ਇਟਲੀ ਬਹੁ ਧਰਮੀ ਸੰਮੇਲਨ ਦੌਰਾਨ ਸਿੱਖ ਧਰਮ ਦੀ ਮਹਾਨਤਾ ਤੇ ਵਿਚਾਰ ਚਰਚਾ ਹੋਈ
ਗ੍ਰਹਿ ਮੰਤਰਾਲੇ ਵੱਲੋ ਰੋਮ ਤੇ ਮਿਲਾਨ ਵਿਚ ਧਾਰਮਿਕ ਗਿਆਨ ਸਬੰਧੀ ਸੰਮੇਲਨ
ਮਿਲਾਨ ਇਟਲੀ 27 ਫਰਵਰੀ (ਸਾਬੀ ਚੀਨੀਆ) ਰੋਮ ਦੀ "ਲਾਸਪੈਂਸਾ, ਅੰਤਰ ਰਾਸ਼ਟਰੀ ਯੂਨੀਵਰਸਿਟੀ ਵਿਚ ਗ੍ਰਹਿ ਮੰਤਰਾਲੇ ਵੱਲੋ ਦੇਸ਼ ਵਿਚ ਰਹਿੰਦੇ ਵਿਦੇਸ਼ੀਆਂ ਨੂੰ ਉਨਾਂ ਦੇ ਧਾਰਮਿਕ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਕਲਾਸਾਂ ਆਰੰਭ ਕੀਤੀਆਂ ਗਈਆਂ ਹਨ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋ ਧਾਰਮਿਕ ਤੌਰ ਤੇ ਅਜਾਦੀ ਤੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ 2017 ਤੇ ਹੁਣ 2020 ਅਜਿਹਾ ਉਪਰਾਲਾ ਕੀਤਾ ਗਿਆ| ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਸਬੰਧਤ ਕੋਈ 130 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਜੋ ਆਪੋ ਆਪਣੇ ਧਰਮਾਂ ਦੀ ਨੁੰਮਾਇਦਗੀ ਕਰ ਰਹੇ ਨੇ ਇਸ ਮੌਕੇ ਐਸ,ਜੀ,ਪੀ,ਸੀ ਇਟਲੀ ਸੁਰਿੰਦਰਜੀਤ ਸਿੰਘ ਪੰਡੋਰੀ ਅਤੇ ਰਵਿੰਦਰਜੀਤ ਸਿੰਘ ਬੱਸੀ ਤੋ ਇਲਾਵਾ ਹੋਰਨਾਂ ਸਿੱਖ ਸੰਸਥਾਵਾਂ ਦੇ ਆਗੂਆਂ ਵੀ ਸ਼ਮੂਲੀਅਤ ਕੀਤੀ |
ਪ੍ਰੋਫੈਸਰ "ਪਾਵਲੋ ਨਾਸੋ, ਨੇ ਆਪਣੇ ਲੈਕਚਰ ਦੌਰਾਨ ਸਿੱਖ ਧਰਮ ਦੀ ਲੰਗਰ ਪ੍ਰਥਾ ਦੀ ਜਾਣਕਾਰੀ ਸਾਂਝੀ ਕਰਦਿਆ ਆਖਿਆ ਕਿ ਗ੍ਰਹਿ ਮੰਤਰਾਲੇ ਵੱਲੋ ਸਮੂਹ੍ਹ ਧਰਮਾਂ ਦੇ ਸਨਮਾਨ੍ਹ ਤੇ ਅਧਿਕਾਰਾਂ ਨੂੰ ਧਿਆਨ ਵਿਚ ਰੱਖਕੇ ਤਾਲਮੇਲ ਰੱਖਿਆ ਜਾਦਾਂ ਹੈ ਗ੍ਰਹਿ ਮੰਤਰਾਲੇ ਸ਼ੁਰੂ ਕੀਤਾ ਗਏ ਦੱਸਣਯੋਗ ਹੈ ਲਾਸਪੈਂਸਾ ਯੂਨੀਵਰਸਿਟੀ ਵਿਚ 4 ਤੇ 3 ਦਿਨ ਮਿਲਾਨ ਵਿਖੇ ਇਸੇ ਤਰ੍ਹਾਂ ਯੂਨੀਵਰਸਿਟੀ ਦੇ ਮਾਹਿਰ ਆਪਣੇ ਵਿਚਾਰ ਸਾਂਝੇ ਕਰਦੇ ਰਹਿਣਗੇ। ਇਸ ਮੌਕੇ ਸਵਾਲਾਂ ਦੇ ਜਵਾਬਾਂ ਦੌਰਾਨ ਜਿੱਥੇ ਹੋਰਨਾਂ ਧਰਮਾਂ ਦੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਸਵਾਲਾਂ ਦੇ ਰੂਪ ਵਿਚ ਸਾਂਝਿਆ ਕੀਤਾ ਉਥੇ ਇਕ ਸਿੱਖ ਲੜਕੀ ਵੱਲੋ ਸਕੂਲਾਂ ਕਾਲਜਾਂ ਵਿਚ ਦਸਤਾਰ ਤੇ ਕੇਸਾਂ ਦੇ ਸਤਿਕਾਰ ਸਬੰਧੀ ਵੀ ਜਾਨਣ ਲਈ ਸਵਾਲ ਕੀਤਾ ਗਿਆ |
ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋਫੈਸਰ , ਫੋਟੋ ਸਾਬੀ ਚੀਨੀਆ
Comments
Post a Comment