ਇਟਲੀ ਚੋ ਕਿਸਾਨ ਵਿਰੋਧੀ ਬਿੱਲ ਨੂੰ ਲੈਕੇ ਜੋਰਦਾਰ ਰੋਸ ਮੁਜਾਹਰਾ ਰਾਸ਼ਟਰਪਤੀ ਨੂੰ ਦੱਸਿਆ ਰਬੜ ਦੀ ਮੋਹਰ
ਇਸ ਮੌਕੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਵੱਖ ਵੱਖ ਬੁਲਾਰਿਆ ਵਲੋ ਸਬੋਧਨ ਕੀਤਾ ਗਿਆ ਜਿਸ ਵਿਚ ਬੋਲਦੇ ਹੋਏ ਨੌਜਵਾਨ ਆਗੂ ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ, ਹਰਕੀਤ ਸਿੰਘ ਮਾਧੋਝੰਡਾ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵਲੋ ਸਤਾਏ ਅੱਜ ਅਸੀ ਵਿਦੇਸ਼ਾਂ ਵਿਚ ਆਉਣ ਲਈ ਮਜਬੂਰ ਹੋਏ ਹਾਂ ਜੇ ਸਾਨੂੰ ਉਥੇ ਹੀ ਰੋਜਗਾਰ ਮਿਲਦਾ ਤਾ ਪ੍ਰਦੇਸੀ ਨਾ ਹੁੰਦੇ ਉਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਇੰਨਾਂ ਕਾਲੇ ਕਾਨੂੰਨਾਂ ਖਿਲਾਫ ਜਿੱਥੇ ਉਨਾਂ ਦੇ ਪਿਉ ਦਾਦੇ ਸੜਕਾਂ ਤੇ ਉੱਤਰੇ ਹੋਏ ਹਨ ਉਥੇ ਉਨਾਂ ਦੇ ਪੁੱਤ ਵਿਦੇਸ਼ਾਂ ਵਿਚ ਰੋਸ ਮੁਜਾਹਰੇ ਕਰਕੇ ਇਸ ਕਿਸਾਨ ਅਤੇ ਮਜਦੂਰ ਵਿਰੋਧੀ ਬਿੱਲ ਨੂੰ ਵਾਪਿਸ ਕਰਵਾਕੇ ਹੀ ਸਾਹ੍ਹ ਲੈਣਗੇ ਉਨਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਇੰਨਾਂ ਬਿੱਲਾਂ ਨੂੰ ਵਾਪਿਸ ਲਿਆ ਤਾ ਆਉਦੇ ਦਿਨਾਂ ਵਿਚ ਯੂ , ਐਨ , A ਅੱਗੇ ਵੀ ਰੋਸ ਪ੍ਰਦਰਸ਼ਨ ਕਰਨਗੇ ਇਸ ਮੌਕੇ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਤੋ ਇਲਾਵਾ ਨਰਿੰਦਰ ਸਿੰਘ ਤਾਜਪੁਰੀ,ਅਮਨਜੀਤ ਸਿੰਘ ਬੈਰਗਾਮੋ,ਸੰਦੀਪ ਗਿੱਲ,ਹੈਪੀ ਮੱਲਪੁਰ ,ਦੀਪਾ ਬੱਜੋ , ਜੋਰਾਵਰ ਸਿੰਘ ਅਤੇ ਜੁਝਾਰ ਸਿੰਘ ਨੌਜਵਾਨ ਮੌਜੂਦ ਸਨ ਜਿਹੜੇ ਆਪੋ ਆਪਣੇ ਇਲਾਕਿਆ ਹੋਰਨਾਂ ਨੌਜਵਾਨਾਂ ਨੂੰ ਲੈਕੇ ਪੁੱਜੇ ਹੋਏ ਸਨ।



Comments
Post a Comment