Posts

ਜਗਤਾਰ ਕੰਗ ਦਾ "ਰੱਖੜੀ, ਗੀਤ ਗਾਇਕ ਸੁਖਜਿੰਦਰ ਸਿ਼ੰਦਾ ਦੁਆਰਾ ਇਟਲੀ ਚੋ ਰਿਲੀਜ਼

Image
ਮਿਲਾਨ ਇਟਲੀ 18 ਅਗਸਤ (ਸਾਬੀ ਚੀਨੀਆ) ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆ ਦੀ ਅਹਿਮਅਤ ਨੂੰ ਦਰਸਾਉਦਾ ਗੀਤ "ਰੱਖੜੀ, ਇਟਲੀ ਦੀ ਰਾਜਧਾਨੀ ਰੋਮ ਵਿਚ ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤ ਨਿਰਮਾਤਾ ਜਨਾਬ ਸੁਖਜਿੰਦਰ ਸਿੰ਼ਦਾ ਦੁਆਰਾ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ ਹੈ| ਭਗਵੰਤ ਸਿੰਘ ਕੰਗ ਦੇ ਯੋਗ ਪ੍ਰਬੰਧਾਂ ਹੇਠ ਕਰਵਾਏ ਇਕ ਪ੍ਰਭਾਵਸ਼ਾ਼ਲੀ ਸਮਾਗਮ ਦੌਰਾਨ ਇਸ ਸੰਗਿਲ ਟਰੈਕ ਗੀਤ "ਰੱਖੜੀ , ਦਾ ਪੋਸਟਰ ਰਿਲੀਜ਼ ਕਰਦੇ ਹੋਏ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਪ੍ਰਧਾਨ ਮਨਜੀਤ ਸਿੰਘ ਜੱਸੋਮਜਾਰਾ, ਪ੍ਰੈਸ ਸਕੱਤਰ ਤਜਵਿੰਦਰ ਸਿੰਘ ਬੱਬੀ ਤੋ ਇਲਾਵਾ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਅਹੁੱਦੇਦਾਰ ਸੁਖਜਿੰਦਰ ਸਿੰਘ ਕਾਲਰੂ, ਦਲਜੀਤ ਸਿੰਘ ਔਜਲਾ, ਸਨਦੀਪ ਸਿੰਘ ਯੂ ,ਕੇ, ਹਰਮਿੰਦਰ ਸਿੰਘ ਥਿੰਦ ਅਤੇ ਉੱਘੇ ਸਮਾਜ ਸੇਵੀ ਸ੍ਰੀ ਵੇਦ ਸ਼ਰਮਾ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ |                                                ਜਗਤਾਰ ਕੰਗ ਦੇ ਰੱਖੜੀ ਗੀਤ ਨੂੰ ਰਿਲੀਜ਼ ਕਰਦੇ ਗਾਇਕ ਸੁਖਜਿੰਦਰ ਸਿੰਦਾ ਅਤੇ ਹੋਰ     ਇਸ ਗੀਤ ਨੂੰ ਰਿਲੀਜ਼ ਕਰਦੇ ਮੌਕੇ ਜਨਾਬ ਸੁਖਜਿੰਦਰ ਸਿ਼ੰਦਾ ਨੇ ਆਖਿਆ ਕਿ ਜਗਤਾਰ ਕੰਗ ਨੇ ਗੀਤ ਨੂੰ ਬੜੀ ਸੂਝ ਬੂਝ ਨਾਲ ਨਿਭਾਇਆ ਅਤੇ ਪੇਸ਼ ਕੀਤਾ ਹੈ ਜਿਸ...

ਰੋਮ ਤੋ 11 ਬੱਸਾਂ ਦਾ ਕਾਫਲਾ ਰਵਾਨਾ ਹੋਵੇਗਾ ਸਖਜਿੰਦਰ ਸਿ਼ੰਦਾ ਸ਼ੋਅ ਤੇ ਵਿਸ਼ੇਸ਼

Image
ਲਾਦੀਸਪੋਲੀ (ਮਿਹਰਬਾਨ ) ਇਟਲੀ ਦੇ ਸ਼ਹਿਰ ਲਵੀਨੀੳ ਵਿਖੇ ਹੋ ਰਹੇ ਰੰਗਾ ਰੰਗ ਪ੍ਰੋਗਰਾਮ ਨੂੰ ਲੈਕੇ ਸਰੋਤਿਆ ਦਾ ਹੜ੍ਹ ਆਉਣ ਵਾਲਾ ਹੈ ਪ੍ਰੈਸ ਨਾਲ ਗੱਲਬਾਤ ਕਰਦੇ ਦਇਆ ਸਿੰਘ ਨੇ ਦੱਸਿਆ ਕਿ ਲਾਦੀਸਪੋਲੀ, ਵਿਤੈਰਬੋ ਤੇ ਰੋਮ ਤੋ 11 ਬੱਸਾਂ ਦਾ ਕਾਫਲਾ ਲਵੀਨੀੳ ਜਾਣ ਲਈ ਰਵਾਨਾ ਹੋਵੇਗਾ ਉਨਾਂ ਕਿਹਾ ਕਿ ਇਟਲੀ ਵਿਚ ਇਸ ਤਰ੍ਹਾਂ ਦਾ ਪਹਿਲਾ ਇਕੱਠ ਹੋਵੇਗਾ ਹੋ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗਾ ਰੋਮ ਅਤੇ ਹੋਰਨਾਂ ਸ਼ਹਿਰਾਂ ਵਿਚ ਆਉਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਤਾ ਜੋ ਪ੍ਰੋਗਰਾਮ ਟੌਪ ਦਾ ਹੋ ਜਾਵੇ 

ਇਟਲੀ ਚੋ ਸਖਜਿੰਦਰ ਸਿੰਦਾ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਇਟਲੀ 12 ਅਗਸਤ (ਬਿਊਰੋ) ਵਿਸ਼ਵ ਪ੍ਰਸਿੱਧ ਲੋਕ ਗਾਇਕ ਸਖਜਿੰਦਰ ਸਿੰ਼ਦਾ ਦੇ ਇਟਲੀ ਵਿਚ ਹੋਣ ਵਾਲੇ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਸਿੰ਼ਦਾ ਦੇ ਸ਼ੋਅ ਨੂੰ ਲੈਕੇ ਸਰੋਤਿਆ ਵਿਚ ਵੱਡਾ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਪਹਿਲਾ ਸ਼ੋਅ 13 ਅਗਸਤ ਸ਼ਨੀਵਾਰ ਨੂੰ ਥਿੰਦ ਪੈਲੇਸ ਬੋਰਗੋ ਵੋਦਚੀ ਨੇੜੇ ਸਬਾਊਦੀਆ ਤੇ ਦੂਜਾ ਪ੍ਰੋਗਰਾਮ 14 ਅਗਸਤ ਵਾਲੇ ਦਿਨ ਲਵੀਨੀੳ ਵਿਖੇ ਕਰਵਾਇਆ ਜਾਵੇਗਾ ਜਿੰਨਾਂ ਵਿਚ ਬੜੇ ਵੱਡੇ ਵੱਡੇ ਇਕੱਠ ਹੋਣ ਜਾ ਰਹੇ ਹਨ ਸੁਖਜਿੰਦਰ ਸਿੰ਼ਦਾ ਦੇ ਸ਼ੋਅ ਨੁੰ ਰੀਆ ਮਨੀਟਰਾਂਸਫਰ ਵੱਲੋ ਸਪਾਂਸਰ ਕੀਤਾ ਗਿਆ ਹੈ ਜਿਸ ਵਿਚ ਅਵਤਾਰ ਸਿੰਘ ਖਾਲਸਾ ਸੀਨੀ, ਆਗੂ ਸ੍ਰੋਮਣੀ ਅਕਾਲੀ ਦਲ, ਸੁਲੰਿਦਰ ਸਿੰਘ ਸੋਨੀ ਬਾਬਾ ਦਲਬੀਰ ਭੱਟੀ ਵਿਸ਼ੇਸ਼ ਮਹਿਮਾਨ ਹੋਣਗੇ। ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ

Image
                       ਇਟਲੀ ਚੋ ਸਖਜਿੰਦਰ ਸਿੰਦਾ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ  ਇਟਲੀ 12 ਅਗਸਤ (ਬਿਊਰੋ) ਵਿਸ਼ਵ ਪ੍ਰਸਿੱਧ ਲੋਕ ਗਾਇਕ ਸਖਜਿੰਦਰ ਸਿੰਦਾ ਦੇ ਇਟਲੀ ਵਿਚ ਹੋਣ ਵਾਲੇ ਸਟੇਜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਸਿੰ਼ਦਾ ਦੇ ਸ਼ੋਅ ਨੂੰ ਲੈਕੇ ਸਰੋਤਿਆ ਵਿਚ ਵੱਡਾ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਪਹਿਲਾ ਸ਼ੋਅ 13 ਅਗਸਤ ਸ਼ਨੀਵਾਰ ਨੂੰ ਥਿੰਦ ਪੈਲੇਸ ਬੋਰਗੋ ਵੋਦਚੀ ਨੇੜੇ ਸਬਾਊਦੀਆ ਤੇ ਦੂਜਾ ਪ੍ਰੋਗਰਾਮ 14 ਅਗਸਤ ਵਾਲੇ ਦਿਨ ਲਵੀਨੀੳ ਵਿਖੇ ਕਰਵਾਇਆ ਜਾਵੇਗਾ ਜਿੰਨਾਂ ਵਿਚ ਬੜੇ ਵੱਡੇ ਵੱਡੇ ਇਕੱਠ ਹੋਣ ਜਾ ਰਹੇ ਹਨ ਸੁਖਜਿੰਦਰ ਸਿੰਦਾ ਦੇ ਸ਼ੋਅ ਨੁੰ ਰੀਆ ਮਨੀਟਰਾਂਸਫਰ ਵੱਲੋ ਸਪਾਂਸਰ ਕੀਤਾ ਗਿਆ ਹੈ ਜਿਸ ਵਿਚ ਅਵਤਾਰ ਸਿੰਘ ਖਾਲਸਾ ਸੀਨੀ, ਆਗੂ ਸ੍ਰੋਮਣੀ ਅਕਾਲੀ ਦਲ, ਸੁਲੰਦਰ ਸਿੰਘ ਸੋਨੀ ਬਾਬਾ ਦਲਬੀਰ ਭੱਟੀ ਵਿਸ਼ੇਸ਼ ਮਹਿਮਾਨ ਹੋਣਗੇ।   ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ

ਇਟਲੀ ਚੋ 13 ਤੇ 14 ਅਗਸਤ ਨੂੰ ਗਾਇਕ ਸੁਖਜਿੰਦਰ ਸਿ਼ੰਦਾ ਪਾਉਣਗੇ ਧਮਾਲਾਂ

Image
                  ਪ੍ਰੰਬਧਕਾਂ ਵਲੋਂ ਪ੍ਰੋਗਰਾਮ ਸੰਬੰਧੀ ਕੀਤਾ ਗਿਆ ਪੋਸਟਰ ਜਾਰੀ  ਰੋਮ ਇਟਲੀ 9 ਅਗਸਤ () ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਜਿਨ੍ਹਾਂ ਨੇ ਆਪਣੀ ਸੁਰੀਲੀ ਅਵਾਜ਼ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਆਪਣਾ ਨਾਮ ਰੋਸ਼ਨ ਕੀਤਾ, ਜਿਨ੍ਹਾਂ ਦੇ ਬਹੁਤ ਸਾਰੇ ਪ੍ਰਸਿੱਧ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ ਹਨ, ਸੁਖਸ਼ਿੰਦਰ ਸ਼ਿੰਦਾ ਜਿਨ੍ਹਾਂ ਵਲੋਂ ਹਮੇਸ਼ਾ ਹੀ ਦਸਤਾਰ ਸਜਾ ਕੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ,ਜ਼ੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ,ਆਉਣ ਵਾਲੇ ਦਿਨਾਂ ਅੰਦਰ ਸੁਖਸ਼ਿੰਦਰ ਸ਼ਿੰਦਾ ਦੀ ਸੁਰੀਲੀ ਆਵਾਜ਼ ਇਟਲੀ ਦੇ ਵਿੱਚ ਪੁਹੰਚ ਰਹੇ ਹਨ,ਇਸ ਸੰਬੰਧੀ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਪ੍ਰੰਬਧਕਾਂ ਵਲੋਂ ਪੋਸਟਰ ਜਾਰੀ ਕੀਤਾ ਗਿਆ ਹੈ ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿ 14 ਅਗਸਤ ਦਿਨ ਐਤਵਾਰ ਨੂੰ ਪੰਜਾਬੀ ਭਾਈਚਾਰੇ ਦੀ ਵਧ ਵਾਸੋ ਵਾਲੇ ਸ਼ਹਿਰ ਲਵੀਨੀਓ ਰੋਮ ਵਿਖੇ ਖੁੱਲਾ ਲਾਈਵ ਪ੍ਰੋਗਰਾਮ ਹੋਣ ਜਾ ਰਿਹਾ ਹੈ।ਜ਼ੋ ਕਿ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ।ਪੋਸਟਰ ਰਿਲੀਜ਼ ਕਰਨ ਮੌਕੇ ਸੁਖਜਿੰਦਰ ਸਿੰਘ ਸਾਬੀ, ਹਰਬਿੰਦਰ ਸਿੰਘ ਧਾਲੀਵਾਲ,ਸਾਬੀ ਚੀਨੀਆਂ, ਤੀਰਥ ਸਿੰਘ, ਬਲਜਿੰਦਰ ਸਿੰਘ ਬੱਲ,ਵੇਂਦ ਸ਼ਰਮਾ, ਮੇਜਰ ਸਿੰਘ ਅਤੇ ਦਲਵੀਰ ਭੱਟੀ ਆਦਿ ਹਾਜ਼ਰ ਸਨ।

ਸਮਾਜ ਸੇਵੀ ਗੁਰਵਿੰਦਰ ਕੁਮਾਰ ਨੂੰ ਸਦਮਾ ਮਾਤਾ ਸ਼ਕੁੰਤਲਾ ਰਾਣੀ ਦਾ ਦਿਹਾਂਤ

Image
 ਮਿਲਾਨ ਇਟਲੀ 2 ਅਗਸਤ (ਸਾਬੀ ਚੀਨੀਆ) ਇਟਲੀ ਦੇ ਉੱਘੇ ਕਾਰੋਬਾਰੀ ਅਤੇ ਗੁਰੂ ਮਾਨਿਉ ਗ੍ਰੰਥ ਸੇਵਾ ਸੁਸਾਇਟੀ ਇਟਲੀ ਦੇ ਮੁੱਖ ਸੇਵਾਦਾਰ ਗੁਰਵਿੰਦਰ ਕੁਮਾਰ ਬਿੱਟੂ ਦੇ ਪੂਜਨੀਕ ਮਾਤਾ ਸ੍ਰੀ ਸ਼ਕੁੰਤਲਾ ਰਾਣੀ ਜੀ ਸਵਾਸਾਂ ਦੀ ਪੂੰਜੀ ਤਿਆਗ ਕਿ ਗੁਰੂ ਚਰਨ੍ਹਾ ਵਿਚ ਜਾ ਬਿਰਾਜੇ ਹਨ ਇਸ ਦੁੱਖ ਦੀ ਘੜੀ ਵਿਚ ਇਟਲੀ ਦੀਆਂ ਵੱਖ ਖੇਡ ਸੰਸਥਾਵਾਂ ਤੇ ਕਈ ਕਾਰੋਬਾਰੀ ਅਦਾਰਿਆ ਵੱਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ ਹੈ ਦੱਸਣਯੋਗ ਹੈ ਕਿ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਪਿਛਲੇ 3 ਦਹਾਕਿਆ ਤੋ ਇਟਲੀ ਵਿਚ ਵਿਚਰਦੇ ਹੋਏ ਇੱਥੇ ਆਉਣ ਵਾਲੇ ਅਨੇਕਾਂ ਨੌਜਵਾਨਾਂ ਲਈ ਸਿਹਾਰਾ ਬਣ ਚੁੱਕੇ ਹਨ ਉਨਾਂ ਦੇ ਮਾਤਾ ਜੀ ਦੇ ਦਿਹਾਂਤ ਦੀ ਖਬਰ ਸੁਣਕੇ ਇਟਲੀ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆ ਸਮੇਤ ਕਈ ਖੇਡ ਸੰਸਥਾਵਾਂ ਅਤੇ ਸਮਾਜ ਭਲਾਈ ਸੰਸਥਾਵਾਂ ਦੇ ਆਗੂਆਂ ਵੱਲੋ ਸ੍ਰੀ ਗੁਰਵਿੰਦਰ ਕੁਮਾਰ ਜੀ ਨਾਲ ਗ੍ਹਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ ਹੈ। ਮਾਤਾ ਸ਼ਕੁੰਤਲਾ ਰਾਣੀ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਵਿਖੇ ਹੀ ਕੀਤਾ ਜਾਵੇਗਾ । 

ਇਟਲੀ ! ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਸਜਾਇਆ

Image
  ਮਿਲਾਨ ਇਟਲੀ (ਸਾਬੀ ਚੀਨੀਆ,ਕੈਂਥ) ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਸਬਾਊਦੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ| ਇਸ ਵਿਸ਼ਾਲ ਨਗਰ ਕੀਰਤਨ ਵਿਚ ਸਿੱਖ ਸੰਗਤਾਂ ਦੂਰ ਦਰਾਂਡੇ ਤੋ ਪੁੱਜ ਕਰਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਕਿ ਪੰਚਮ ਪਾਤਸ਼ਾਹੀ ਦੀ ਸ਼ਹਾਦਤ ਨੂੰ ਸਜਦਿਆ ਕੀਤਾ ਅਤੇ ਖੁਸ਼ੀਆ ਪ੍ਰਾਪਤ ਕੀਤੀਆ ਇਸ ਮੌਕੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿਚ ਸੰਗਤਾਂ ਵੱਲੋ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਕੇ ਸੰਗਤਾਂ ਨੂੰ ਜਲ ਛਕਾਇਆ ਅਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਦੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੀਆਂ ਸੰਗਤਾਂ ਵੱਲੋ ਪਿਛਲੇ ਦੋ ਦਹਾਕਿਆ ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ ਜਿੰਨਾਂ ਵਿਚ ਰੋਮ ਅਤੇ ਆਸ ਪਾਸ ਦੇ ਇਲਾਕਿਆ ਦੀਆਂ ਸੰਗਤਾਂ ਬੜੇ ਉਤਿਸ਼ਾਹ ਨਾਲ ਸ਼ਮੂਲੀਅਤ ਕਰਦੀਆਂ ਹਨ| ਇਸ ਮੌਕੇ ਪੁੱਜੇ ਕਵੀਸ਼ਰੀ ਤੇ ਰਾਗੀ ਜੱਥਿਆ ਵੱਲੋ ਸਿੱਖ ਇਤਿਹਾਸ ਸ਼ਰਵਣ ਕਰਵਾਇਆ ਗਿਆ ਪ੍ਰਬੰਧਕ ਕਮੇਟੀ ਵੱਲੋ ਆਏ ਹੋਏ ਜੱਥਿਆ ਤੋ ਇਲਾਵਾ ਲੰਗਰਾਂ ਦੇ ਸਟਾਲਾਂ ਤੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ ਇਸ ਦੌਰਾਨ ਪੁੱਜੇ ਸਥਾਨਿਕ ਪ੍ਰਸ਼ਾਸ਼ਨਿਕ ਅਧਿਕਾਰੀਆ ਅਤੇ ਸਥਾਨਿਕ ਸ਼...

ਇਟਲੀ ਵਿਚ ਪੰਜਾਬ ਦੀ ਧੀ ਨੇ 8 ਭਾਸ਼ਵਾਂ ਵਿਚੋ ਟੌਪ ਕਰਕੇ ਦੇਸ਼ ਦਾ ਮਾਣ ਵਧਾਇਆ

Image
                                        ਕੰਪਾਨੀਆ ਸੂਬੇ ਵਿਚੋ ਵੀ ਬਣੀ ਟੌਪਰ ਮਿਲਾਨ ਇਟਲੀ 24 ਜੁਲਾਈ (ਸਾਬੀ ਚੀਨੀਆ) ਇਟਲੀ ਦੀ ਸਭ ਤੋ ਵੱਡੀ ਸਟੇਟ ਕੰਪਾਨੀਆ ਦੇ ਸ਼ਹਿਰ ਬੱਤੀਪਾਲੀਆ ਚੋ ਗਰੈਜੂਏਸ਼ਨ ਕਰ ਰਹੀ ਹਸਿ਼ਆਰਪੁਰ ਤੋ ਗੜ੍ਹਸ਼ਕਰ ਰੋਡ ਤੇ ਪੈਦੇ ਪਿੰਡ ਡਾਂਸੀਵਾਲੀ ਦੀ ਜੰਮਪਲ ਸੁਪਰੀਤ ਕੌਰ ਨੇ 8 ਭਾਸ਼ਵਾਂ ਵਿਚ ਟੌਪ ਕਰਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ ਉਸਨੇ ਇੰਗਲਿਸ਼ , ਸਪੈਨਿਸ਼,ਫਰੈਂਚ ਅਤੇ ਇਟਾਲੀਅਨ ਭਾਸਾਂ ਸਮੇਤ 8 ਭਾਸ਼ਵਾਂ ਵਿਚ ਟੌਪ ਕਰਕੇ ਦੇਸ਼ ਦਾ ਮਾਣ ਵਧਾਇਆ ਹੈ ਇਸ ਕਾਮਯਾਬੀ ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਸੁਪਰੀਤ ਕੌਰ ਨੇ ਆਖਿਆ ਕਿ ਉਸਦੇ ਮਾਪਿਆ ਦੀ ਦਿੱਤੀ ਹੱਲਾਸ਼ੇਰੀ ਸਦਕਾ ਦੂਜੇ ਵਿਦਿਆਰਥੀ ਤੋ ਅਵੱਲ ਅੰਕ ਪ੍ਰਾਪਤ ਕਰਕੇ ਆਪਣੇ ਮਿੱਥੇ ਟੀਚੇ ਤੱਕ ਪਹੁੱਚ ਸਕੀ ਹੈ। ਸੁਪਰੀਤ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਆਖਿਆ ਕਿ ਇਟਲੀ ਵਿਚ ਸਥਾਨਿਕ ਭਾਸ਼ਾਂ ਇਟਾਲੀਅਨ ਨੂੰ ਜਿਆਦਾ ਤਰਜੀਹ੍ਹ ਹੋਣ ਕਾਰਨ ਪੜ੍ਹਾਈ ਦੇ ਸ਼ੁਰੂਆਤੀ ਦੌਰ ਵਿਚ ਕਾਫੀ ਮਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਅੱਜ ਜਦ ਉਸਨੇ ਆਪਣਾ ਨਤੀਜਾ ਵੇਖਿਆ ਤਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ । ਆਪਣੀ ਬੇਟੀ ਦੀ ਕਾਮਯਾਬੀ ਤੇ ਖੁਸ਼ੀ ਸਾਂਝੀ ਕਰਦਿਆ ਪਿਤਾ ਸੁਲੰਿਦਰ ਸਿੰਘ ਡਾਂਸੀਵਾਲ ਨੇ ਆਖਿਆ ਕਿ ਜਿਸ ਤਰ੍ਹਾ ਮਿਹਨਤ ਕਰਕੇ ਇਟਲੀ ਆਏ ਹਜਾ...