ਜਹਾਜ ! ਨੇ ਪਹਿਲੀ ਵਾਰ ਸ੍ਰੀ ਅਮ੍ਰਿਤਸਰ ਸਾਹਿਬ ਲਈ ਭਰੀ ਸਿੱਧੀ ਉਡਾਣ

                         ( ਇਤਿਹਾਸਿਕ ਪਲ਼ )

ਇਟਲੀ 27 ਸਤੰਬਰ (ਸਾਬੀ ਚੀਨੀਆ) ਇਸਾਈ ਧਰਮ ਦੇ ਇਤਿਹਾਸਿਕ ਘਰ ਰੋਮ ਤੋ ਸਿੱਖੀ ਦਾ ਧੁਰ੍ਹਾਂ ਸ੍ਰੀ ਅਮ੍ਰਿਤਸਰ ਸਾਹਿਬ ਲਈ ਇਤਿਹਾਸ ਵਿਚ ਪਹਿਲੀ ਵਾਰੀ ਕੋਈ ਸਿੱਧੀ ਫਲਾਇਟ ਬੀਤੇ ਬੁੱਧਵਾਰ ਸ੍ਰੀ ਗੁਰੂ ਰਾਮ ਦਾਸ ਇੰਟਰ ਨੈਸ਼ਨਲ ਹਵਾਈ  ਅੱਡੇ ਤੇ ਪੁੱਜੀ ਇਸ ਮੌਕੇ ਉਡਾਣ ਤੋ ਪਹਿਲਾ ਰੋਮ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੇ ਪ੍ਰੈਸ ਨਾਲ ਗੱਲ ਕਰਦਿਆ ਯਾਤਰੀਆ ਨੇ ਦੱਸਿਆ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ
                ਫਲਾਇਟ ਤੋ ਪਹਿਲਾ ਰੋਮ ਹਵਾਈ ਅੱਡੇ ਦੇ ਵੱਖ ਵੱਖ ਦ੍ਰਿਸ਼   ਫੋਟੋ ਸਾਬੀ ਚੀਨੀਆ
                   
 ਜਦੋ ਰੋਮ ਤੋ ਸ੍ਰੀ ਅਮ੍ਰਿਤਸਰ ਸਾਹਿਬ ਲਈ ਸਿੱਧੀ ਫਲਾਇਟ ਜਾ ਰਹੀ ਹੈ। "ਤਾਜ ਮਹਿਲ ਟ੍ਰੈਵਲਜ਼, ਦੇ ਚੈਅਰਮੈਨ ਸ੍ਰੀ ਆਰ, ਕੇ, ਸੈਣੀ , ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋ ਇਟਲੀ ਰਹਿ ਰਹੇ ਹਨ ਪਰ ਇੰਡੀਆ  ਜਾਣ ਨੂੰ ਦਿੱਲੀ ਤੱਕ ਵੀ ਬਹੁਤ ਘੱਟ ਸਿੱਧੀਆਂ ਫਲਾਇਟਾਂ ਜਾਂਦੀਆਂ ਸਨ। ਰੋਮ ਤੋ ਜਾਣ ਵਾਲੀਆਂ ਫਲਾਇਟਾਂ ਵਿਚ ਸਕਰੀਨ ਬੋਰਡ ਤੇ ਸ੍ਰੀ ਅਮ੍ਰਿਤਸਰ ਸਾਹਿਬ ਦਾ ਨਾਂ ਲਿਖਿਆ ਹੋਣਾ ਇਕ ਇਤਿਹਾਸਿਕ ਪਲ ਹਨ ਜਿਸਨੂੰ ਵੇਖਕੇ ਪੁਰਾਣੇ ਬੁਜਰਗ ਭਾਵੁਕ ਵੀ ਹੋਏ ਉਨਾਂ ਦਾ ਕਹਿਣਾ ਸੀ ਉਹ ਤਾ ਦਿੱਲੀ ਜਾਣ ਨੂੰ ਤਰਸਦੇ ਹੁੰਦੇ ਸਨ ਤੇ ਅੱਜ ਸਿੱਧੀ ਫਲਾਇਟ ਰਾਹੀ ਅਮ੍ਰਿਤਸਰ ਸਾਹਿਬ ਜਾਣਾ ਕਿਸੇ ਸੁਪਨੇ ਤੋ ਘੱਟ ਨਹੀ। 


ਇਸ ਮੌਕੇ ਮੌਜੂਦ ਵਿਸ਼ਵ ਪ੍ਰਸਿੱਧ ਕਵੀਸ਼ੀਰ ਤੇ ਉੱਘੇ ਸਮਾਜ ਸੇਵੀ ਅਜੀਤ ਸਿੰਘ ਥਿੰਦ ਨੇ ਦੱਸਿਆ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਅਕਸਰ ਇੰਡੀਆਂ ਜਾਣ ਲੱਗੇ ਪੰਜਾਬੀ ਯਾਤਰੀਆਂ ਨੂੰ ਅਰਬ ਦੇਸ਼ਾਂ ਵਿਚੋ ਰੁੱਕ ਕਿ ਜਾਣਾ ਪੈਂਦਾ ਸੀ ।

ਫਲਾਇਟ ਤੋ ਪਹਿਲਾ ਰੋਮ ਹਵਾਈ ਅੱਡੇ ਦੇ ਵੱਖ ਵੱਖ ਦ੍ਰਿਸ਼   ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ