ਬੱਤੀਪਾਲੀਆ (ਇਟਲੀ) ਚੋ ਦੀਪ ਸਿੱਧੂ ਨਮਿਤ ਸ਼ਰਧਾਜਲੀ ਸਮਾਗਮ 26 ਫਰਵਰੀ ਨੂੰ

        ਬੱਤੀਪਾਲੀਆ (ਇਟਲੀ) ਚੋ ਦੀਪ ਸਿੱਧੂ ਨਮਿਤ ਸ਼ਰਧਾਜਲੀ ਸਮਾਗਮ 26 ਫਰਵਰੀ ਨੂੰ 

ਮਿਲਾਨ ਇਟਲੀ 21 ਫਰਵਰੀ(ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਸਲੈਰਨੋ ਨੇੜੇ ਸਥਿਤ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆਂ ਵਿਖੇ ਕਿਸਾਨ ਅੰਦੋਲਨ ਦੌਰਾਨ ਸਿੱਖ ਕੌਮ ਦੀ ਅਵਾਜ਼ ਬਣੇ ਅਦਾਕਾਰ ਦੀਪ ਸਿੱਧੂ ਨੂੰ ਯਾਦ ਕਰਦਿਆ 26 ਫਰਵਰੀ ਸ਼ਾਮ 5 ਵਜੇ ਵਿਸ਼ਾਲ ਸ਼ਰਧਾਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ੍ਹ ਅਹੁੱਦੇਦਾਰਾਂ ਤੇ ਮੁੱਖ ਸੇਵਾਦਾਰ ਸੁਲੰਿਦਰ ਸਿੰਘ ਸੋਨੀ ਬਾਬਾ ਨੇ ਦੱਸਿਆ ਕਿ ਦੀਪ ਸਿੱਧੂ ਸਿੱਖ ਕੌਮ ਦਾ ਇਕ ਅਣਮੁੱਲਾ ਹੀਰਾ ਸੀ ਜਿਸ ਦੇ ਅਚਾਨਕ ਅਕਾਲ ਚਲਾਣੇ ਨਾਲ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਇਆ ਹੈ ਉਨਾਂ ਨੂੰ ਸੱਚੀ ਸੁੱਚੀ ਸ਼ਰਧਾਜਲੀ ਦੇਣ ਲਈ ਬੱਤੀਪਾਲੀਆ ਦੇ ਸਮੂਹ੍ਹ ਨੌਜਵਾਨਾਂ ਵਲੋ ਸਾਂਝੇ ਤੌਰ ਤੇ ਸ਼ਰਧਾਜਲੀ ਸਮਾਗਮ ਉਲੀਕੇ ਗਏ ਹਨ ਜਿੰਨਾਂ ਵਿਚ ਸਿੱਖ ਕੌਮ ਦੇ ਮਹਾਨ ਬੁਲਾਰੇ ਭਾਈ ਸਰਬਜੀਤ ਸਿੰਘ ਮਾਣਕਪੁਰੀ ਸਮੇਤ ਕਈ ਹੋਰ ਬੁਲਾਰੇ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨਗੇ| ਦੱਸਣਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਤੋ ਬਾਅਦ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵੱਲੋ ਵੱਡੇ ਪੱਧਰ ਤੇ ਸ਼ਰਧਾਜਲੀ ਸਮਾਗਮ ਕਰਵਾਏ ਜਾ ਰਹੇ ਹਨ | 


         ਸਮਾਗਮ ਸਬੰਧੀ ਜਾਣਕਾਰੀ ਸਾਂਝੀ ਗੁ: ਸੰਗਤ ਸਭਾ ਬੱਤੀਪਾਲੀਆ ਦੇ ਪ੍ਰਬੰਧਕ , ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ