ਇਟਲੀ ਚੋ ਗੁਰਸਿੱਖ ਵਿਅਕਤੀ ਦੀ ਭੇਦ-ਭਰੀ ਹਾਲਤ ਵਿੱਚ ਮੌਤ।


ਮਿਲਾਨ (ਇਟਲੀ) 28 ਸਤੰਬਰ (ਸਾਬੀ ਚੀਨੀਆ) ਰਾਜਧਾਨੀ ਰੋਮ ਨੇੜੇਲੇ ਸ਼ਹਿਰ ਫਰਜੀਨੋ ਵਿਖੇ ਇਕ ਗੁਰ ਸਿੱਖ  ਵਿਅਕਤੀ ਦੀ ਭੇਦ-ਭਰੀ ਹਾਤਲ ਵਿੱਚ ਮੌਤ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਮੁਤਾਬਿਕ ਰਾਜਿੰਦਰ ਸਿੰਘ ਨਾਂ ਦਾ ਇਹ ਵਿਅਕਤੀ ਜੋ ਅੱਜ ਸਵੇਰੇ ਮ੍ਰਿਤਕ ਪਾਇਆ ਗਿਆ।ਉਸ ਨਾਲ਼ ਰਹਿਣ ਵਾਲੇ ਸਾਥੀਆਂ ਮੁਤਾਬਿਕ ਸ਼ਾਇਦ ਐਤਵਾਰ  ਸਾਮ ਦੇ ਖਾਣੇ ਲਈ ਦਾਲ ਬਣਾਉਣ ਸਮੇਂ ਦਾਲ ਵਿੱਚ ਕਿਰਲੀ ਡਿੱਗ ਗਈ ਹੋਵੇਗੀ।ਅਤੇ ਇਹ ਜਹਿਰੀਲੀ ਦਾਲ ਉਸ ਨੇ ਅਤੇ ਉਸ ਦੇ ਇਕ ਹੋਰ ਸਾਥੀ ਨੇ ਖਾਧੀ ਸੀ ਜਿਸ ਕਾਰਨ ਉਸ ਦੇ ਇਕ ਸਾਥੀ ਨੂੰ ਉਲਟੀਆਂ ਵੀ ਲੱਗ ਗਈਆਂ ਪ੍ਰੰਤੂ ਉਸ ਦੀ ਹਾਲਤ ਹੁਣ ਠੀਕ ਹੈ। ਮ੍ਰਿਤਕ ਰਾਜਿੰਦਰ ਸਿੰਘ ਜਿਸ ਦੀ ਉਮਰ ਲੱਗਭਗ 60 ਸਾਲ ਕੁਰਾਲੀ ਨੇੜਲ੍ਹੇ ਪਿੰਡ ਸਿੰਘਪੁਰਾ ਨਾਲ਼ ਸਬੰਧਿਤ ਸੀ ਅਤੇ ਪਿਛਲੇ ਲੱਗਭਗ 25 ਸਾਲ ਤੋਂ ਇਟਲੀ ਰਹਿ ਰਿਹਾ ਸੀ-ਨਜਦੀਕੀਆਂ ਮੁਤਾਬਿਕ ਰਾਜਿੰਦਰ ਸਿੰਘ ਗੁਰਸਿੱਖ ਬਿਰਤੀਆਂ ਦਾ ਧਾਰਨੀ ਸੀ ਅਤੇ ਬਹੁਤ ਹੀ ਸਾਉ ਤੇ ਮਿਲਾਪੜੇ ਸੁਭਾਅ ਦਾ ਮਾਲਕ ਸੀ।ਉੱਧਰ ਦੂਜੇ ਪਾਸੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ਾਇਦ  ਰਾਜਿੰਦਰ ਸਿੰਘ ਨੂੰ ਕਿਸੇ ਨੇ ਕੋਈ ਜਹਿਰੀਲੀ ਚੀਜ ਖੁਆ ਕੇ ਮਾਰ ਦਿੱਤਾ ਹੈ।ਇਟਲੀ ਪੁਲਿਸ ਨੇ ਰਾਜਿੰਦਰ ਸਿੰਘ ਦੇ ਮ੍ਰਿਤਕ ਸਰੀਰ ਨੂੰ ਕਬਜੇ ਵਿੱਚ ਲੈ ਕੇ ਮੌਤ ਦੇ ਕਾਰਨਾਂ ਦੀ ਜਾਂਚ ਆਰੰਭ ਦਿੱਤੀ ਹੈ।

                                                   ਮ੍ਰਿਤਕ ਰਾਜਿੰਦਰ ਸਿੰਘ ਦੀ ਇਕ ਫਾਇਲ ਫੋਟੋ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ