ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ
ਮਿਲਾਨ ਇਟਲੀ 13 ਮਈ (ਸਾਬੀ ਚੀਨੀਆ) ਇਟਲੀ ਸਰਕਾਰ ਨੇ ਇਕ ਵਾਰੀ ਫੇਰ ਖੋਲੇ ਵਿਦੇਸ਼ੀਆਂ ਨਾਗਰਿਕਾਂ ਲਈ ਦਰਵਾਜੇ ਇਸ ਵਾਰ ਇਹ ਦਰਵਾਜੇ ਬਾਹਰੋ ਆਉਣ ਵਾਲਿਆ ਲਈ ਨਹੀ ਸਗੋ ਇਟਲੀ ਦੇ ਖੇਤੀ ਫਰਾਮਾਂ ਤੇ ਦਿਨ ਰਾਤ ਹੱਠਭੰਨਵੀ ਮਿਹਨਤ ਕਰਨ ਵਾਲੇ ਇੱਥੇ ਹੀ ਰਹਿੰਦੇ ਗੈਰ ਕਾਨੂਂੰਨੀ ਕਾਮਿਆ ਲਈ ਖੋਲੇ ਗਏ ਹਨ ਜਿੰਨਾਂ ਨੂੰ ਇਟਲੀ ਸਰਕਾਰ 1 ਜੂਨ ਤੋ 15 ਜੁਲਾਈ ਤੱਕ ਪੱਕੇ ਕਰਨ ਜਾ ਰਹੀ ਹੈ ਦੱਸਣਯੋਗ ਹੈ ਕਿ ਇੰਨਾਂ ਪੇਪਰਾਂ ਵਿਚ 5 ਤੋ ਛੇ ਲੱਖ ਗੈਰ ਕਾਨੂੰਨੀ ਵਿਦੇਸ਼ੀ ਕਾਮੇ ਪੱਕੇ ਕੀਤੇ ਜਾਣਗੇ। ਕਰੋਨਾ ਵਾਇਰਸ ਦੀ ਮਾਰ ਹੇਠ ਆਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਸ ਦੇਸ਼ ਨੇ ਇਹ ਨਵਾਂ ਕਾਨੂੰਨ ਲਿਆਕੇ ਕਿ ਲੱਖਾਂ ਵਿਦੇਸ਼ੀ ਨਾਗਰਿਕਾਂ ਤੇ ਮਿਹਰਬਾਨੀ ਕਰਨ ਦੇ ਨਾਲ ਨਾਲ ਆਪਣਾ ਖਾਲੀ ਖਜਾਨਾ ਭਰਨ ਦਾ ਪ੍ਰਬੰਧ ਕਰ ਲਿਆ ਹੈ। ਪੇਪਰ ਭਰਨ ਦੀ ਤਰੀਕ ਦਾ ਐਲਾਨ ਇਟਲੀ ਦੀਆਂ ਲੋਕਲ ਅਖਬਾਰਾਂ ਵੱਲੋ ਵੀ ਕਰ ਦਿੱਤਾ ਗਿਆ ਹੈ
Comments
Post a Comment