ਇਟਲੀ ਚੋ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਸਿੱਖ ਬੱਚੇ ਦਾ ਸਨਮਾਨ
ਇਟਲੀ ਚੋ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਸਿੱਖ ਬੱਚੇ ਦਾ ਸਨਮਾਨ
ਮਿਲਾਨ ਇਟਲੀ 24 ਫਰਵਰੀ (ਸਾਬੀ ਚੀਨੀਆ ) 9 ਸਾਲਾਂ ਦੀ ਛੋਟੀ ਉਮਰ ਵਿੱਚ ਲੱਕ ਨਾਲ ਰੱਸੀ ਬੰਨ ਕੇ ਕਾਰ ਖਿੱਚ ਕੇ ਵੱਡਾ ਜ਼ੋਰ ਵਿਖਾਉਣ ਵਾਲੇ ਨਿੱਕੇ ਸਰਦਾਰ ਦੀ ਹੌਸਲੇ ਅਫਜਾਈ ਲਈ ਇਟਲੀ ਦੀਆਂ ਵੱਖ ਵੱਖ ਗੁਰੂਦੁਆਰਾ ਕਮੇਟੀਆ ਵੱਲੋਂ ਪ੍ਰਭ ਏਕ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ। ਇਟਲੀ ਦੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਕਸਤੇਨੇਦਲੋ ਬਰੇਸ਼ੀਆ ਅਤੇ ਗੁਰੂਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਕਾਜਲਮੋਰਾਨੋ (ਕਰੇਮੋਨਾ) ਦੀਆ ਪ੍ਰਬੰਧਕ ਕਮੇਟੀਆਂ ਨੇ ਪ੍ਰਭਏਕ ਸਿੰਘ ਦੇ ਬੁਲੰਦ ਹੌਸਲੇ ਅਤੇ ਦ੍ਰਿੜ ਇਰਾਦਿਆਂ ਨੁੰ ਦੇਖਦਿਆ ਹੋਇਆਂ ਸਿਰੋਪਾਉ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਹੈ ਅਤੇ ਨਾਲ ਹੀ ਉਸਦੀ ਖੇਡਾ ਪ੍ਰਤੀ ਰੱੁਚੀ ਨੂੰ ਦੇਖਦਿਆ ਭਵਿੱਖ ਵਿੱਚ ਵੀ ਹਰ ਸੰਭਵ ਮੱਦਦ ਕਰਨ ਦਾ ਵੀ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 9 ਸਾਲਾਂ ਪ੍ਰਭਏਕ ਸਿੰਘ ਲੱਕ ਨਾਲ ਕਾਰ ਖਿੱਚ ਕੇ ਸੁਰਖੀਆਂ ਵਿੱਚ ਆਇਆ ਸੀ। ਜਿਸ ਤੋਂ ਬਾਅਦ ਉਸ ਦੀ ਹੌਸਲਾ ਅਫ਼ਜ਼ਾਈ ਲਈ ਇਟਲੀ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਰਤ ਕੀਤਾ ਗਿਆ ਹੈ
ਪ੍ਰਭ ਏਕ ਸਿੱਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਫੋਟੋ ਸਾਬੀ ਚੀਨੀਆ
Comments
Post a Comment