Posts

ਇਟਲੀ ਦੀ ਰਾਜਧਾਨੀ ਰੋਮ ਚੋ 24 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

Image
 ਇਟਲੀ ਦੀ ਰਾਜਧਾਨੀ ਰੋਮ ਚੋ 24 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ  ਮਿਲਾਨ ਇਟਲੀ 30 ਮਾਰਚ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ 24 ਅਪ੍ਰੈਲ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਝੀ ਕਰਦਿਆ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਬਲਵੀਰ ਸਿੰਘ ਲੱਲ ਨੇ ਦੱਸਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਲੋੜੀਦੀਆਂ ਪ੍ਰਮੀਸ਼ਨਾਂ ਮਿਲਣ ਤੋ ਬਾਅਦ ਸਿੱਖ ਸੰਗਤਾਂ ਵੱਲੋ ਲੋੜੀਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਦੱਸਣਯੋਗ ਹੈ ਕਿ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੀ ਆਰੰਭਤਾ ਹਰ ਸਾਲ ਦੀ ਤਰ੍ਹਾਂ ਪਿਆਸਾ ਵਿਕਟੋਰੀਉ ਤੋ ਹੋਵੇਗੀ ਤੇ ਦਿੱਤੇ ਰੂਟ ਪਲੈਨ ਮੁਤਾਬਿਕ ਪਰਿਕ੍ਰਮਾ ਕਰਨ ਉਪਰੰਤ ਇਸੇ ਜਗ੍ਹਾਂ ਤੇ ਵਾਪਿਸ ਪੁੱਜ ਕਰਕੇ ਸਮਾਪਤੀ ਹੋਵੇਗੇ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਜਾਵੇਗੀ | ਇਸ ਮੌਕੇ ਸਿੱਖ ਕੌਮ ਦੇ ਮਹਾਨ ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਏ ਜਾਣਗੇ | ਰਾਜਧਾਨੀ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਲੈਕੇ ਰੋਮ ਦੇ ਆਸ ਪਾਸ ਰਹਿਣ ਵਾਲੀਆਂ ਸੰਗਤਾਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ...

ਇਟਲੀ ਬਹੁ ਧਰਮੀ ਸੰਮੇਲਨ ਦੌਰਾਨ ਸਿੱਖ ਧਰਮ ਦੀ ਮਹਾਨਤਾ ਤੇ ਵਿਚਾਰ ਚਰਚਾ ਹੋਈ

Image
    ਗ੍ਰਹਿ ਮੰਤਰਾਲੇ ਵੱਲੋ ਰੋਮ ਤੇ ਮਿਲਾਨ ਵਿਚ ਧਾਰਮਿਕ ਗਿਆਨ ਸਬੰਧੀ ਸੰਮੇਲਨ  ਮਿਲਾਨ ਇਟਲੀ 27 ਫਰਵਰੀ (ਸਾਬੀ ਚੀਨੀਆ) ਰੋਮ ਦੀ "ਲਾਸਪੈਂਸਾ, ਅੰਤਰ ਰਾਸ਼ਟਰੀ ਯੂਨੀਵਰਸਿਟੀ ਵਿਚ ਗ੍ਰਹਿ ਮੰਤਰਾਲੇ ਵੱਲੋ ਦੇਸ਼ ਵਿਚ ਰਹਿੰਦੇ ਵਿਦੇਸ਼ੀਆਂ ਨੂੰ ਉਨਾਂ ਦੇ ਧਾਰਮਿਕ ਅਧਿਕਾਰਾਂ ਸਬੰਧੀ ਜਾਗਰੂਕ  ਕਰਨ ਲਈ ਵਿਸ਼ੇਸ਼ ਕਲਾਸਾਂ ਆਰੰਭ ਕੀਤੀਆਂ ਗਈਆਂ ਹਨ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋ ਧਾਰਮਿਕ ਤੌਰ ਤੇ ਅਜਾਦੀ ਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ 2017 ਤੇ ਹੁਣ 2020 ਅਜਿਹਾ ਉਪਰਾਲਾ ਕੀਤਾ ਗਿਆ| ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਸਬੰਧਤ ਕੋਈ 130 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਜੋ ਆਪੋ ਆਪਣੇ ਧਰਮਾਂ ਦੀ ਨੁੰਮਾਇਦਗੀ  ਕਰ ਰਹੇ ਨੇ ਇਸ ਮੌਕੇ ਐਸ,ਜੀ,ਪੀ,ਸੀ ਇਟਲੀ ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਰਵਿੰਦਰਜੀਤ ਸਿੰਘ ਬੱਸੀ ਤੋ ਇਲਾਵਾ ਹੋਰਨਾਂ ਸਿੱਖ ਸੰਸਥਾਵਾਂ ਦੇ ਆਗੂਆਂ ਵੀ ਸ਼ਮੂਲੀਅਤ ਕੀਤੀ |                      ਪ੍ਰੋਫੈਸਰ "ਪਾਵਲੋ ਨਾਸੋ, ਨੇ ਆਪਣੇ ਲੈਕਚਰ ਦੌਰਾਨ ਸਿੱਖ ਧਰਮ ਦੀ ਲੰਗਰ ਪ੍ਰਥਾ ਦੀ ਜਾਣਕਾਰੀ ਸਾਂਝੀ ਕਰਦਿਆ ਆਖਿਆ ਕਿ ਗ੍ਰਹਿ ਮੰਤਰਾਲੇ ਵੱਲੋ ਸਮੂਹ੍ਹ ਧਰਮਾਂ ਦੇ ਸਨਮਾਨ੍ਹ ਤੇ ਅਧਿਕਾਰਾਂ ਨੂੰ ਧਿਆਨ ਵਿਚ ਰੱਖਕੇ ਤਾਲਮੇਲ ਰੱਖਿਆ ਜਾਦਾਂ ਹੈ ਗ੍ਰਹਿ ਮੰਤਰਾਲੇ...

ਇਟਲੀ ਚੋ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਸਿੱਖ ਬੱਚੇ ਦਾ ਸਨਮਾਨ

Image
  ਇਟਲੀ ਚੋ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਸਿੱਖ  ਬੱਚੇ  ਦਾ ਸਨਮਾਨ    ਮਿਲਾਨ  ਇਟਲੀ  24 ਫਰਵਰੀ  (ਸਾਬੀ ਚੀਨੀਆ  ) 9 ਸਾਲਾਂ ਦੀ ਛੋਟੀ ਉਮਰ ਵਿੱਚ  ਲੱਕ ਨਾਲ ਰੱਸੀ ਬੰਨ ਕੇ ਕਾਰ ਖਿੱਚ ਕੇ ਵੱਡਾ ਜ਼ੋਰ ਵਿਖਾਉਣ ਵਾਲੇ  ਨਿੱਕੇ ਸਰਦਾਰ ਦੀ ਹੌਸਲੇ ਅਫਜਾਈ ਲਈ ਇਟਲੀ ਦੀਆਂ  ਵੱਖ ਵੱਖ ਗੁਰੂਦੁਆਰਾ ਕਮੇਟੀਆ ਵੱਲੋਂ  ਪ੍ਰਭ ਏਕ ਸਿੰਘ ਨੂੰ ਵਿਸ਼ੇਸ਼ ਤੌਰ ਤੇ  ਸਨਮਾਨ ਕੀਤਾ ਗਿਆ ਹੈ।  ਇਟਲੀ ਦੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਕਸਤੇਨੇਦਲੋ ਬਰੇਸ਼ੀਆ ਅਤੇ ਗੁਰੂਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਕਾਜਲਮੋਰਾਨੋ (ਕਰੇਮੋਨਾ)  ਦੀਆ ਪ੍ਰਬੰਧਕ ਕਮੇਟੀਆਂ ਨੇ ਪ੍ਰਭਏਕ ਸਿੰਘ ਦੇ ਬੁਲੰਦ ਹੌਸਲੇ ਅਤੇ ਦ੍ਰਿੜ ਇਰਾਦਿਆਂ ਨੁੰ ਦੇਖਦਿਆ ਹੋਇਆਂ ਸਿਰੋਪਾਉ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਹੈ ਅਤੇ ਨਾਲ ਹੀ ਉਸਦੀ ਖੇਡਾ ਪ੍ਰਤੀ ਰੱੁਚੀ ਨੂੰ ਦੇਖਦਿਆ ਭਵਿੱਖ ਵਿੱਚ ਵੀ ਹਰ ਸੰਭਵ ਮੱਦਦ ਕਰਨ ਦਾ ਵੀ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 9 ਸਾਲਾਂ  ਪ੍ਰਭਏਕ ਸਿੰਘ ਲੱਕ ਨਾਲ ਕਾਰ ਖਿੱਚ ਕੇ ਸੁਰਖੀਆਂ ਵਿੱਚ ਆਇਆ ਸੀ। ਜਿਸ ਤੋਂ ਬਾਅਦ ਉਸ ਦੀ ਹੌਸਲਾ ਅਫ਼ਜ਼ਾਈ ਲਈ ਇਟਲੀ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਰਤ ਕੀਤਾ ਗਿਆ ਹੈ   ਪ੍ਰਭ ਏਕ ਸਿੱਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ  ਫੋਟੋ ਸਾਬੀ ਚੀਨੀਆ

ਬੱਤੀਪਾਲੀਆ (ਇਟਲੀ) ਚੋ ਦੀਪ ਸਿੱਧੂ ਨਮਿਤ ਸ਼ਰਧਾਜਲੀ ਸਮਾਗਮ 26 ਫਰਵਰੀ ਨੂੰ

Image
         ਬੱਤੀਪਾਲੀਆ (ਇਟਲੀ) ਚੋ ਦੀਪ ਸਿੱਧੂ ਨਮਿਤ ਸ਼ਰਧਾਜਲੀ ਸਮਾਗਮ 26 ਫਰਵਰੀ ਨੂੰ  ਮਿਲਾਨ ਇਟਲੀ 21 ਫਰਵਰੀ(ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਸਲੈਰਨੋ ਨੇੜੇ ਸਥਿਤ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆਂ ਵਿਖੇ ਕਿਸਾਨ ਅੰਦੋਲਨ ਦੌਰਾਨ ਸਿੱਖ ਕੌਮ ਦੀ ਅਵਾਜ਼ ਬਣੇ ਅਦਾਕਾਰ ਦੀਪ ਸਿੱਧੂ ਨੂੰ ਯਾਦ ਕਰਦਿਆ 26 ਫਰਵਰੀ ਸ਼ਾਮ 5 ਵਜੇ ਵਿਸ਼ਾਲ ਸ਼ਰਧਾਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ੍ਹ ਅਹੁੱਦੇਦਾਰਾਂ ਤੇ ਮੁੱਖ ਸੇਵਾਦਾਰ ਸੁਲੰਿਦਰ ਸਿੰਘ ਸੋਨੀ ਬਾਬਾ ਨੇ ਦੱਸਿਆ ਕਿ ਦੀਪ ਸਿੱਧੂ ਸਿੱਖ ਕੌਮ ਦਾ ਇਕ ਅਣਮੁੱਲਾ ਹੀਰਾ ਸੀ ਜਿਸ ਦੇ ਅਚਾਨਕ ਅਕਾਲ ਚਲਾਣੇ ਨਾਲ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਇਆ ਹੈ ਉਨਾਂ ਨੂੰ ਸੱਚੀ ਸੁੱਚੀ ਸ਼ਰਧਾਜਲੀ ਦੇਣ ਲਈ ਬੱਤੀਪਾਲੀਆ ਦੇ ਸਮੂਹ੍ਹ ਨੌਜਵਾਨਾਂ ਵਲੋ ਸਾਂਝੇ ਤੌਰ ਤੇ ਸ਼ਰਧਾਜਲੀ ਸਮਾਗਮ ਉਲੀਕੇ ਗਏ ਹਨ ਜਿੰਨਾਂ ਵਿਚ ਸਿੱਖ ਕੌਮ ਦੇ ਮਹਾਨ ਬੁਲਾਰੇ ਭਾਈ ਸਰਬਜੀਤ ਸਿੰਘ ਮਾਣਕਪੁਰੀ ਸਮੇਤ ਕਈ ਹੋਰ ਬੁਲਾਰੇ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਗੇ| ਦੱਸਣਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਤੋ ਬਾਅਦ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵੱਲੋ ਵੱਡੇ ਪੱਧਰ ਤੇ ਸ਼ਰਧਾਜਲੀ ਸਮਾਗਮ ਕਰਵਾਏ ਜਾ ਰਹੇ ਹਨ |            ਸਮਾਗਮ ਸਬੰਧੀ ਜਾਣਕਾਰੀ ਸਾਂਝੀ ਗੁ: ਸੰਗਤ ਸਭਾ ਬੱ...

ਸਮਾਜ ਸੇਵੀ ਵੇਦ ਸ਼ਰਮਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਅਤੇ ਹੈਨਰੀ ਨਾਲ ਕੀਤੀ ਮੁਲਾਕਾਤ

Image
 ਸਮਾਜ ਸੇਵੀ ਵੇਦ ਸ਼ਰਮਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਅਤੇ ਹੈਨਰੀ ਨਾਲ ਕੀਤੀ ਮੁਲਾਕਾਤ  ਮਿਲਾਨ ਇਟਲੀ 20 ਫਰਵਰੀ (ਸਾਬੀ ਚੀਨੀਆ) ਇਟਲੀ ਤੋ ਕਾਂਗਰਸ ਦੇ ਸੀਨੀ; ਆਗੂ ਅਤੇ ਉੱਘੇ ਸਮਾਜ ਸੇਵੀ ਸ੍ਰੀ ਵੇਦ ਸ਼ਰਮਾ ਨੇ ਆਪਣੀ ਪੰਜਾਬ ਫੇਰੀ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਅਵਤਾਰ ਹੈਨਰੀ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀ ਸਿਹਤ ਸਬੰਧੀ ਹਾਲ ਚਾਲ ਜਾਣਿਆ ਪ੍ਰੈਸ ਨਾਲ ਗੱਲਬਾਤ ਕਰਦਿਆ ਸ੍ਰੀ ਸ਼ਰਮਾ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਅਤੇ ਸ੍ਰੀ ਅਵਤਾਰ ਹੈਨਰੀ ਨਾਲ ਹੋਈਆਂ ਗੈਰ ਰਸਮੀ ਮੁਲਾਕਾਤ ਦੌਰਾਨ ਦੌਹਾਂ ਆਗੂਆਂ ਨਾਲ ਇਟਲੀ ਰਹਿੰਦੇ ਪੰਜਾਬੀ ਭਾਈਚਾਰੇ ਦੇ ਕਾਰੋਬਾਰ ਅਤੇ ਰੁਝੇਵਿਆਂ ਨੂੰ ਲੈਕੇ ਸੰਭਾਵਕ ਗੱਲਬਾਤਾਂ ਹੋਈਆਂ।         ਸਮਾਜ ਸੇਵੀ ਵੇਦ ਸ਼ਰਮਾ ਰਾਣਾ ਗੁਰਜੀਤ ਸਿੰਘ ਅਤੇ ਸ੍ਰੀ ਅਵਤਾਰ ਹੈਨਰੀ ਨਾਲ 

ਗਾਇਕ ਬਲਰਾਜ ਦਾ "ਰੂਹ ਪੰਜਾਬ ਦੀ, ਐਵਾਰਡ ਨਾਲ ਹੋਵੇਗਾ ਸਨਮਾਨ੍ਹ, ਗੁੱਗੀ

Image
ਮਿਲਾਨ ਇਟਲੀ 20 ਫਰਵਰੀ (ਸਾਬੀ ਚੀਨੀਆ) ਦੋਆਬੇ ਦੇ ਇਤਿਹਾਸਿਕ ਸ਼ਹਿਰ ਨੂਰਮਹਿਲ ਵਿਖੇ ਸਿ਼ਵਰਾਤਰੀ ਮੌਕੇ ਹੋ ਰਹੇ ਇਕ ਪ੍ਰੋਗਰਾਮ ਦੌਰਾਨ ਪੰਜਾਬੀਆ ਦੇ ਚਹੇਤੇ ਗਾਇਕ ਬਲਰਾਜ ਦਾ 26 ਫਰਵਰੀ ਨੂੰ  "ਰੂਹ ਪੰਜਾਬ ਦੀ , ਐਵਰਾਡ ਨਾਲ ਸਨਮਾਨ੍ਹ ਕੀਤਾ ਜਾਵੇਗਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਟਲੀ ਦੇ ਉੱਘੇ ਸਮਾਜ ਸੇਵੀ ਸ੍ਰੀ ਵਿਨੋਦ ਕੁਮਾਰ ਗੁੱਗੀ ਨੇ ਦੱਸਿਆ ਕਿ ਬਲਰਾਜ ਨੇ ਆਪਣੀ ਸੁਰੀਲੀ ਅਵਾਜ਼ ਨਾਲ ਦੇਸ਼ ਵਿਦੇਸ਼ ਵਿਚ ਵੱਸਦੇ ਸਰੋਤਿਆ ਨੂੰ ਕੀਲਿਆ ਹੀ ਨਹੀ ਸਗੋ ਆਪਣੇ ਗੀਤਾਂ ਵਿਚ ਪੰਜਾਬੀ ਸਭਿਆਚਾਰ ਦੀ ਗੱਲ ਕਰਕੇ ਪੰਜਾਬੀ ਬੋਲੀ ਦਾ ਅਣਮੁੱਲਾ ਹੀਰਾ ਹੋਣ ਦਾ ਸਾਬੂਤ ਦਿੱਤਾ ਹੈ ਇਸੇ ਲਈ 26 ਫਰਵਰੀ ਨੂੰ ਨੂਰਮਹਿਲ ਵਿਖੇ ਹੋ ਰਹੇ ਸਮਾਗਮ ਵਿਚ ਉਨਾਂਨੂੰ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਵਿਨੋਦ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੌਕੇ ਬਲਰਾਜ ਦੇ ਨਾਲ - ਨਾਲ ਗਾਇਕ ਬਲਰਾਜ ਬਾਵਾ ਨੂੰ ਵੀ ਉਚੇਚੇ ਤੌਰ ਤੇ ਸਨਮਾਨ੍ਹਿਤ ਕੀਤਾ ਜਾਵੇਗਾ ਤਾ ਜੋ ਉਹ ਅੱਗੇ ਤੋ ਵੀ ਇਸੇ ਤਰ੍ਹਾਂ ਪੰਜਾਬੀ ਬੋਲੀ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ। 

ਆਉ ਰਲ ਮਿਲ ਕਰੀਏ ਸਲਾਹ

Image
  ਆਉ ਰਲ ਮਿਲ ਕਰੀਏ ਸਲਾਹ "ਆਓ ਰਲ ਮਿਲ ਕਰੀਏ ਆਪਾਂ ਸਲਾਹ, ਕੁਝ ਦਿਨਾਂ ਬਾਅਦ ਵੋਟਾਂ ਗਈਆਂ ਆ, ਇਸ ਵਾਰ ਕਿਸਨੂੰ ਦੇਈਏ ਪਾ,  ਕਿਉਂ ਕਿ ਹਰ ਵਾਰ ਲੀਡਰ ਲਾਰੇ ਰਹੇ ਨੇ ਲਾ, ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮਲਾਹ'  'ਕਈਆ ਤੇ ਲੱਗੇ ਅਰੋਪ ਆ, ਕਈ ਖਾ ਗ੍ਰਾਂਟਾਂ ਆਪਣਾ ਘਰ ਭਰਦੇ ਰਹੇ ਨੇ ਆ, ਆਮ ਜਨਤਾ ਨੂੰ ਰਹੇ ਨੇ ਠੱਗਦੇ ਆ,  ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮੁਲਾਹ' 'ਆਮ ਜਨਤਾ ਨਾਲ ਕਰ ਧੋਖਾ,  ਕੲੀ ਗੲੇ ਅਰਬਾਂ ਰੁਪਏ ਕਮਾਹ,  ਕੲੀ ਗਰੀਬੀ ਰੇਖਾ ਤੋਂ ਉਠ ਕੇ, ਬਣ ਗਏ ਨੇ ਬਾਦਸ਼ਾਹ,  ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮਲਾਹ' ''ਸੋਨੀ ਸੱਚ ਕੌੜਾ ਬੋਲਣ ਦਾ ਕਿਸੇ ਕਿਸੇ ਨੂੰ ਹੁੰਦਾ ਐ ਚਾਅ, ਵੋਟ ਜਿਹਨੂੰ ਮਰਜੀ ਪਾਇਓ, ਪਰ ਭਾਈਚਾਰਕ ਸਾਂਝ ਨੂੰ ਰੱਖਿਓ ਬਚਾਅ,  ਰੱਬ ਝੂਠ ਨਾ ਬੁਲਾਵੇ,ਇਹ ਸਾਰੇ ਇੱਕੋ ਬੇੜੀ ਦੇ ਏ ਮੁਲਾਹ......।                                         ਸੋਨੀ ਇਟਲੀ                    00393510461833                gssony4533@gmail.com