ਜਰਮਨ ! ਕਾਂਗਰਸ ਪਾਰਟੀ ਦੀ ਮੀਟਿੰਗ ਦੋਰਾਨ ਹੋਈਆਂ ਅਹਿਮ ਵਿਚਾਰਾਂ
ਮਿਲਾਨ ਇਟਲੀ 20 ਅਗਸਤ (ਸਾਬੀ ਚੀਨੀਆ) ਇੰਡੀਅਨ ਉਵਰਸੀਜ਼ ਕਾਂਗਰਸ ਜਰਮਨ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਰਾਜਧਾਨੀ ਬਰਲਿਨ ਵਿਖੇ ਐਨ ਆਰ ਆਈ ਵਿੰਗ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਚਾਹਲ ਅਤੇ ਗੁਰਦੀਪ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਹੋਈ ਮੀਟਿੰਗ ਦੌਰਾਨ ਮੌਜੂਦਾ ਵਰਕਰਾਂ ਨੇ ਜਰਮਨ ਇਕਾਈ ਦੇ ਪ੍ਰਧਾਨ ਦੀ ਰੁਹਿਮਨਾਈ ਹੇਠ ਕੰਮ ਕਰਨ ਦੀ ਅਸਮਰੱਥਤਾ ਪ੍ਰਗਟਾਉਦਿਆ ਗੁਰਦੀਪ ਸਿੰਘ ਰੰਧਾਵਾ ਦੀ ਕਮਾਂਡ ਹੇਠ ਨਵੀ ਕਮੇਟੀ ਦਾ ਗਠਨ ਕਰਦਿਆ ਆਖਿਆ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਉਵਰਸੀਜ਼ ਕਾਂਗਰਸ ਦੇ ਚੈਅਰਮੈਨ ਸ੍ਰੀ ਸੈਮ ਪਿਟਰੋਦਾ ਦੀ ਅਗਵਾਈ ਵਿਚ ਪੂਰੀ ਇਕ ਜੁਟਤਾ ਨਾਲ ਕੰਮ ਕਰਕੇ ਪਾਰਟੀ ਨੂੰ ਮਜਬੂਤ ਕਰਨਗੇ।
ਜਿਕਰਯੋਗ ਹੈ ਕਿ ਦੋ ਸਾਲ ਪਹਿਲਾ ਰਾਹੁਲ ਗਾਂਧੀ ਦੀ ਜਰਮਨ ਫੇਰੀ ਤੋ ਬਾਅਦ ਦੋ ਧੜਿਆ ਵਿਚ ਪ੍ਰਧਾਨਗੀ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਹੈ ਮੀਟਿੰਗ ਦੌਰਾਨ ਚਾਰ ਅਹਿਮ ਮਤੇ ਪਾਉਣ ਤੋ ਇਲਾਵਾ ਇਕ ਕਮੇਟੀ ਦੇ ਗਠਨ ਕਰਦਿਆ ਮੌਜੂਦਾਂ ਵਰਕਰਾਂ ਨੂੰ ਅਹਿਮ ਅਹੁੱਦਿਆ ਲਈ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਅਤੇ ਜਰਮਨ ਦੇ ਹੋਰਨਾਂ ਸ਼ਹਿਰਾਂ ਦੀਆਂ ਇਕਾਈਆਂ ਬਣਾਉਣ ਲਈ ਕਾਰਜ ਆਰੰਭ ਕੀਤੇ ਗਏ ਹਨ।

Comments
Post a Comment