ਕਿਸਾਨਾਂ ਦੇ ਹੱਕ ਵਿਚ ਹੋ ਰਹੇ ਧਰਨੇ ਨੂੰ ਕਾਮਯਾਬ ਬਣਾਉਣ ਲਈ ਮਾਨਤੋਵਾ ਜਰੂਰ ਪੁੱਜੋ

                                      ਸਾਡੀ ਹਾਜਰੀ ਹੀ ਕਿਸਾਨਾਂ ਨਾਲ ਸੱਚੀ ਹਮਦਰਦੀ ਹੋਵੇਗੀ  

ਮਿਲਾਨ ਇਟਲੀ 2 ਅਕਤੂਬਰ (ਸਾਬੀ ਚੀਨੀਆ) ਭਾਰਤ ਸਰਕਾਰ ਵੱਲੋ ਦੇਸ਼ਾਂ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਤੇ ਡਾਕੇ ਮਾਰਦੇ ਕਿਸਾਨ ਵਿਰੋਧੀ ਬਿੱਲ ਖਿਲਾਫ ਇਟਲੀ ਦੇ ਜਿਲ੍ਹਾ ਮਾਨਤੋਵਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿਚ ਸਮੂਹ੍ਹ ਕਿਸਾਨ ਸਮਰਥਕ ਅਤੇ ਜੱਥੇਬੰਦੀਆਂ ਜਰੂਰ ਪਹੁੱਚਣ ਤਾ ਜੋ ਕਿਸਾਨ ਵੀਰਾਂ ਅਤੇ ਦੇਸ਼ ਦੇ ਮਜਦੂਰਾਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਇਸ ਕਾਲੇ ਕਾਨੂੰਨ ਖਿਲਾਫ ਅਵਾਜ਼ ਬੁਲੰਦ ਕਰ ਸਕੀਏ।


               ਇਸ ਰੋਸ ਮੁਜਾਹਰੇ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਰਾਜਵਿੰਦਰ ਸਿੰਘ ਸਵਿਟਜਰਲੈਂਡ, ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਅਤੇ ਹਰਪ੍ਰੀਤ ਸਿੰਘ ਜੀਰ੍ਹਾ ਨੇ ਆਖਿਆ ਕਿ ਕਿਸਾਨਾਂ ਦੇ ਹੱਕ ਵਿਚ ਹਾਹ ਦਾ ਨਾਅਰਾ ਮਾਰਨਾ ਅਤੇ ਅਵਾਜ਼ ਉਠਾਉਣੀ ਸਾਡਾ ਸਭ ਦਾ ਮੁੱਢਲਾ ਫਰਜ ਹੈ ਸੋ ਸਾਰੇ ਵੀਰ ਆਪਣੇ ਫਰਜਾਂ ਨੂੰ ਪਹਿਚਾਣ ਦੇ ਹੋਏ ਇਸ ਰੋਸ ਮੁਜਾਹਰੇ ਵਿਚ ਜਰੂਰ ਪੁੱਜਣ ( 3 ਅਕਤੂਬਰ ਸ਼ਾਮੀ 3 ਵਜੇ ਤੋ 6 ਵਜੇ ਤੱਕ ) ਮਾਨਤੋਵਾ ਕਮੂਨੇ ਵਾਲੇ ਪਿਆਸੇ ਵਿਚ ਸਾਰੇ ਵੀਰ ਮਾਸਕ ਜਰੂਰ ਪਾਕੇ ਆਉਣ ਤਾ ਜੋ ਸਰਕਾਰੀ ਹਦਾਇਤਾਂ ਦੀ ਪਾਲਣਾ ਹੋ ਸਕੇ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ