ਇਟਲੀ ਚੋ ਅਜ਼ਾਦੀ ਦਿਹਾੜੇ ਮੌਕੇ ਕਰਵਾਇਆ "ਤੀਜ ਫੈਸਟੀਵਲ,
ਮੁਟਿਆਰਾਂ ਨੇ ਲੋਕ ਬੋਲੀਆਂ ਨਾਲ ਬੰਨ੍ਹਿਆ ਰੰਗ
ਮਿਲਾਨ ਇਟਲੀ 15 ਅਗਸਤ (ਸਾਬੀ ਚੀਨੀਆ) ਦੇਸ਼ ਵਾਸੀਆਂ ਵਲੋ 74 ਵਾਂ ਸੁਤੰਤਰਤਾ ਦਿਵਸ ਪੂਰੀ ਧੂਮ ਨਾਲ ਮਨਾਇਆ ਜਾ ਰਿਹਾ ਹੈ। ਇਟਲੀ ਦੇ ਸ਼ਹਿਰ ਪੁਨਤੀਨੀਆ ਵਿਖੇ "ਦਾ ਰਾਇਲ ਪਟਿਆਲਾ ਰੈਸਟੋਰੇਂਟ, ਵਿਖੇ ਪੰਜਾਬਣ ਮੁਟਿਆਰਾਂ ਵੱਲੋ ਅਜ਼ਾਦੀ ਦਿਹਾੜੇ ਅਤੇ ਤੀਆਂ ਦੇ ਤਿਹਾਉਹਾਰ ਨੂੰ ਇਕੱਠੇ ਮਨਾਉਦੇ ਹੋਏ ਇਕ "ਤੀਜ ਫੈਸਟੀਵਲ ਕਰਵਾਇਆ ਗਿਆ । ਲੋਕ ਬੋਲੀਆ ਨਾਲ ਸ਼ੁਰੂ ਹੋਏ ਫੈਸਟੀਵਲ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧੇ ਦਾ ਪਿੜ੍ਹ ਬੰਨਿਆ ਇਸ ਉਪਰੰਤ ਇਕ ਤੋ ਬਾਅਦ ਇਕ ਪੰਜਾਬੀ ਗੀਤਾਂ ਉੱਤੇ ਕੋਰੀAਗ੍ਰਾਫੀ ਦੇ ਮੁਕਾਬਲੇ ਵੀ ਵੇਖਣ ਯੋਗ ਸਨ ।ਸੋਚਣਯੋਗ ਹੈ ਕਿ ਜਿੱਥੇ ਪੰਜਾਬ ਦੀ ਧਰਤੀ ਤੋ ਸਭਿਆਚਾਰਕ ਮੇਲੇ ਅਤੇ ਸਭਿਆਚਾਰ ਦੀ ਬਾਤ ਪਾਉਦੇ ਫੈਸਟੀਵਲ ਅਲੋਪ ਹੁੰਦੇ ਜਾ ਰਹੇ ਹਨ ਉਥੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਵੱਲੋ ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਕੀਤੇ ਜਾ ਰਹੇ ਉਪਰਾਲੇ ਪੂਰੀ ਤਰਾਂ੍ਹ ਸਲਾਉਣਯੋਗ ਹਨ। "ਤੀਜ ਫੈਸਟੀਵਲ, ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਸੁਖਵੀਰ ਕੌਰ, ਲੱਕੀ ਚੱਠਾ, ਜੱਸੀ ਭੁੱਲਰ ਅਤੇ ਸੁਖਵਿੰਦਰ ਕੌਰ ਸੁੱਖ ਨੇ ਆਖਿਆ ਕਿ ਇਸ ਸਾਲ ਕੋਵਿਡ 19 ਦੇ ਚਲਦਿਆ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਿਕ ਇਕੱਠ ਨੂੰ ਸੀਮਿਤ ਰੱਖਿਆ ਗਿਆ ਸੀ । ਪਰ ਪੁਨਤੀਨੀਆ ਇਲਾਕੇ ਦੀਆਂ ਔਰਤਾਂ ਵਲੋ ਦਿੱਤੇ ਸਹਿਯੋਗ ਅਤੇ ਹੁੰਗਾਰੇ ਨੂੰ ਧਿਆਨ ਵਿਚ ਰੱਖਦਿਆ ਇਸ ਫੈਸਟੀਵਲ ਨੂੰ ਅਗਲੇ ਸਾਲ ਹੋਰ ਵੀ ਵਧੀਆਂ ਤਰੀਕੇ ਨਾਲ ਕਰਵਾਇਆ ਜਾਵੇਗਾ।
ਪੰਜਾਬੀ ਸੂਟਾਂ ਵਿਚ ਸੱਜੀਆ ਮੁਟਿਆਰਾਂ ਫੋਟੋ ਸਾਬੀ ਚੀਨੀਆ

Comments
Post a Comment