ਇਟਲੀ ! ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਸਜਾਇਆ

 

ਮਿਲਾਨ ਇਟਲੀ (ਸਾਬੀ ਚੀਨੀਆ,ਕੈਂਥ) ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਸਬਾਊਦੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ| ਇਸ ਵਿਸ਼ਾਲ ਨਗਰ ਕੀਰਤਨ ਵਿਚ ਸਿੱਖ ਸੰਗਤਾਂ ਦੂਰ ਦਰਾਂਡੇ ਤੋ ਪੁੱਜ ਕਰਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਕੇ ਕਿ ਪੰਚਮ ਪਾਤਸ਼ਾਹੀ ਦੀ ਸ਼ਹਾਦਤ ਨੂੰ ਸਜਦਿਆ ਕੀਤਾ ਅਤੇ ਖੁਸ਼ੀਆ ਪ੍ਰਾਪਤ ਕੀਤੀਆ ਇਸ ਮੌਕੇ ਸ਼ਹਿਰ ਦੇ ਵੱਖ ਵੱਖ ਚੌਕਾਂ ਵਿਚ ਸੰਗਤਾਂ ਵੱਲੋ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਕੇ ਸੰਗਤਾਂ ਨੂੰ ਜਲ ਛਕਾਇਆ ਅਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਦੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੀਆਂ ਸੰਗਤਾਂ ਵੱਲੋ ਪਿਛਲੇ ਦੋ ਦਹਾਕਿਆ ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ ਜਿੰਨਾਂ ਵਿਚ ਰੋਮ ਅਤੇ ਆਸ ਪਾਸ ਦੇ ਇਲਾਕਿਆ ਦੀਆਂ ਸੰਗਤਾਂ ਬੜੇ ਉਤਿਸ਼ਾਹ ਨਾਲ ਸ਼ਮੂਲੀਅਤ ਕਰਦੀਆਂ ਹਨ| ਇਸ ਮੌਕੇ ਪੁੱਜੇ ਕਵੀਸ਼ਰੀ ਤੇ ਰਾਗੀ ਜੱਥਿਆ ਵੱਲੋ ਸਿੱਖ ਇਤਿਹਾਸ ਸ਼ਰਵਣ ਕਰਵਾਇਆ ਗਿਆ ਪ੍ਰਬੰਧਕ ਕਮੇਟੀ ਵੱਲੋ ਆਏ ਹੋਏ ਜੱਥਿਆ ਤੋ ਇਲਾਵਾ ਲੰਗਰਾਂ ਦੇ ਸਟਾਲਾਂ ਤੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ ਇਸ ਦੌਰਾਨ ਪੁੱਜੇ ਸਥਾਨਿਕ ਪ੍ਰਸ਼ਾਸ਼ਨਿਕ ਅਧਿਕਾਰੀਆ ਅਤੇ ਸਥਾਨਿਕ ਸ਼ਹਿਰ ਦੇ ਮੇਅਰ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ।  

      ਸਬਾਊਦੀਆਂ ਵਿਖੇ ਸਜਾਏ ਨਗਰ ਕੀਰਤਨ ਦੀਆਂ ਯਾਦਗਾਰੀ ਤਸਵੀਰਾਂ ਫੋਟੋ ਸਾਬੀ ਚੀਨੀਆ


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ