ਇਟਲੀ ਚੋ ਦਸਤਾਰਧਾਰੀ ਸਿੱਖ ਨੇ ਰਚਿਆ ਇਤਿਹਾਸ ਨਗਰ ਨਿਗਮ ਚੌਣਾਂ ਵਿਚ ਵੱਡੀ ਜਿੱਤ

 ਮਿਲਾਨ ਇਟਲੀ 22 ਸਤੰਬਰ (ਸਾਬੀ ਚੀਨੀਆ) ਇਟਲੀ ਦੇ ਜਿਲ੍ਹਾ ਵਿਸੈਂਸਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੌਣਾਂ ਵਿਚ ਵੱਡੀ ਜਿੱਤ ਹਾਸਿਲ ਕਰਕੇ ਗੁਰਸਿੱਖ ਉਮੀਦਵਾਰ ਕਮਲਜੀਤ ਸਿੰਘ ਕਮਲ ਨੇ ਨਵਾਂ ਇਤਿਹਾਸ ਰਚਿਆ ਹੈ । ਦੱਸਣਯੋਗ ਹੈ ਕਿ ਕਮਲਜੀਤ ਸਿੰਘ ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ ।

 

ਜਿੰਨ੍ਹਾ ਦੀ ਇਸ ਇਤਿਹਾਸਿਕ ਜਿੱਤ ਨਾਲ ਇਟਲੀ ਵਿਚ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਟਲੀ ਵਰਗੇ ਦੇਸ਼ ਵਿਚ ਇਕ ਗੁਰਸਿੱਖ ਨੌਜਵਾਨ ਦੀ ਨਗਰ ਨਗਰ ਨਿਗਮ ਚੌਣਾਂ ਵਿਚ ਜਿੱਤ ਇਸ ਦੇਸ਼ ਦੀ ਸਿਆਸਤ ਵਿਚ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਵੀ ਤਹ੍ਹਿ ਕਰੇਗੀ ਕਮਲਜੀਤ ਸਿੰਘ ਭੋਗਪੁਰ ਦੇ ਨੇੜਲੇ ਪਿੰਡ ਗੰਗਨਵਾਲ ਨਾਲ ਸਬੰਧਿਤ ਹੈ ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤੀ ਭਾਈਚਾਰੇ ਅਤੇ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ। ਜੋ ਇਟਲੀ ਦੇ ਸਿਆਸੀ ਹਲਕਿਆ ਵਿਚ ਇਕ ਨਵਾਂ ਕੀਰਤੀਮਾਨ ਹੈ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ