ਸਵ: ਦਿਲਸ਼ਾਦ ਅਖਤਰ ਦਾ ਪਰਿਵਾਰ ਗੁਰੂ ਨਗਰੀ ਸੁਲਤਾਨਪੁਰ ਲੋਧੀ ਪੁੱਜਿਆ
ਮਿਲਾਨ ਇਟਲੀ 31 ਅਗਸਤ (ਸਾਬੀ ਚੀਨੀਆ) ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸਵ: ਦਿਲਸ਼ਾਦ ਅਖਤਰ ਦਾ ਪਰਿਵਾਰ ਤੇ ਭਤੀਜਾ ਹਰਦੀਪ ਖਾਨ ਬੀਤੇ ਕੱਲ ਗੁਰੂ ਨਗਰੀ ਸੁਲਤਾਨਪੁਰ ਲੋਧੀ ਪੁੱਜਿਆ ਜਿੱਥੇ ਉਨਾਂ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ੍ਹ ਧਰਤੀ ਨੂੰ ਨਤਮਸਤਕ ਹੁੰਦਿਆ ਹੋਇਆ ਗੁਰਦੁਆਰਾ ਬੇਰ ਸਾਹਿਬ ਤੇ ਗ: ਬੇਬੇ ਨਾਨਕੀ ਵਿਖੇ ਨਤਮਸਤਕ ਹੋਕੇ ਹਾਜਰੀਆਂ ਭਰਦਿਆ ਜੀਵਨ ਸਫਲ ਬਣਾਇਆ ਉਪਰੰਤ "ਜੈ ਮਿਊਜਿਕ ਸਟੂਡੀA, ਪਹੁੱਚ ਕਰਕੇ ਸੰਗੀਤ ਪ੍ਰੇਮੀਆ ਨਾਲ ਵੀ ਕੁਝ ਪਲ ਬਿਤਾਏ ਇਸ ਮੌਕੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ, ਸਾਹਿਲ ਚੌਹਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਵੱਲੋ ਜੀ ਆਇਆ ਆਖਿਆ ਗਿਆ ।
ਇਸ ਮੌਕੇ ਹਰਦੀਪ ਖਾਨ ਵੱਲੋ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਗਾਏ ਗੀਤ "ਸਾਨੂੰ ਪ੍ਰਦੇਸੀਆਂ ਨੂੰ, ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹਰਦੀਪ ਖਾਨ ਨੇ ਗੱਲਬਾਤ ਦੌਰਾਨ ਆਖਿਆ ਕਿ ਉਨਾਂ ਦੇ ਤਾਇਆ ਸਵ: ਦਿਲਸ਼ਾਦ ਅਖਤਰ ਨੇ ਪ੍ਰਦੇਸੀ ਵੱਸਦੇ ਪੰਜਾਬੀਆ ਦੇ ਦਰਦ ਨੂੰ ਇਕ ਗੀਤ ਰਾਹੀ ਗਾਕੇ ਦੇਸ਼ ਵਿਦੇਸ਼ ਵਿਚ ਵਾਹ ਵਾਹ ਖੱਟੀ ਸੀ ਤੇ ਹੁਣ ਬਲਵੀਰ ਸ਼ੇਰਪੁਰੀ ਨੇ ਉਸੇ ਗੀਤ ਨੂੰ ਆਪਣੀ ਅਵਾਜ਼ ਵਿਚ ਗਾਕੇ ਸਾਡੇ ਤਾਇਆ ਜੀ ਦਿਲਸ਼ਾਦ ਅਖਤਰ ਨੂੰ ਸੱਚੀ ਸ਼ਰਧਾਜਲੀ ਭੇਂਟ ਕੀਤੀ ਹੈ । ਉਨਾਂ ਦੇ ਪਰਿਵਾਰ ਵੱਲੋ ਆਉਦੇ ਸਾਲ ਦਿਲਸ਼ਾਦ ਅਖਤਰ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਸਭਿਆਚਾਰਕ ਮੇਲੇ ਤੇ ਸ਼ੇਰਪੁਰੀ ਨੂੰ ਉਚੇਚੇ ਤੌਰ ਤੇ ਸਨਮਾਨ੍ਹਿਤ ਵੀ ਕੀਤਾ ਜਾਵੇਗਾ।

Comments
Post a Comment