲ ਨੂੰ ਲੈਕੇ ਜੋਰਦਾਰ ਰੋਸ ਮੁਜਾਹਰਾ ਰਾਸ਼ਟਰਪਤੀ ਨੂੰ ਦੱਸਿਆ ਰਬੜ ਦੀ ਮੋਹਰ

Image
ਮਿਲਾਨ ਇਟਲੀ 4 ਅਕਤੂਬਰ (ਸਾਬੀ ਚੀਨੀਆ ) ਭਾਰਤ ਸਰਕਾਰ ਵੱਲੋ ਦੇਸ਼ਾਂ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਤੇ ਡਾਕੇ ਮਾਰਦੇ ਕਿਸਾਨ ਵਿਰੋਧੀ ਬਿੱਲ ਖਿਲਾਫ ਇਟਲੀ ਦੇ ਜਿਲ੍ਹਾ ਮਾਨਤੋਵਾ ਵਿਖੇ ਹੋਏ ਰੋਸ ਮੁਜਾਹਰੇ ਵਿਚ ਕਿਸਾਨਾਂ ਦੇ ਪੁੱਤ ਨੇ ਜੋਰਦਾਰ ਮੁਜਾਹਰਾ ਕਰਕੇ ਆਪਣੇ ਨਾਲ ਹੋ ਰਹੇ ਧੱਕੇ ਨੂੰ ਰੌਕਣ ਲਈ ਸਰਕਾਰ ਖਿਲਾਫ ਆਵਾਜ਼ ਬੁਲੰਦ ਦੇਸ਼ ਦੀਆਂ ਮਾੜੀਆਂ ਸਰਕਾਰਾਂ ਨੂੰ ਲਾਹਨਤਾਂ ਪਾਈਆ।                 ਇਸ ਮੌਕੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਵੱਖ ਵੱਖ ਬੁਲਾਰਿਆ ਵਲੋ ਸਬੋਧਨ ਕੀਤਾ ਗਿਆ ਜਿਸ ਵਿਚ ਬੋਲਦੇ ਹੋਏ ਨੌਜਵਾਨ ਆਗੂ ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵਲੋ ਸਤਾਏ ਅੱਜ ਅਸੀ ਵਿਦੇਸ਼ਾਂ ਵਿਚ ਆਉਣ ਲਈ ਮਜਬੂਰ ਹੋਏ ਹਾਂ ਜੇ ਸਾਨੂੰ ਉਥੇ ਹੀ ਰੋਜਗਾਰ ਮਿਲਦਾ ਤਾ ਪ੍ਰਦੇਸੀ ਨਾ ਹੁੰਦੇ ਉਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਇੰਨਾਂ ਕਾਲੇ ਕਾਨੂੰਨਾਂ ਖਿਲਾਫ ਜਿੱਥੇ ਉਨਾਂ ਦੇ ਪਿਉ ਦਾਦੇ ਸੜਕਾਂ ਤੇ ਉੱਤਰੇ ਹੋਏ ਹਨ ਉਥੇ ਉਨਾਂ ਦੇ ਪੁੱਤ ਵਿਦੇਸ਼ਾਂ ਵਿਚ ਰੋਸ ਮੁਜਾਹਰੇ ਕਰਕੇ ਇਸ ਕਿਸਾਨ ਅਤੇ ਮਜਦੂਰ ਵਿਰੋਧੀ ਬਿੱਲ ਨੂੰ ਵਾਪਿਸ ਕਰਵਾਕੇ ਹੀ ਸਾਹ੍ਹ ਲੈਣਗੇ ਉਨਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਇੰਨਾਂ ਬਿੱਲਾਂ ਨੂੰ ਵਾਪਿਸ ਲਿਆ ਤਾ ਆਉਦੇ ਦਿਨਾਂ ਵਿਚ ਯੂ , ਐਨ , A ਅੱਗੇ ਵੀ ਰੋਸ ਪ੍ਰਦਰਸ਼ਨ ਕਰਨਗੇ ਇਸ ਮੌਕੇ ਬਹੁਤ ਸਾਰੀਆਂ ਕਿਸਾਨ ਜੱ...

ਕਿਸਾਨਾਂ ਦੇ ਹੱਕ ਵਿਚ ਹੋ ਰਹੇ ਧਰਨੇ ਨੂੰ ਕਾਮਯਾਬ ਬਣਾਉਣ ਲਈ ਮਾਨਤੋਵਾ ਜਰੂਰ ਪੁੱਜੋ

Image
                                        ਸਾਡੀ ਹਾਜਰੀ ਹੀ ਕਿਸਾਨਾਂ ਨਾਲ ਸੱਚੀ ਹਮਦਰਦੀ ਹੋਵੇਗੀ   ਮਿਲਾਨ ਇਟਲੀ 2 ਅਕਤੂਬਰ (ਸਾਬੀ ਚੀਨੀਆ) ਭਾਰਤ ਸਰਕਾਰ ਵੱਲੋ ਦੇਸ਼ਾਂ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਤੇ ਡਾਕੇ ਮਾਰਦੇ ਕਿਸਾਨ ਵਿਰੋਧੀ ਬਿੱਲ ਖਿਲਾਫ ਇਟਲੀ ਦੇ ਜਿਲ੍ਹਾ ਮਾਨਤੋਵਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿਚ ਸਮੂਹ੍ਹ ਕਿਸਾਨ ਸਮਰਥਕ ਅਤੇ ਜੱਥੇਬੰਦੀਆਂ ਜਰੂਰ ਪਹੁੱਚਣ ਤਾ ਜੋ ਕਿਸਾਨ ਵੀਰਾਂ ਅਤੇ ਦੇਸ਼ ਦੇ ਮਜਦੂਰਾਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਇਸ ਕਾਲੇ ਕਾਨੂੰਨ ਖਿਲਾਫ ਅਵਾਜ਼ ਬੁਲੰਦ ਕਰ ਸਕੀਏ।                ਇਸ ਰੋਸ ਮੁਜਾਹਰੇ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਰਾਜਵਿੰਦਰ ਸਿੰਘ ਸਵਿਟਜਰਲੈਂਡ, ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਅਤੇ ਹਰਪ੍ਰੀਤ ਸਿੰਘ ਜੀਰ੍ਹਾ ਨੇ ਆਖਿਆ ਕਿ ਕਿਸਾਨਾਂ ਦੇ ਹੱਕ ਵਿਚ ਹਾਹ ਦਾ ਨਾਅਰਾ ਮਾਰਨਾ ਅਤੇ ਅਵਾਜ਼ ਉਠਾਉਣੀ ਸਾਡਾ ਸਭ ਦਾ ਮੁੱਢਲਾ ਫਰਜ ਹੈ ਸੋ ਸਾਰੇ ਵੀਰ ਆਪਣੇ ਫਰਜਾਂ ਨੂੰ ਪਹਿਚਾਣ ਦੇ ਹੋਏ ਇਸ ਰੋਸ ਮੁਜਾਹਰੇ ਵਿਚ ਜਰੂਰ ਪੁੱਜਣ ( 3 ਅਕਤੂਬਰ ਸ਼ਾਮੀ 3 ਵਜੇ ਤੋ 6 ਵਜੇ ਤੱਕ ) ਮਾਨਤੋਵਾ ਕਮੂਨੇ ਵਾਲੇ ਪਿਆਸੇ ਵਿਚ ਸਾਰੇ ਵੀਰ ਮਾਸਕ ਜਰੂਰ ਪਾਕੇ ਆਉਣ ਤਾ ਜੋ ਸਰਕਾਰੀ ਹਦਾਇਤਾਂ...

ਮਾਨਤੋਵਾ ਵਿਖੇ ਹੋਣ ਵਾਲੇ ਵਿਸ਼ਾਲ ਰੋਸ ਮੁਜਾਹਰੇ ਪਹੁੱਚਣ ਦੀ ਅਪੀਲ

Image
ਮਿਲਾਨ ਇਟਲੀ 2 ਅਕਤੂਬਰ (ਸਾਬੀ ਚੀਨੀਆ) ਭਾਜਪਾ ਸਾਰਕਾਰ ਵੱਲੋ ਦੇਸ਼ ਦੇ ਕਿਸਾਨਾਂ ਉਪਰ ਥੋਪੇ ਕਾਲੇ ਕਾਨੂੰਨ ਖਿਲਾਫ ਮਾਨਤੋਵਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿਚ ਸਮੂਹ੍ਹ ਕਿਸਾਨ ਅਤੇ ਮਜਦੂਰ ਸਮਰਥਕ ਪਹੁੱਚ ਕਿ ਆਪਣੀ ਹਾਜਰੀ ਜਰੂਰ ਲਗਵਾਉਣ ਤਾ ਜੋ ਕਿਸਾਨਾਂ ਦੀ ਅਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪੁੱਹਚਾਇਆ ਜਾ ਸਕੇ ਇਸ ਰੋਸ ਮੁਜਾਹਰੇ ਸਬੰਧੀ ਗੱਲਬਾਤ ਕਰਦਿਆ ਬਲਰਾਜ ਸਿੰਘ ਚਾਨਾ, ਹਰਦੀਪ ਸਿੰਘ ਸੁਜਾਰਾ,ਮਨਜਿੰਦਰ ਸਿੰਘ ਅਤੇ ਹਰਮਿੰਦਰ ਸਿੰਘ ਆਖਿਆ ਕਿ ਇਹ ਰੋਸ ਮੁਜਾਹਰਾ ਦੇਸ਼ਾਂ ਦੇ ਕਿਸਾਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਹੈ ਸੋ ਸਾਰੇ ਜਾਣੇ ਆਪਣੇ ਫਰਜਾਂ ਨੂੰ ਪਹਿਚਾਣ ਦੇ ਹੋਏ ਜਰੂਰ ਪੁੱਜਣ ਸਾਡੀ ਹਾਜਰੀ ਹੀ ਸੱਚੀ ਹਮਦਰਦੀ ਹੋਵੇਗੀ ।

ਇਟਲੀ ਚੋ ਗੁਰਸਿੱਖ ਵਿਅਕਤੀ ਦੀ ਭੇਦ-ਭਰੀ ਹਾਲਤ ਵਿੱਚ ਮੌਤ।

Image
ਮਿਲਾਨ (ਇਟਲੀ) 28 ਸਤੰਬਰ (ਸਾਬੀ ਚੀਨੀਆ) ਰਾਜਧਾਨੀ ਰੋਮ ਨੇੜੇਲੇ ਸ਼ਹਿਰ ਫਰਜੀਨੋ ਵਿਖੇ ਇਕ ਗੁਰ ਸਿੱਖ  ਵਿਅਕਤੀ ਦੀ ਭੇਦ-ਭਰੀ ਹਾਤਲ ਵਿੱਚ ਮੌਤ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਮੁਤਾਬਿਕ ਰਾਜਿੰਦਰ ਸਿੰਘ ਨਾਂ ਦਾ ਇਹ ਵਿਅਕਤੀ ਜੋ ਅੱਜ ਸਵੇਰੇ ਮ੍ਰਿਤਕ ਪਾਇਆ ਗਿਆ।ਉਸ ਨਾਲ਼ ਰਹਿਣ ਵਾਲੇ ਸਾਥੀਆਂ ਮੁਤਾਬਿਕ ਸ਼ਾਇਦ ਐਤਵਾਰ  ਸਾਮ ਦੇ ਖਾਣੇ ਲਈ ਦਾਲ ਬਣਾਉਣ ਸਮੇਂ ਦਾਲ ਵਿੱਚ ਕਿਰਲੀ ਡਿੱਗ ਗਈ ਹੋਵੇਗੀ।ਅਤੇ ਇਹ ਜਹਿਰੀਲੀ ਦਾਲ ਉਸ ਨੇ ਅਤੇ ਉਸ ਦੇ ਇਕ ਹੋਰ ਸਾਥੀ ਨੇ ਖਾਧੀ ਸੀ ਜਿਸ ਕਾਰਨ ਉਸ ਦੇ ਇਕ ਸਾਥੀ ਨੂੰ ਉਲਟੀਆਂ ਵੀ ਲੱਗ ਗਈਆਂ ਪ੍ਰੰਤੂ ਉਸ ਦੀ ਹਾਲਤ ਹੁਣ ਠੀਕ ਹੈ। ਮ੍ਰਿਤਕ ਰਾਜਿੰਦਰ ਸਿੰਘ ਜਿਸ ਦੀ ਉਮਰ ਲੱਗਭਗ 60 ਸਾਲ ਕੁਰਾਲੀ ਨੇੜਲ੍ਹੇ ਪਿੰਡ ਸਿੰਘਪੁਰਾ ਨਾਲ਼ ਸਬੰਧਿਤ ਸੀ ਅਤੇ ਪਿਛਲੇ ਲੱਗਭਗ 25 ਸਾਲ ਤੋਂ ਇਟਲੀ ਰਹਿ ਰਿਹਾ ਸੀ-ਨਜਦੀਕੀਆਂ ਮੁਤਾਬਿਕ ਰਾਜਿੰਦਰ ਸਿੰਘ ਗੁਰਸਿੱਖ ਬਿਰਤੀਆਂ ਦਾ ਧਾਰਨੀ ਸੀ ਅਤੇ ਬਹੁਤ ਹੀ ਸਾਉ ਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ।ਉੱਧਰ ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ਾਇਦ  ਰਾਜਿੰਦਰ ਸਿੰਘ ਨੂੰ ਕਿਸੇ ਨੇ ਕੋਈ ਜਹਿਰੀਲੀ ਚੀਜ ਖੁਆ ਕੇ ਮਾਰ ਦਿੱਤਾ ਹੈ।ਇਟਲੀ ਪੁਲਿਸ ਨੇ ਰਾਜਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਕਬਜੇ ਵਿੱਚ ਲੈ ਕੇ ਮੌਤ ਦੇ ਕਾਰਨਾਂ ਦੀ ਜਾਂਚ ਆਰੰਭ ਦਿੱਤੀ ਹੈ।                       ...

ਜਹਾਜ ! ਨੇ ਪਹਿਲੀ ਵਾਰ ਸ੍ਰੀ ਅਮ੍ਰਿਤਸਰ ਸਾਹਿਬ ਲਈ ਭਰੀ ਸਿੱਧੀ ਉਡਾਣ

Image
                         ( ਇਤਿਹਾਸਿਕ ਪਲ਼ ) ਇਟਲੀ 27 ਸਤੰਬਰ (ਸਾਬੀ ਚੀਨੀਆ) ਇਸਾਈ ਧਰਮ ਦੇ ਇਤਿਹਾਸਿਕ ਘਰ ਰੋਮ ਤੋ ਸਿੱਖੀ ਦਾ ਧੁਰ੍ਹਾਂ ਸ੍ਰੀ ਅਮ੍ਰਿਤਸਰ ਸਾਹਿਬ ਲਈ ਇਤਿਹਾਸ ਵਿਚ ਪਹਿਲੀ ਵਾਰੀ ਕੋਈ ਸਿੱਧੀ ਫਲਾਇਟ ਬੀਤੇ ਬੁੱਧਵਾਰ ਸ੍ਰੀ ਗੁਰੂ ਰਾਮ ਦਾਸ ਇੰਟਰ ਨੈਸ਼ਨਲ ਹਵਾਈ  ਅੱਡੇ ਤੇ ਪੁੱਜੀ ਇਸ ਮੌਕੇ ਉਡਾਣ ਤੋ ਪਹਿਲਾ ਰੋਮ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਪ੍ਰੈਸ ਨਾਲ ਗੱਲ ਕਰਦਿਆ ਯਾਤਰੀਆ ਨੇ ਦੱਸਿਆ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ                 ਫਲਾਇਟ ਤੋ ਪਹਿਲਾ ਰੋਮ ਹਵਾਈ ਅੱਡੇ ਦੇ ਵੱਖ ਵੱਖ ਦ੍ਰਿਸ਼   ਫੋਟੋ ਸਾਬੀ ਚੀਨੀਆ                      ਜਦੋ ਰੋਮ ਤੋ ਸ੍ਰੀ ਅਮ੍ਰਿਤਸਰ ਸਾਹਿਬ ਲਈ ਸਿੱਧੀ ਫਲਾਇਟ ਜਾ ਰਹੀ ਹੈ। "ਤਾਜ ਮਹਿਲ ਟ੍ਰੈਵਲਜ਼, ਦੇ ਚੈਅਰਮੈਨ ਸ੍ਰੀ ਆਰ, ਕੇ, ਸੈਣੀ , ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋ ਇਟਲੀ ਰਹਿ ਰਹੇ ਹਨ ਪਰ ਇੰਡੀਆ  ਜਾਣ ਨੂੰ ਦਿੱਲੀ ਤੱਕ ਵੀ ਬਹੁਤ ਘੱਟ ਸਿੱਧੀਆਂ ਫਲਾਇਟਾਂ ਜਾਂਦੀਆਂ ਸਨ। ਰੋਮ ਤੋ ਜਾਣ ਵਾਲੀਆਂ ਫਲਾਇਟਾਂ ਵਿਚ ਸਕਰੀਨ ਬੋਰਡ ਤੇ ਸ੍ਰੀ ਅਮ੍ਰਿਤਸਰ ਸਾਹਿਬ ਦਾ ਨਾਂ ਲਿਖਿਆ ਹੋਣਾ ਇਕ ਇਤਿਹਾਸਿਕ ਪਲ ਹਨ ਜਿਸਨੂੰ ਵੇਖਕੇ ...

ਇਟਲੀ ਚੋ ਦਸਤਾਰਧਾਰੀ ਸਿੱਖ ਨੇ ਰਚਿਆ ਇਤਿਹਾਸ ਨਗਰ ਨਿਗਮ ਚੌਣਾਂ ਵਿਚ ਵੱਡੀ ਜਿੱਤ

Image
  ਮਿਲਾਨ ਇਟਲੀ 22 ਸਤੰਬਰ (ਸਾਬੀ ਚੀਨੀਆ) ਇਟਲੀ ਦੇ ਜਿਲ੍ਹਾ ਵਿਸੈਂਸਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੌਣਾਂ ਵਿਚ ਵੱਡੀ ਜਿੱਤ ਹਾਸਿਲ ਕਰਕੇ ਗੁਰਸਿੱਖ ਉਮੀਦਵਾਰ ਕਮਲਜੀਤ ਸਿੰਘ ਕਮਲ ਨੇ ਨਵਾਂ ਇਤਿਹਾਸ ਰਚਿਆ ਹੈ । ਦੱਸਣਯੋਗ ਹੈ ਕਿ ਕਮਲਜੀਤ ਸਿੰਘ ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ ।   ਜਿੰਨ੍ਹਾ ਦੀ ਇਸ ਇਤਿਹਾਸਿਕ ਜਿੱਤ ਨਾਲ ਇਟਲੀ ਵਿਚ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਟਲੀ ਵਰਗੇ ਦੇਸ਼ ਵਿਚ ਇਕ ਗੁਰਸਿੱਖ ਨੌਜਵਾਨ ਦੀ ਨਗਰ ਨਗਰ ਨਿਗਮ ਚੌਣਾਂ ਵਿਚ ਜਿੱਤ ਇਸ ਦੇਸ਼ ਦੀ ਸਿਆਸਤ ਵਿਚ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਵੀ ਤਹ੍ਹਿ ਕਰੇਗੀ ਕਮਲਜੀਤ ਸਿੰਘ ਭੋਗਪੁਰ ਦੇ ਨੇੜਲੇ ਪਿੰਡ ਗੰਗਨਵਾਲ ਨਾਲ ਸਬੰਧਿਤ ਹੈ ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤੀ ਭਾਈਚਾਰੇ ਅਤੇ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ। ਜੋ ਇਟਲੀ ਦੇ ਸਿਆਸੀ ਹਲਕਿਆ ਵਿਚ ਇਕ ਨਵਾਂ ਕੀਰਤੀਮਾਨ ਹੈ।

ਇਟਲੀ ਚੋ "ਰਿਕਾਰਡ ਬੋਲਦੇ, ਗੀਤ ਦਾ ਪੋਸਟਰ ਰਿਲੀਜ਼

Image
      ਮਿਲਾਨ ਇਟਲੀ 21 ਸਤੰਬਰ ( ) ਵਾਤਾਵਰਨ, ਸਵਰਗੀ ਕੁਲਦੀਪ ਮਾਣਕ ਦਾ ਕੋਕਾ ਅਤੇ ਦਿਲਸ਼ਾਦ ਅਖਤਰ ਦੇ ਸੁਪਰ ਹਿੱਟ ਗੀਤ "ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ , ਵਰਗੇ ਗੀਤਾਂ ਦਾ ਰੀਵਿਊ ਗਾਉਣ ਵਾਲੇ ਸੁਪਰ ਹਿੱਟ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਨਿਕੋਰ ਗੀਤ "ਰਿਕਾਰਡ ਬੋਲਦੇ, ਦੇ ਦੇਸ਼ ਵਿਦੇਸ਼ ਵਿਚ ਰਿਕਾਰਡ ਬੋਲ ਰਹੇ ਹਨ। "ਸ਼ਿਵਰੰਜਨੀ, ਰਿਕਾਰਡਜ ਦੇ ਬੈਨਰ ਅਤੇ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਰਿਲੀਜ਼ ਹੋਏ ਇਸ ਗੀਤ ਦਾ ਪੋਸਟਰ ਇਟਲੀ ਦੀ ਰਾਜਧਾਨੀ ਰੋਮ ਵਿਚ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸ੍ਰਪ੍ਰਸਤ ਕੁਲਵਿੰਦਰ ਸਿੰਘ ਅਟਵਾਲ, ਗੁਰਪਾਲ ਸਿੰਘ ਜੌਹਲ (ਪ੍ਰਧਾਨ) ਦੀਦਾਰ ਸਿੰਘ ਦਾਰੀ, ਸੁਸ਼ੀਲ ਕੁਮਾਰ ,ਜਸਵਿੰਦਰ ਸਿੰਘ ਪੱਪੀ, ਤਰਨਵੀਰ, ਹਨੀ , ਰਛਪਾਲ ਸਿੰਘ ਸਮਰਾ ਦਲਵਿੰਦਰ ਕਾਲਾ, ਸ਼ੀਰ੍ਹਾ ਬਾਦੇਸ਼ਾਂ ਅਤੇ ਸਾਬ ਭੱਟੀ ਦੁਆਰਾ ਰਿਲੀਜ਼ ਕੀਤਾ ਗਿਆ ।                                ਇਸ ਗੀਤ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਕੁਲਵਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਭਾ ਵੱਲੋ ਇਟਲੀ ਦੀ ਧਰਤੀ ਅਨੇਕਾਂ ਸਭਿਆਚਾਕ ਮੇਲੇ ਕਰਵਾਏ ਜਾ ਚੁੱਕੇ ਹਨ ਉਨਾਂ ਚੰਗਾ ਗਾਉਣ ਵਾਲਿਆ ਨੂੰ ਹਮੇਸ਼ਾਂ ਹੱਲਾਸ਼ੇਰੀ ਦਿੱਤੀ ਬਲਵੀਰ ਸ਼ੇਰਪੁਰੀ ਇਕ ਅਜਿਹਾ ਗਾਇਕ ਹੈ ਜਿਸ ਦਾ ਗਾਇਆ ਇਕ ਇਕ ਗੀਤ ਸਮਾਜ ਨੂੰ ਸੇਧ ਦਿੰਦਾ ਹੈ। ਉਨਾਂ ਦੱਸਿਆ ਕਿ  ਗੀਤ...