ਇਟਲੀ! ਮਾਨਤੋਵਾ ਚੌਣਾਂ ਲਈ ਭਾਰਤੀ ਮੂਲ ਦੇ ਦਿਲਬਾਗ ਚਾਨਾ ਹੋਣਗੇ ਊਮੀਦਵਾਰ
ਮਿਲਾਨ ਇਟਲੀ 18 ਅਗਸਤ (ਸਾਬੀ ਚੀਨੀਆ) ਇਟਲੀ ਦੇ ਕਈ ਸ਼ਹਿਰਾਂ ਵਿਚ 19 ਤੇ 20 ਸਤੰਬਰ ਨੂੰ ਨਗਰ ਨਿਗਮ ਚੌਣਾਂ ਹੋਣ ਜਾ ਰਹੀਆਂ ਹਨ ਕੋਵਿਡ 19 ਦੀ ਮਾਰ ਤੋ ਬਾਅਦ ਇੰਨਾਂ ਚੌਣਾਂ ਦੀ ਅਹਿਮਤ ਹੋਰ ਵੀ ਵੱਧ ਗਈ ਹੈ ਵੇਖਣਾ ਹੋਣੇਗਾ ਕਿ ਵੋਟਰ ਕਿਸ ਪਾਰਟੀ ਦੇ ਹੱਕ ਵਿਚ ਭੁਗਤ ਦੇ ਹਨ ਪਰ ਇੰਨਾਂ ਚੌਣਾਂ ਵਿਚ ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਤੋ ਭਾਰਤੀ ਮੂਲ ਦੇ ਬਿਜਨਮੈਨ ਦਿਲਬਾਗ ਚਾਨਾ ਨੂੰ ਪਾਰਟੀ ਟਿਕਟ ਮਿਲਣਾ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 37 ਸਾਲਾਂ ਦਿਲਬਾਗ ਚਾਨਾ ਇੰਡੀਅਨ ਉਵਰਸੀਜ਼ ਕਾਂਗਰਸ ਦੀ ਇਟਲੀ ਇਕਾਈ ਦੇ ਜਰਨਲ ਸਕੱਤਰ ਵੀ ਹਨ ਉਨਾਂ ਦੇ ਪੰਜਾਬ ਲੀਡਰਸ਼ਿਪ ਤੋ ਲੈਕੇ ਸ੍ਰੀ ਰਾਹੁਲ ਗਾਂਧੀ ਨਾਲ ਵੀ ਚੰਗੇ ਸਬੰਧ ਹਨ ।
26 ਸਾਲ ਪਹਿਲਾ ਇਟਲੀ ਆ ਵੱਸੇ ਸ੍ਰੀ ਚਾਨਾ ਮਾਨਤੋਵਾ ਨਗਰ ਕੌਸਲ ਚੌਣਾਂ ਵਿਚ ਭਾਰਤੀ ਮੂæਲ ਦੇ ਇਕਲੌਤੇ ਉਮੀਦਵਾਰ ਹਨ ਜਿੰਨ੍ਹਾ ਨੂੰ ਜਿੱਤ ਹਾਰ ਲਈ ਕਿਸਮਤ ਅਜਮਾਉਣ ਦਾ ਮੌਕਾ ਮਿਲਿਆ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿਲਬਾਗ ਚਾਨਾਂ ਦੇ ਇਟਾਲੀਅਨ ਲੋਕਾਂ ਤੇ ਅਫਸਰਸ਼ਾਹੀ ਨਾਲ ਮਜਬੂਤ ਸਬੰਧ ਹਨ । ਜੋ ਇਲੈਕਸ਼ਨ ਦੌਰਾਨ ਉਨਾਂ ਦੀ ਜਿੱਤ ਲਈ ਕਾਰਗਾਰ ਸਾਬਿਤ ਹੋਣਗੇ।


Comments
Post a Comment