Posts

ਕਾਂਗਰਸ ਵੱਲੋ ਵੋਟਰਾਂ ਨੂੰ ਪੰਜਾਬੀ ਉਮੀਦਵਾਰਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ

Image
  ਮਿਲਾਨ ਇਟਲੀ 31 ਅਗਸਤ (ਸਾਬੀ ਚੀਨੀਆ) ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿਚ 19 ਤੇ 20 ਸਤੰਬਰ ਨੂੰ ਹੋਣ ਜਾ ਰਹੀਆ ਨਗਰ ਨਿਗਮ ਚੌਣਾਂ ਲਈ ਵੱਖ ਵੱਖ ਪਾਰਟੀਆਂ ਵੱਲੋ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰਾਂ ਨੂੰ ਚੌਣ ਮੈਦਾਨ ਵਿਚ Aਤਾਰਿਆ ਗਿਆ ਹੈ ਜਿੰਨ੍ਹਾ ਵਿਚੋ ਮਾਨਤੋਵਾ ਤੋ ਕਾਂਗਰਸ ਦੇ ਨੌਜਵਾਨ ਆਗੂ ਦਿਲਬਾਗ ਚਾਨਾ ਵੀ ਇਕ ਹਨ ਉਨਾਂ ਦੀ ਚੌਣ ਮਹਿੰਮ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆ ਉਵਰਸੀਜ਼ ਕਾਂਗਰਸ ਦੇ ਕਨਵੀਨਅਰ ਰਾਜਵਿੰਦਰ ਸਿੰਘ ਸਵਿਟਰਲੈਂਡ ਨੇ ਆਖਿਆ ਕਿ ਅਸੀ ਚਾਹੁੰਦੇ ਹਾਂ ਕਿ  ਇਟਲੀ ਵਿਚ ਚੌਣਾਂ ਲੜ ਰਹੇ ਸਾਰੇ ਭਾਰਤੀ ਮੂਲ ਦੇ ਉਮੀਦਵਾਰਾਂ ਲਈ ਛੋਟਆਿਂ ਛੋਟੀਆ ਰੈਲੀਆਂ ਕਰਨ ਪਰ ਲਾਕਡਾਊਨ ਕਰਕੇ ਇਹ ਸੰਭਵ ਨਹੀ ਹੈ ਪਰ ਉਹ ਆਪਣੇ ਵਲੋ ਇਟਲੀ ਰਹਿੰਦੇ ਸਾਰੇ ਭਾਰਤੀਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਵੀ ਨਗਰ ਕੌਸਲ ਵਿਚ ਕੋਈ ਭਾਰਤੀ ਮੂਲ ਦਾ ਵਿਅਕਤੀ ਚੌਣ ਲੜ ਰਿਹਾ ਹੈ ਉਸਨੂੰ ਆਪਣਾ ਕੀਮਤੀ ਵੋਟ ਪਾਕੇ ਕਾਮਯਾਬ ਜਰੂਰ ਬਣਾਉ ਤਾ ਜੋ ਅਸੀ ਇਟਲੀ ਵਿਚ ਸਿਆਸੀ ਤੌਰ ਤੇ ਵੀ ਮਜਬੂਤ ਹੋ ਸਕੀਏ

ਸਵ: ਦਿਲਸ਼ਾਦ ਅਖਤਰ ਦਾ ਪਰਿਵਾਰ ਗੁਰੂ ਨਗਰੀ ਸੁਲਤਾਨਪੁਰ ਲੋਧੀ ਪੁੱਜਿਆ

Image
     ਮਿਲਾਨ ਇਟਲੀ 31 ਅਗਸਤ (ਸਾਬੀ ਚੀਨੀਆ) ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸਵ: ਦਿਲਸ਼ਾਦ ਅਖਤਰ ਦਾ ਪਰਿਵਾਰ ਤੇ ਭਤੀਜਾ ਹਰਦੀਪ ਖਾਨ ਬੀਤੇ ਕੱਲ ਗੁਰੂ ਨਗਰੀ ਸੁਲਤਾਨਪੁਰ ਲੋਧੀ ਪੁੱਜਿਆ ਜਿੱਥੇ ਉਨਾਂ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ੍ਹ ਧਰਤੀ ਨੂੰ ਨਤਮਸਤਕ ਹੁੰਦਿਆ ਹੋਇਆ ਗੁਰਦੁਆਰਾ ਬੇਰ ਸਾਹਿਬ ਤੇ ਗ: ਬੇਬੇ ਨਾਨਕੀ ਵਿਖੇ ਨਤਮਸਤਕ ਹੋਕੇ ਹਾਜਰੀਆਂ ਭਰਦਿਆ ਜੀਵਨ ਸਫਲ ਬਣਾਇਆ ਉਪਰੰਤ "ਜੈ ਮਿਊਜਿਕ ਸਟੂਡੀA, ਪਹੁੱਚ ਕਰਕੇ ਸੰਗੀਤ ਪ੍ਰੇਮੀਆ ਨਾਲ ਵੀ ਕੁਝ ਪਲ ਬਿਤਾਏ ਇਸ ਮੌਕੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ, ਸਾਹਿਲ ਚੌਹਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਵੱਲੋ ਜੀ ਆਇਆ ਆਖਿਆ ਗਿਆ ।                        ਇਸ ਮੌਕੇ ਹਰਦੀਪ ਖਾਨ ਵੱਲੋ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਗਾਏ ਗੀਤ  "ਸਾਨੂੰ ਪ੍ਰਦੇਸੀਆਂ ਨੂੰ, ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹਰਦੀਪ ਖਾਨ ਨੇ ਗੱਲਬਾਤ ਦੌਰਾਨ ਆਖਿਆ ਕਿ ਉਨਾਂ ਦੇ ਤਾਇਆ ਸਵ: ਦਿਲਸ਼ਾਦ ਅਖਤਰ ਨੇ ਪ੍ਰਦੇਸੀ ਵੱਸਦੇ ਪੰਜਾਬੀਆ ਦੇ ਦਰਦ ਨੂੰ ਇਕ ਗੀਤ ਰਾਹੀ ਗਾਕੇ ਦੇਸ਼ ਵਿਦੇਸ਼ ਵਿਚ ਵਾਹ ਵਾਹ ਖੱਟੀ ਸੀ ਤੇ ਹੁਣ ਬਲਵੀਰ ਸ਼ੇਰਪੁਰੀ ਨੇ ਉਸੇ ਗੀਤ ਨੂੰ ਆਪਣੀ ਅਵਾਜ਼ ਵਿਚ ਗਾਕੇ ਸਾਡੇ ਤਾਇਆ ਜੀ ਦਿਲਸ਼ਾਦ ਅਖਤਰ ਨੂੰ ਸੱਚੀ ਸ਼ਰਧਾਜਲੀ ਭੇਂਟ ਕੀਤੀ ਹੈ । ਉਨਾਂ ਦੇ ਪਰਿਵਾਰ ਵੱਲੋ ਆਉਦੇ ਸਾਲ ਦਿਲਸ਼ਾਦ ਅਖਤਰ ਦੀ ਯਾਦ ਵਿਚ ਕਰਵਾਏ...

ਸੌਖਾ ਨਹੀ ਹੋਵੇਗਾ ਅਕਾਲੀ ਦਲ ਲਈ ਸੁਲਤਾਨਪੁਰ ਲੋਧੀ ਦਾ ਸਿਆਸੀ ਕਿਲ੍ਹਾ ਫਤਿਹ੍ਹ ਕਰਨਾ

Image
              ਬਦਲਣੀਆਂ ਪੈ ਸਕਦੀਆਂ ਨੇ ਰਣਨੀਤੀਆਂ    ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੋਈ ਡੇਢ ਸਾਲ ਦਾ ਵਾਕਿਫਾ ਬਾਕੀ ਰਹਿੰਦਾ ਹੈ ਪਰ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਸੱਤਾਧਾਰੀ ਕਾਂਗਰਸ ਪਾਰਟੀ,ਸ੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਨੇ ਹੁਣ ਤੋ ਹੀ ਰਣਨੀਤੀਆ ਬਣਾਉਣੀਆਂ ਸੁਰੂ ਕਰ ਦਿੱਤੀਆ  ਹਨ। ਇਹ ਰਣਨੀਤੀਆਂ ਉਸੇ ਪਾਰਟੀਆਂ ਦੀਆਂ ਸਫਲ ਮੰਨੀਆਂ ਜਾਣਗੀਆਂ ਜੋ ਵੱਧ ਤੋ ਵੱਧ ਐਂਸਬਲੀ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਮਤਲਬ ਸਾਫ ਹੈ ਜਿਸ ਹੁਕਮਰਾਨ ਨੇ ਪੰਜਾਬ ਦੀ ਸੱਤਾ ਵਾਲੇ ਘੋੜੇ ਤੇ ਸਵਾਰ ਹੋਣਾ ਹੈ ਉਸ ਨੂੰ ਪਹਿਲਾ 117 ਵਿਧਾਨ ਸਭਾ ਹਲਕਿਆ ਚੋ ਵੱਧ ਤੋ ਵੱਧ ਐਮ, ਐਲ, ਏ ਜਿਤਾਉਣ ਲਈ ਗੰਭੀਰਤਾ ਨਾਲ ਵਿਚਾਰ ਕਰਨੀ ਪਵੇਗੀ ਜੋ ਅੱਗੇ ਜਾ ਕਿ ਆਪਣੀ ਪਾਰਟੀ ਦੇ ਕਿਸੇ ਆਗੂ ਨੂੰ ਮੁੱਖ ਮੰਤਰੀ ਦੇ ਤਖਤ ਤੇ ਬਿਠਾਉਣਗੇ ਤੇ ਇਹ ਵੀ ਜਿਕਰਯੋਗ ਹੈ ਕਿ ਇਲੈਕਸ਼ਨ ਵਿਚ ਜਿੱਤ ਪ੍ਰਾਪਤ ਕਰਨ ਤੋ ਪਹਿਲਾ ਹਰ ਉਮੀਦਵਾਰ ਨੂੰ ਆਪਣੇ ਆਪਣੇ ਵਿਧਾਨ ਸਭਾ ਹਲਕਿਆ ਤੋ ਪਾਰਟੀ ਟਿਕਟ ਦੇ ਚਾਹਵਾਨਾਂ ਨਾਲ ਅੰਦਰਖਾਤੇ ਠੰਡੀ ਜੰਗ ਲੜਨ ਪੈਂਦੀ ਹੈ                                                   ਗੱਲ ਕਰੀਏ ਪਹਿਲੀ ਪਾਤਸ਼ਾਹੀ ਗੁਰੂ ਨਾਨਕ...

ਜਰਮਨ ! ਕਾਂਗਰਸ ਪਾਰਟੀ ਦੀ ਮੀਟਿੰਗ ਦੋਰਾਨ ਹੋਈਆਂ ਅਹਿਮ ਵਿਚਾਰਾਂ

Image
    ਮਿਲਾਨ ਇਟਲੀ 20 ਅਗਸਤ (ਸਾਬੀ ਚੀਨੀਆ) ਇੰਡੀਅਨ ਉਵਰਸੀਜ਼ ਕਾਂਗਰਸ ਜਰਮਨ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਰਾਜਧਾਨੀ ਬਰਲਿਨ ਵਿਖੇ ਐਨ ਆਰ ਆਈ ਵਿੰਗ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਚਾਹਲ ਅਤੇ ਗੁਰਦੀਪ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਹੋਈ ਮੀਟਿੰਗ ਦੌਰਾਨ ਮੌਜੂਦਾ ਵਰਕਰਾਂ ਨੇ ਜਰਮਨ ਇਕਾਈ ਦੇ ਪ੍ਰਧਾਨ ਦੀ ਰੁਹਿਮਨਾਈ ਹੇਠ ਕੰਮ ਕਰਨ ਦੀ ਅਸਮਰੱਥਤਾ ਪ੍ਰਗਟਾਉਦਿਆ ਗੁਰਦੀਪ ਸਿੰਘ ਰੰਧਾਵਾ ਦੀ ਕਮਾਂਡ ਹੇਠ ਨਵੀ ਕਮੇਟੀ ਦਾ ਗਠਨ ਕਰਦਿਆ ਆਖਿਆ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਉਵਰਸੀਜ਼ ਕਾਂਗਰਸ ਦੇ ਚੈਅਰਮੈਨ ਸ੍ਰੀ ਸੈਮ ਪਿਟਰੋਦਾ ਦੀ ਅਗਵਾਈ ਵਿਚ ਪੂਰੀ ਇਕ ਜੁਟਤਾ ਨਾਲ ਕੰਮ ਕਰਕੇ ਪਾਰਟੀ ਨੂੰ ਮਜਬੂਤ ਕਰਨਗੇ।                                 ਜਿਕਰਯੋਗ ਹੈ ਕਿ ਦੋ ਸਾਲ ਪਹਿਲਾ ਰਾਹੁਲ ਗਾਂਧੀ ਦੀ ਜਰਮਨ ਫੇਰੀ ਤੋ ਬਾਅਦ ਦੋ ਧੜਿਆ ਵਿਚ ਪ੍ਰਧਾਨਗੀ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਹੈ ਮੀਟਿੰਗ ਦੌਰਾਨ ਚਾਰ ਅਹਿਮ ਮਤੇ ਪਾਉਣ ਤੋ ਇਲਾਵਾ ਇਕ ਕਮੇਟੀ ਦੇ ਗਠਨ ਕਰਦਿਆ ਮੌਜੂਦਾਂ ਵਰਕਰਾਂ ਨੂੰ ਅਹਿਮ ਅਹੁੱਦਿਆ ਲਈ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਅਤੇ ਜਰਮਨ ਦੇ ਹੋਰਨਾਂ ਸ਼ਹਿਰਾਂ ਦੀਆਂ ਇਕਾਈਆਂ ਬਣਾਉਣ ਲਈ ਕਾਰਜ ਆਰੰਭ ਕੀਤੇ ਗਏ ਹਨ।

ਇਟਲੀ ਚੋ ਢੋਲ ਦੀ ਤਾਲ ਤੇ ਮਨਾਇਆ "ਤੀਆਂ, ਦਾ ਤਿਉਹਾਰ ਫੋਟੋ ਵੇਖਣ ਲਈ ਕਲਿਕ ਕਰੋ

Image
 

ਇਟਲੀ! ਮਾਨਤੋਵਾ ਚੌਣਾਂ ਲਈ ਭਾਰਤੀ ਮੂਲ ਦੇ ਦਿਲਬਾਗ ਚਾਨਾ ਹੋਣਗੇ ਊਮੀਦਵਾਰ

Image
ਮਿਲਾਨ ਇਟਲੀ 18 ਅਗਸਤ (ਸਾਬੀ ਚੀਨੀਆ) ਇਟਲੀ ਦੇ ਕਈ ਸ਼ਹਿਰਾਂ ਵਿਚ 19 ਤੇ 20 ਸਤੰਬਰ ਨੂੰ ਨਗਰ ਨਿਗਮ ਚੌਣਾਂ ਹੋਣ ਜਾ ਰਹੀਆਂ ਹਨ ਕੋਵਿਡ 19 ਦੀ ਮਾਰ ਤੋ ਬਾਅਦ ਇੰਨਾਂ ਚੌਣਾਂ ਦੀ ਅਹਿਮਤ ਹੋਰ ਵੀ ਵੱਧ ਗਈ ਹੈ ਵੇਖਣਾ ਹੋਣੇਗਾ ਕਿ ਵੋਟਰ ਕਿਸ ਪਾਰਟੀ ਦੇ ਹੱਕ ਵਿਚ ਭੁਗਤ ਦੇ ਹਨ ਪਰ ਇੰਨਾਂ ਚੌਣਾਂ ਵਿਚ ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਤੋ ਭਾਰਤੀ ਮੂਲ ਦੇ ਬਿਜਨਮੈਨ ਦਿਲਬਾਗ ਚਾਨਾ ਨੂੰ ਪਾਰਟੀ ਟਿਕਟ ਮਿਲਣਾ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 37 ਸਾਲਾਂ ਦਿਲਬਾਗ ਚਾਨਾ ਇੰਡੀਅਨ ਉਵਰਸੀਜ਼ ਕਾਂਗਰਸ ਦੀ ਇਟਲੀ ਇਕਾਈ ਦੇ ਜਰਨਲ ਸਕੱਤਰ ਵੀ ਹਨ ਉਨਾਂ ਦੇ ਪੰਜਾਬ ਲੀਡਰਸ਼ਿਪ ਤੋ ਲੈਕੇ ਸ੍ਰੀ ਰਾਹੁਲ ਗਾਂਧੀ ਨਾਲ ਵੀ ਚੰਗੇ ਸਬੰਧ ਹਨ ।  26 ਸਾਲ ਪਹਿਲਾ ਇਟਲੀ ਆ ਵੱਸੇ ਸ੍ਰੀ ਚਾਨਾ ਮਾਨਤੋਵਾ ਨਗਰ ਕੌਸਲ ਚੌਣਾਂ ਵਿਚ ਭਾਰਤੀ ਮੂæਲ ਦੇ ਇਕਲੌਤੇ ਉਮੀਦਵਾਰ ਹਨ ਜਿੰਨ੍ਹਾ ਨੂੰ ਜਿੱਤ ਹਾਰ ਲਈ ਕਿਸਮਤ ਅਜਮਾਉਣ ਦਾ ਮੌਕਾ ਮਿਲਿਆ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿਲਬਾਗ ਚਾਨਾਂ ਦੇ ਇਟਾਲੀਅਨ ਲੋਕਾਂ ਤੇ ਅਫਸਰਸ਼ਾਹੀ ਨਾਲ ਮਜਬੂਤ ਸਬੰਧ ਹਨ । ਜੋ ਇਲੈਕਸ਼ਨ ਦੌਰਾਨ ਉਨਾਂ ਦੀ ਜਿੱਤ ਲਈ ਕਾਰਗਾਰ ਸਾਬਿਤ ਹੋਣਗੇ।

ਇਟਲੀ ਚੋ ਅਜ਼ਾਦੀ ਦਿਹਾੜੇ ਮੌਕੇ ਕਰਵਾਇਆ "ਤੀਜ ਫੈਸਟੀਵਲ,

Image
                                ਮੁਟਿਆਰਾਂ ਨੇ ਲੋਕ ਬੋਲੀਆਂ ਨਾਲ ਬੰਨ੍ਹਿਆ ਰੰਗ   ਮਿਲਾਨ ਇਟਲੀ 15 ਅਗਸਤ (ਸਾਬੀ ਚੀਨੀਆ) ਦੇਸ਼ ਵਾਸੀਆਂ ਵਲੋ 74 ਵਾਂ ਸੁਤੰਤਰਤਾ ਦਿਵਸ ਪੂਰੀ ਧੂਮ ਨਾਲ ਮਨਾਇਆ ਜਾ ਰਿਹਾ ਹੈ। ਇਟਲੀ ਦੇ ਸ਼ਹਿਰ ਪੁਨਤੀਨੀਆ ਵਿਖੇ "ਦਾ ਰਾਇਲ ਪਟਿਆਲਾ ਰੈਸਟੋਰੇਂਟ, ਵਿਖੇ ਪੰਜਾਬਣ ਮੁਟਿਆਰਾਂ ਵੱਲੋ ਅਜ਼ਾਦੀ ਦਿਹਾੜੇ ਅਤੇ ਤੀਆਂ ਦੇ ਤਿਹਾਉਹਾਰ ਨੂੰ ਇਕੱਠੇ ਮਨਾਉਦੇ ਹੋਏ ਇਕ "ਤੀਜ ਫੈਸਟੀਵਲ ਕਰਵਾਇਆ ਗਿਆ । ਲੋਕ ਬੋਲੀਆ ਨਾਲ ਸ਼ੁਰੂ ਹੋਏ ਫੈਸਟੀਵਲ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧੇ ਦਾ ਪਿੜ੍ਹ ਬੰਨਿਆ ਇਸ ਉਪਰੰਤ ਇਕ ਤੋ ਬਾਅਦ ਇਕ ਪੰਜਾਬੀ ਗੀਤਾਂ ਉੱਤੇ ਕੋਰੀAਗ੍ਰਾਫੀ ਦੇ ਮੁਕਾਬਲੇ ਵੀ ਵੇਖਣ ਯੋਗ ਸਨ ।                                         ਸੋਚਣਯੋਗ ਹੈ ਕਿ ਜਿੱਥੇ ਪੰਜਾਬ ਦੀ ਧਰਤੀ ਤੋ ਸਭਿਆਚਾਰਕ ਮੇਲੇ ਅਤੇ ਸਭਿਆਚਾਰ ਦੀ ਬਾਤ ਪਾਉਦੇ ਫੈਸਟੀਵਲ ਅਲੋਪ ਹੁੰਦੇ ਜਾ ਰਹੇ ਹਨ ਉਥੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਵੱਲੋ ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਕੀਤੇ ਜਾ ਰਹੇ ਉਪਰਾਲੇ ਪੂਰੀ ਤਰਾਂ੍ਹ ਸਲਾਉਣਯੋਗ ਹਨ। "ਤੀਜ ਫੈਸਟੀਵਲ, ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਸੁਖਵੀਰ ਕੌਰ, ਲੱਕੀ ...