ਸੌਖਾ ਨਹੀ ਹੋਵੇਗਾ ਅਕਾਲੀ ਦਲ ਲਈ ਸੁਲਤਾਨਪੁਰ ਲੋਧੀ ਦਾ ਸਿਆਸੀ ਕਿਲ੍ਹਾ ਫਤਿਹ੍ਹ ਕਰਨਾ

             ਬਦਲਣੀਆਂ ਪੈ ਸਕਦੀਆਂ ਨੇ ਰਣਨੀਤੀਆਂ  

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੋਈ ਡੇਢ ਸਾਲ ਦਾ ਵਾਕਿਫਾ ਬਾਕੀ ਰਹਿੰਦਾ ਹੈ ਪਰ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਸੱਤਾਧਾਰੀ ਕਾਂਗਰਸ ਪਾਰਟੀ,ਸ੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਨੇ ਹੁਣ ਤੋ ਹੀ ਰਣਨੀਤੀਆ ਬਣਾਉਣੀਆਂ ਸੁਰੂ ਕਰ ਦਿੱਤੀਆ  ਹਨ। ਇਹ ਰਣਨੀਤੀਆਂ ਉਸੇ ਪਾਰਟੀਆਂ ਦੀਆਂ ਸਫਲ ਮੰਨੀਆਂ ਜਾਣਗੀਆਂ ਜੋ ਵੱਧ ਤੋ ਵੱਧ ਐਂਸਬਲੀ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਮਤਲਬ ਸਾਫ ਹੈ ਜਿਸ ਹੁਕਮਰਾਨ ਨੇ ਪੰਜਾਬ ਦੀ ਸੱਤਾ ਵਾਲੇ ਘੋੜੇ ਤੇ ਸਵਾਰ ਹੋਣਾ ਹੈ ਉਸ ਨੂੰ ਪਹਿਲਾ 117 ਵਿਧਾਨ ਸਭਾ ਹਲਕਿਆ ਚੋ ਵੱਧ ਤੋ ਵੱਧ ਐਮ, ਐਲ, ਏ ਜਿਤਾਉਣ ਲਈ ਗੰਭੀਰਤਾ ਨਾਲ ਵਿਚਾਰ ਕਰਨੀ ਪਵੇਗੀ ਜੋ ਅੱਗੇ ਜਾ ਕਿ ਆਪਣੀ ਪਾਰਟੀ ਦੇ ਕਿਸੇ ਆਗੂ ਨੂੰ ਮੁੱਖ ਮੰਤਰੀ ਦੇ ਤਖਤ ਤੇ ਬਿਠਾਉਣਗੇ ਤੇ ਇਹ ਵੀ ਜਿਕਰਯੋਗ ਹੈ ਕਿ ਇਲੈਕਸ਼ਨ ਵਿਚ ਜਿੱਤ ਪ੍ਰਾਪਤ ਕਰਨ ਤੋ ਪਹਿਲਾ ਹਰ ਉਮੀਦਵਾਰ ਨੂੰ ਆਪਣੇ ਆਪਣੇ ਵਿਧਾਨ ਸਭਾ ਹਲਕਿਆ ਤੋ ਪਾਰਟੀ ਟਿਕਟ ਦੇ ਚਾਹਵਾਨਾਂ ਨਾਲ ਅੰਦਰਖਾਤੇ ਠੰਡੀ ਜੰਗ ਲੜਨ ਪੈਂਦੀ ਹੈ
                                                  ਗੱਲ ਕਰੀਏ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਪਵਿੱਤਰ ਧਰਤੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ (ਜਰਨਲ) ਸੀਟ ਦੀ ਤਾ ਇੱਥੋ ਲਗਾਤਾਰ ਦੋ ਵਾਰ ਜਿੱਤ ਚੁੱਕੇ ਕਾਂਗਰਸ ਦੇ ਮੌਜੂਦਾਂ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਸਥਿਤੀ ਪੂਰੀ ਤਰ੍ਹਾ ਮਜੂਬਤ ਦਿਖਾਈ ਦੇ ਰਹੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਜਦੀਕੀਆ ਅਤੇ ਹਲਕੇ ਦੇ ਵੋਟਰਾਂ ਵਿਚ ਮਜਬੂਤ ਅਧਾਰ ਜਾਹਿਰ ਹੈ ਕਿ ਕਾਂਗਰਸ ਵਲੋ ਮੁੜ ਉਹ ਹੀ  ਉਮੀਦਵਾਰ ਹੋਣਗੇ ਪਰ ਇਸ ਦੇ ਮੁਕਾਬਲੇ ਸ੍ਰੋਮਣੀ ਅਕਾਲੀ ਦਲ ਲਈ ਇਹ ਹਲਕਾ ਪਹਿਲਾ ਦੀ ਤਰ੍ਹਾ ਨਾ ਰਹਿਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸਾਬਕਾ ਵਿੱਤ ਮੰਤਰੀ ਡਾਂ ਉਪਿੰਦਰਜੀਤ ਕੌਰ ਦੀ ਢਿੱਲਦੀ ਉਮਰ ਪਾਰਟੀ ਲਈ ਵੱਡੀ ਚਿੰਤ੍ਹਾ ਹੈ ਜੇ ਉਹ ਆਪਣੇ ਕਿਸੇ ਪਰਿਵਾਰਿਕ ਮੈਂਬਰ ਲਈ ਟਿਕਟ ਦੀ ਮੰਗਦੇ ਹਨ ਤਾ ਪਾਰਟੀ ਦੇ ਅੰਦਰੋ ਹੀ ਕਈ ਦਆਵੇਦਾਰ ਉੱਠ ਖੋਲ੍ਹਉਣਗੇ।
                              ਦੂਜੇ ਪਾਸੇ ਕਪੂਰਥਲਾ ਤੋ ਸ੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਰਲੈਨ ਸਿੰਘ ਡੋਗਰਾਂਵਾਲ ਇਸ ਵਾਰੀ ਪਹਿਲਾ ਦੇ ਮੁਕਾਬਲੇ ਜਿਆਦਾ ਸਰਗਰਮ ਨਜਰ ਆ ਰਹੇ ਹਨ ਤੇ ਪਾਰਟੀ ਦੇ ਅੰਦਰੋ ਹੀ ਬੀਬੀ ਉਪਿੰਦਰਜੀਤ ਕੌਰ ਨੂੰ ਸਖਤ ਟੱਕਰ ਦੇ ਰਹੇ ਹਨ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨਾਂ ਦੇ ਪਰਿਵਾਰ ਤੋ ਯੂਥ ਵਿੰਗ ਤੋ ਲੈਕੇ ਹੁਣ ਤੱਕ ਪਾਰਟੀ ਪ੍ਰਤੀ ਨਿਭਾਈਆ ਵਫਾਦਾਰੀਆਂ ਬਦਲੇ ਆਪਣਾ ਹੱਕ ਪੂਰੇ ਜੋਰ ਨਾਲ ਮੰਗ ਰਹੇ ਹਨ ਹਲਕਾ ਸੁਲਤਾਨਪੁਰ ਲੋਧੀ ਦੇ ਕਈ ਵੱਡੇ ਪਿੰਡ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਪੂਰਥਲਾ ਨਾਲ ਜੁੜੇ ਹੋਣ ਕਰਕੇ ਜੱਥੇਦਾਰ ਡੋਗਰਾਂਵਾਲ ਦਾ ਹਲਕੇ ਵਿਚ ਵੱਡਾ ਅਧਾਰ ਹੈ ਕੰਬੋਜ ਬਰਾਦਰੀ ਨਾਲ ਸਬੰਧਤ ਹੋਣ ਕਰਕੇ ਇਲਾਕੇ ਦੇ ਹਰ ਪਿੰਡ ਵਿਚ ਰਿਸ਼ੇਦਾਰੀਆਂ ਵੀ ਹਨ ਜੋ ਟਿਕਟ ਮਿਲਣ ਦੀ ਸੂਰਤ ਵਿਚ ਉਨਾਂ ਦੇ ਹੱਕ ਵਿਚ ਭੁਗਤ ਸਕਦੀਆਂ ਹਨ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਉਨਾਂ ਦੀਆਂ ਨਜਦੀਕੀਆਂ ਕਿਸੇ ਤੋ ਲੁੱਕੀਆ ਨਹੀ ਹੋਈਆ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ  ਨੂੰ ਹਲਕਾ ਸੁਲਤਾਨਪੁਰ ਲੋਧੀ ਤੋ ਪਾਰਟੀ ਟਿਕਟ ਦਿਵਾਉਣਾ ਉਨਾਂ ਲਈ ਅਣਖ ਦਾ ਸਵਾਲ ਬਣ ਸਕਦਾ ਹੈ । ਬੇਸ਼ਕ ਆਮ ਆਦਮੀ ਪਾਰਟੀ ਦਾ ਝਾੜੂ ਛੱਡਕੇ ਅਕਾਲੀ ਦਲ ਦੀ ਤਕੱੜੀ ਵਿਚ ਤੁੱਲਣ ਵਾਲੇ ਸੱਜਣ ਸਿੰਘ ਚੀਮਾ ਵੀ ਅੰਦਰ ਗਤੀ ਜੋਰ ਅਜਮਾਈ ਕਰ ਰਹੇ ਹਨ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਨਾਂ ਵਲੋ ਬਿਕਰਮਜੀਤ ਸਿੰਘ ਮਜੀਠੀਆ ਅਤੇ ਸ੍ਰੋਮਣੀ ਅਕਾਲੀ ਦਲ ਖਿਲਾਫ ਚੋਣ ਪ੍ਰਚਾਰ ਦੌਰਾਨ ਵਰਤੀ ਸ਼ਬਦਵਾਲੀ ਨੂੰ ਹਲਕੇ ਦੇ ਵੋਟਰ ਹਾਲੇ ਤੱਕ ਨਹੀ ਭੁੱਲੇ ਜਿਸ ਕਰਕੇ ਉਨਾਂ ਤੇ ਲਿਆ ਰਿਸਕ ਅਕਾਲੀ ਦਲ ਨੂੰ ਮਹਿੰਗਾ ਪੈ ਸਕਦਾ ਹੈ।


1957 ਤੋ ਲੈਕੇ ਹੁਣ ਤੱਕ ਹੋਈਆ 14 ਵਿਧਾਨ ਸਭਾ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ 7 , 7 ਵਾਰੀ ਜਿੱਤਕੇ ਕਿ ਹਲਕੇ ਵਿਚ ਬਰਾਬਰੀ ਉੱਤੇ ਹਨ ਪਿਛੋਕੜ ਵੱਲ ਨਜਰ ਮਾਰੀ ਜਾਵੇ ਤਾ ਦੌਹਾਂ ਹੀ ਪਾਰਟੀਆ ਨੇ ਕਿਸੇ ਆਮ ਵਰਕਰ ਨੂੰ ਟਿਕਟ ਦੇਣ ਦੀ ਬਿਜਾਏ ਪਰਿਵਾਰਿਕ ਮੈਂਬਰਾਂ ਨੂੰ ਹੀ ਪਹਿਲ ਦਿੱਤੀ ਹੈ ਇਸ ਗੱਲ ਦਾ ਅੰਦਾਜਾਂ ਸਹਿਜੇ ਹੀ ਲੱਗ ਜਾਵੇਗਾ ਕਿ ਸ ਆਤਮਾ ਸਿੰਘ ਅਤੇ ਉਨਾਂ ਦਾ ਪਰਿਵਾਰ ਇਸ ਹਲਕੇ ਤੋ 11 ਵਾਰੀ ਚੋਣ ਲੜ ਚੁੱਕਿਆ ਹੈ ਜਿੰਨਾਂ ਵਿਚ 7 ਵਾਰੀ ਜਿੱਤੇ ਅਤੇ 4 ਵਾਰੀ ਹਾਰ ਦਾ ਮੰਹੂ ਵੇਖਿਆ। ਇਸੇ ਤਰਾਂ ਸਾਬਾਕਾ ਖਜਾਨਾ ਮੰਤਰੀ ਮਰਹੂਮ ਬਲਵੰਤ ਸਿੰਘ ਦਾ ਪਰਿਵਾਰ ਬੇਟੇ ਰਾਜਨਬੀਰ ਸਿੰਘ ਸਮੇਤ 5 ਵਾਰੀ ਚੋਣ ਲੜ ਚੱਕੇ ਹਨ ਜਿੰਨਾਂ ਚੋ ਸਿਰਫ 2 ਵਾਰੀ ਜਿੱਤੇ ਹਨ।  ਸਵਰਗੀ ਗੁਰਮੇਲ ਸਿੰਘ ਚੀਮਾ ਦਾ ਪਰਿਵਾਰ ਵੀ 5 ਵਾਰੀ ਚੋਣਾਂ ਲੜ ਚੁੱਕਿਆ ਹੈ ਜਿੰਨਾਂ ਵਿਚ (ਮੌਜੂਦਾਂ ਵਿਧਾਇਕ ਨਵਤੇਜੀ ਸਿੰਘ ਚੀਮਾ ਦੀਆਂ ਦੋ ਜਿੱਤਾ ਸਮੇਤ) 3 ਵਾਰੀ ਜਿੱਤ ਅਤੇ 2 ਵਾਰੀ ਹਾਰ ਹੋਈ ਹੈ । 1985 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਸਭ ਤੋ ਵੱਡੇ ਪਿੰਡ ਤਲਵੰਡੀ ਚੌਧਰੀਆਂ ਦੇ ਅਕਾਲੀ ਆਗੂ ਸਵਰਗੀ ਪਟਵਾਰੀ ਬਚਨ ਸਿੰਘ ਇਕੱਲੇ ਅਜਿਹੇ ਉਮੀਦਵਾਰ ਰਹੇ ਜਿੰਨਾਂ ਇਕੋ ਇਕ ਇਲੈਕਸ਼ਨ ਲੜੀ ਅਤੇ ਗੁਰਮੇਲ ਸਿੰਘ ਚੀਮਾ ਨੂੰ ਹਾਰਕੇ ਜਿੱਤ ਪ੍ਰਾਪਤ ਕੀਤੀ ਸੀ ਪ੍ਰੋਫੈਸਰ ਸਾਧੂ ਸਿੰਘ ਵੀ 4 ਵਾਰੀ ਚੋਣ ਲੜ ਚੁੱਕੇ ਹਨ ਕੁੱਲ ਮਿਲਾਕੇ ਇਸ ਵਿਧਾਨ ਸਭਾ ਹਲਕੇ ਤੇ ਦੋ ਤਿੰਨ ਪਰਿਵਾਰਾਂ ਦਾ ਹੀ ਦਬਦਬਾ ਰਿਹਾ ਹੈ ਸ ਆਤਮਾ ਸਿੰਘ ਅਤੇ ਸ੍ਰੋਮਣੀ ਅਕਾਲੀ ਦਾ ਦਿਮਾਗ ਕਹੇ ਜਾਣ ਵਾਲੇ ਸਾਬਕਾ ਖਜਾਨਾ ਮੰਤਰੀ ਬਲਵੰਤ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ ਤੇ ਵੀ ਚੋਣ ਲੜ ਚੁੱਕੇ ਹਨ ਪਰ ਹੋਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਆਪਣੀ ਪ੍ਰਪੰਰਾ ਮੁਤਾਬਿਕ ਇਕ ਵਾਰੀ ਫਿਰ ਬੀਬੀ ਉਪਿੰਦਰਜੀਤ ਕੌਰ ਤੇ ਹੀ ਦਾਅ ਖੇਡਦਾ ਹੈ ਜਾ ਫਿਰ ਕਿਸੇ ਨਵੇਂ ਚਿਹਰੇ ਨੂੰ ਅੱਗੇ ਲਿਆ ਕਿ ਇਸ ਸਿਆਸੀ ਕਿਲ੍ਹੇ ਨੂੰ ਫਤਿਹ ਕਰਨ ਬਾਰੇ ਰਣਨੀਤੀ ਤਿਆਰ ਕਰਦਾ ਹੈ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਅਕਾਲੀ ਦਲ (ਟਕਸਾਲੀ) ਅਤੇ ਸੁਖਦੇਵ ਸਿੰਘ ਢੀਡਸਾ  ਧੜੇ ਵੀ ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਪਹੁੱਚਾ ਸਕਦੇ ਹਨ ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਮੀਵਦਾਰ ਦਾ ਐਲਾਨ ਕਰਨ ਲੱਗਿਆ ਕਈ ਵਾਰੀ ਸੋਚਣਾ ਪਵੇਗਾ ਕਿ ਉਨਾਂ ਕਿਸ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਕੇ ਹਲਕਾ ਸੁਲਤਾਨਪੁਰ ਲੋਧੀ ਵਿਚ ਜਿੱਤ ਦਾ ਝੰਡਾ ਲਹਿਰਾਉਣਾ ਹੈ।
 
( RANJIT SINGH CHANDI SULTANPUR LODHI )

  

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ