ਇਟਲੀ ਵਿਚ ਪੰਜਾਬ ਦੀ ਧੀ ਨੇ 8 ਭਾਸ਼ਵਾਂ ਵਿਚੋ ਟੌਪ ਕਰਕੇ ਦੇਸ਼ ਦਾ ਮਾਣ ਵਧਾਇਆ
ਮਿਲਾਨ ਇਟਲੀ 24 ਜੁਲਾਈ (ਸਾਬੀ ਚੀਨੀਆ) ਇਟਲੀ ਦੀ ਸਭ ਤੋ ਵੱਡੀ ਸਟੇਟ ਕੰਪਾਨੀਆ ਦੇ ਸ਼ਹਿਰ ਬੱਤੀਪਾਲੀਆ ਚੋ ਗਰੈਜੂਏਸ਼ਨ ਕਰ ਰਹੀ ਹਸਿ਼ਆਰਪੁਰ ਤੋ ਗੜ੍ਹਸ਼ਕਰ ਰੋਡ ਤੇ ਪੈਦੇ ਪਿੰਡ ਡਾਂਸੀਵਾਲੀ ਦੀ ਜੰਮਪਲ ਸੁਪਰੀਤ ਕੌਰ ਨੇ 8 ਭਾਸ਼ਵਾਂ ਵਿਚ ਟੌਪ ਕਰਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ ਉਸਨੇ ਇੰਗਲਿਸ਼ , ਸਪੈਨਿਸ਼,ਫਰੈਂਚ ਅਤੇ ਇਟਾਲੀਅਨ ਭਾਸਾਂ ਸਮੇਤ 8 ਭਾਸ਼ਵਾਂ ਵਿਚ ਟੌਪ ਕਰਕੇ ਦੇਸ਼ ਦਾ ਮਾਣ ਵਧਾਇਆ ਹੈ ਇਸ ਕਾਮਯਾਬੀ ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਸੁਪਰੀਤ ਕੌਰ ਨੇ ਆਖਿਆ ਕਿ ਉਸਦੇ ਮਾਪਿਆ ਦੀ ਦਿੱਤੀ ਹੱਲਾਸ਼ੇਰੀ ਸਦਕਾ ਦੂਜੇ ਵਿਦਿਆਰਥੀ ਤੋ ਅਵੱਲ ਅੰਕ ਪ੍ਰਾਪਤ ਕਰਕੇ ਆਪਣੇ ਮਿੱਥੇ ਟੀਚੇ ਤੱਕ ਪਹੁੱਚ ਸਕੀ ਹੈ। ਸੁਪਰੀਤ ਨੇ ਪ੍ਰੈਸ ਨਾਲ ਗੱਲਬਾਤ ਕਰਦਿਆ ਆਖਿਆ ਕਿ ਇਟਲੀ ਵਿਚ ਸਥਾਨਿਕ ਭਾਸ਼ਾਂ ਇਟਾਲੀਅਨ ਨੂੰ ਜਿਆਦਾ ਤਰਜੀਹ੍ਹ ਹੋਣ ਕਾਰਨ ਪੜ੍ਹਾਈ ਦੇ ਸ਼ੁਰੂਆਤੀ ਦੌਰ ਵਿਚ ਕਾਫੀ ਮਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਅੱਜ ਜਦ ਉਸਨੇ ਆਪਣਾ ਨਤੀਜਾ ਵੇਖਿਆ ਤਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ । ਆਪਣੀ ਬੇਟੀ ਦੀ ਕਾਮਯਾਬੀ ਤੇ ਖੁਸ਼ੀ ਸਾਂਝੀ ਕਰਦਿਆ ਪਿਤਾ ਸੁਲੰਿਦਰ ਸਿੰਘ ਡਾਂਸੀਵਾਲ ਨੇ ਆਖਿਆ ਕਿ ਜਿਸ ਤਰ੍ਹਾ ਮਿਹਨਤ ਕਰਕੇ ਇਟਲੀ ਆਏ ਹਜਾਰਾਂ ਮਾਵਾਂ ਦੇ ਪੁੱਤਾਂ ਨੇ ਪਿੱਛੇ ਪੰਜਾਬ ਵਿਚ ਰਹਿੰਦੇ ਆਪਣੇ ਘਰ੍ਹਾ ਦੇ ਆਰਥਿਕ ਪੱਖੋ ਹਲਾਤ ਬਦਲੇ ਸਨ ਸ਼ਾਇਦ ਹੁਣ ਉਸੇ ਤਰ੍ਹਾ ਪੰਜਾਬੀਆ ਦੀ ਦੂਜੀ ਪੀੜ੍ਹੀ ਦੇ ਬੱਚੇ ਇਸ ਦੇਸ਼ ਵਿਚ ਉੱਚ ਅਹੁੱਦਿਆ ਤੇ ਬਿਰਾਜਮਾਨ ਹੋ ਕਿ ਦੇਸ਼ ਦਾ ਮਾਣ ਵਧਾਉਦੇ ਹੋਏ ਸਾਡੀ ਅਗਵਾਈ ਕਰਨਗੇ ਉਹ ਆਪਣੀ ਧੀ ਦੀ ਇਸ ਪ੍ਰਾਪਤੀ ਤੋ ਬਹੁਤ ਜਿਆਦਾ ਖੁਸ਼ ਹਨ ।
.jpg)
Comments
Post a Comment