Posts

ਇਟਲੀ ਦੀ ਟੀਮ ਨੇ ਜਿੱਤਿਆ ਆਲੋਟ ( ਸਪੇਨ) ਟੂਰਨਾਮੈਂ ਦਾ ਪਹਿਲਾ ਇਨਾਮ

Image
  ਇਟਲੀ ਦੀ ਟੀਮ ਨੇ ਜਿੱਤਿਆ ਸਪੇਨ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ   ਮਿਲਾਨ ਇਟਲੀ ( ਸਾਬੀ ਚੀਨੀਆ )  ਅਜ਼ਾਦ ਚੜਦੀ ਕਲਾ ਸਪੋਰਟਸ ਕਲੱਬ ਸਪੇਨ ਵੱਲੋ ਯੂਰਪ ਸਪੋਰਟਸ ਆਫ ਕਬੱਡੀ ਫਡਰੇਸ਼ਨ ਦੇ ਬੈਨਰ ਹੇਠ ਕਰਵਾਏ ਗਏ ਆਲੋਚ ਕਬੱਡੀ ਟੂਰਨਾਮੈਂਟ ਵਿੱਚ ਅਜ਼ਾਦ ਚੜਦੀ ਕਲਾ ਕਬੱਡੀ ਕਲੱਬ ਇਟਲੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਪਹਿਲਾ ਇਨਾਮ ਜਿੱਤਿਆ ਲਿਆ ਹੈ । ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਸੀ ਫਾਈਨਲ ਮੁਕਾਬਲੇ ਵਿੱਚ ਇਟਲੀ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 34 ਦੇ ਮੁਕਾਬਲੇ 27 ਅੰਕਾਂ ਨਾਲ ਹਰਾਕੇ  ਟੂਰਨਾਮੈਂਟ ਵਿਚ ਪਹਿਲੇ ਨੰਬਰ ਤੇ ਰਹਿਕੇ ਜੇਤੂ ਕੱਪ ਖੇਡ ਪ੍ਰਮੋਟਰ ਸੁੱਖਾ ਗਿੱਲ , ਜੀਤਾ ਕਰਮੋਨਾ, ਤੇਜਾ ਪੱਡਾ ,ਗੁਰਿੰਦਰ ਸੋਮਲ ,ਲਾਡਾ ਗਿੱਲ ਮੋਹਨ ਸਿੰਘ ਪੂਰੇਵਾਲ , ਭੁਪਿੰਦਰ ਕੰਗ ਬਲਜੀਤਾ ਨਾਗਰਾ,ਦਵਿੰਦਰ ਸਿੱਧੂ  ਦੀ ਝੋਲੀ ਪਾਇਆ ਦੱਸਣਯੋਗ ਹੈ ਕਿ ਇਸੇ ਹੀ ਟੀਮ ਦੇ ਖਿਡਾਰੀ ਯਾਮਾ ਦੇਸਲਾ ਵਾਲਾ ਪ੍ਰਭ ਬਾਠ ਨੂੰ ਬੈਸਟ ਪਲੇਅਰ ਰਹੇ ਜਿੰਨਾਂ ਨੂੰ ਟੂਰਨਾਮੈਂਟ ਕਮੇਟੀ ਉਚੇਚੇ ਤੌਰ ਤੇ ਸਨਮਾਨਿਤ੍ਹ ਕੀਤਾ ਗਿਆ।      ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਯੂਰਪ ਦੇ ਵੱਖ ਵਿਖ ਦੇਸ਼ਾਂ ਵਿਚ ਹੋ ਰਹੇ ਟੂਰਨਾਮੈਂਟਾਂ ਵਿੱਚ ਇਟਲੀ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਇਟਲੀ ਦੇ ਖੇਡ ਪ੍ਰਮੋਟਰਾ। ਵਲੋ ਇਸ ਸਾਲ ਇਟਲੀ ਵਿਚ ਕਈ ਕਬੱਡੀ ਟੂਰਨਾਮੈਂਟ ਵੀ ਕ...

ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿਚ ਭੰਗੜਾ ਕਲਾਕਾਰਾਂ ਨੇ ਖੂਬ ਰੰਗ ਬੰਨਿਆ

Image
  ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿੱਚ ਕਲਾਕਾਰਾਂ ਨੇ ਭੰਗੜੇ ਦੀ ਦਿਲਚਸਪ ਪੇਸ਼ਕਾਰੀ ਨਾਲ ਰੰਗ ਬੰਨਿਆ    ਮਿਲਾਨ ਇਟਲੀ 17 ਅਗੱਸਤ (ਸਾਬੀ ਚੀਨੀਆ).  ਇਟਲੀ  ਵਿੱਚ ਜਿਲ੍ਹਾ ਆਸਕੋਲੀ ਦੇ ਪਿੰਡ ਕੁਮਨਾਨਸਾ ਵਿਖੇ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ, ਸਰਦਾਰ ਹਰਜਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ, ਜਿਸ  ਨੂੰ ਸਫਲ ਬਣਾਉਣ ਲਈ ਸਥਾਨਿਕ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ । ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਇਸ ਪ੍ਰੋਗਰਾਮ ਵਿਚ ਇਟਾਲੀਅਨ ਲੋਕਾਂ ਨੇ ਵੀ ਜੋਸ਼ੋ ਖਰੋਸ਼ ਨਾਲ ਭਾਗ ਲਿਆ। ਜਿਸ ਵਿੱਚ ਪੰਜਾਬੀ ਵੀਰ ' ਰਵੀ ਦੀਪ ਕੁੰਦਨ, ਨੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿਚ, ਸਿੱਖੀ, ਦਸਤਾਰ, ਕ੍ਰਿਪਾਨ ਅਤੇ ਦਮਾਲੇ ਬਾਰੇ ਵਿਸਤਾਰ ਪੂਰਵਕ ਦੱਸਿਆ    ਇਸ ਅਵਸਰ ਤੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਗਟਾਉਂਦੀਆਂ ਲੋਕ ਬੋਲੀਆਂ ਨਾਲ ਸਾਰਾ ਮਹੌਲ ਖ਼ੁਸ਼ੀ ਦੇ ਆਲਮ ਵਿਚ ਰੰਗਿਆ ਗਿਆ। ਭੰਗੜਾ ਬੁਆਏ ਅਤੇ ਗਰ੍ਲ੍ਜ਼ ਫ਼ੋਕ ਭੰਗੜਾ ਅਕੈਡਮੀ, ਇਟਲੀ ਵੱਲੋਂ ਆਪਣੀ ਬਹੁਤ ਸ਼ਾਨਦਾਰ ਪ੍ਫ਼ਾਰਮਿੱਸ ਦੇ ਕੇ ਸਭ ਦਾ ਦਿਲ ਖੁਸ਼ ਕੀਤਾ, ਜਿਸ ਵਿੱਚ ਮੈਡਮ ਰਾਣੀ ਰੀਚਾ ਵੱਲੋਂ ਇਟਾਲੀਅਨ ਭਾਸ਼ਾ ਵਿਚ ਪੰਜਾਬੀ ਵਿਰਸੇ ਬਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਗਿਆ। ਰੰਗ ਬਰੰਗੇ ਸੂਟ, ਫੁਲਕਾਰੀਆਂ...

ਗੁਰਦੁਆਰਾ ਸੰਗਤ ਸਭਾ ਬੱਤੀਪਾਲੀ ਵਿਖੇ ਤਿੰਨਾਂ ਰੋਜਾਂ ਮਹਾਨ ਸਮਾਗਮ ਕਰਵਾਏ ਗਏ

Image
 ਇਟਲੀ ਚੋ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ  ਮਿਲਾਨ ਇਟਲੀ 22 ਜੁਲਾਈ (ਸਾਬੀ ਚੀਨੀਆ ) ਸਿੱਖ ਕੌਮ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਭੇਂਟ ਕਰਨ ਵਾਲੇ ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੱਖਣੀ ਇਟਲੀ ਦੇ ਸ਼ਹਿਰ ਸੈਲਰੇਨੋ ਦੇ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ ਦੀਆਂ ਸੰਗਤਾਂ ਵੱਲੋ  ਤਿੰਨਾਂ ਰੋਜਾਂ ਵਿਸ਼ਾਲ ਧਾਰਮਿਕ ਸਮਾਗਮ ਉਲੀਕੇ ਗਏ ਸਨ ਜਿੰਨੇ ਵਿੱਚ ਐਗਰੋਪੋਲੀ ਦੀਆਂ ਸੰਗਤਾਂ ਦੁਆਰਾ ਸ੍ਰੀ ਆਖੰਠ ਪਾਠ ਦੇ ਜਾਪ ਉਪਰੰਤ ਸਜਾਏ ਖੁੱਲੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਢਾਡੀ ਗਿਆਨੀ ਗੁਰਜੀਤ ਸਿੰਘ ਜਾਂਗਲਾ , ਬੂਟਾ ਸਿੰਘ ਸੁੰਨੜ ਕਲ੍ਹਾ , ਸਿਮਰਨਜੀਤ ਸਿੰਘ ਅਤੇ ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਤ ਕਥਾ ਵਿਚਾਰਾਂ ਸ਼ਰਵਣ ਕਰਵਾਉਂਦਿਆਂ ਢਾਡੀ ਵਾਰਾਂ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਮਾਗਮ ਵਿੱਚ ਹਿੱਸਾ ਲੈਣ ਲਈ ਪੰਜਾਬ ਦੀ ਧਰਤੀ ਤੋਂ ਪੁੱਜੇ ਢਾਡੀ ਸਿੰਘਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਗੁਰੂ ਕਿ ਲੰਗਰ ਅਤੁੱਟ ਵਰਤਾਏ ਗਏ ॥ ਦੱਸਣਯੋਗ ਹੈ ਕਿ ਦੁੱਧ ਡੇਅਰੀ ਦੀ ਰਾਜਧਾਨੀ ਕਰਕੇ ਜਾਣੇ ਜਾਂਦੇ ਇਲਾਕੇ ਸਲੈਰਨੋ ਦੇ ਕਸਬਾ ਬੱਤੀਪਾਲੀਆ ਦੀਆਂ ਸੰਗਤਾਂ ਵੱਲੋ ਇਸ ਇਲਾਕੇ ਵਿੱਚ ਧਾਰਮਿਕ ...

ਗਾਇਕ ਸਤਿੰਦਰ ਸਿਰਤਾਜ ਦਾ ਇਟਲੀ ਦੀ ਰਾਜਧਾਨੀ ਰੋਮ ਪਹੁੱਚਣ ਤੇ ਭਰਵਾਂ ਸਵਾਗਤ

Image
                      13 ਜੁਲਾਈ ਨੂੰ ਲਾਉਣਗੇ ਰੌਣਕਾਂ   ਮਿਲਾਨ ਇਟਲੀ (ਸਾਬੀ ਚੀਨੀਆ ) ਪੰਜਾਬੀ ਸੰਗੀਤ ਇੰਡਸਟਰੀ ਚੋ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਪੰਜਾਬੀਆ ਦੇ ਮਹਿਬੂਬ ਗਾਇਕ ਸਤਿੰਦਰ ਸਿਰਤਾਜ ਯੂਰਪ ਦਾ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਵਿੱਚ  13 ਜੁਲਾਈ ਨੂੰ ਸਟੇਜ ਸ਼ੋਅ ਕਰਨ ਜਾ ਰਹੇ ਹਨ ਜਿਸ ਵਿਚ ਹਿੱਸਾ ਲੈਣ ਲਈ ਉਹ ਕੱਲ ਰਾਤ ਰੋਮ ਪਹੁੱਚ ਗਏ ਹਨ ਜਿੱਥੇ ਉਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ ।   ਇਸ ਸ਼ੋਅ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਕਜ ਢੀੰਗਰਾਂ ਤੇ ਉਨਾਂ ਦੇ ਸਾਥੀਆਂ ਨੇ ਦੱਸਿਆ ਕਿ ਬੇਸ਼ਕ ਸਤਿੰਦਰ ਸਿਰਤਾਜ ਪਹਿਲਾਂ ਵੀ ਇਟਲੀ ਵਿੱਚ ਸ਼ੋਅ ਕਰ ਚੁੱਕੇ ਹਨ ਪਰ ਇਤਿਹਾਸਿਕ ਸ਼ਹਿਰ ਰੋਮ ਵਿਖੇ ਪਹਿਲੀ ਵਾਰ ਉਨਾਂ ਦਾ ਸ਼ੋਅ ਹੋਣ ਜਾਂ ਰਿਹਾ ਹੈ ਜਿਸਨੂੰ ਲੈਕੇ ਸਰੋਤਿਆਂ ਵਿਚ ਭਾਰੀ ਉਤਿਸ਼ਾਹ ਹੈ । ਉਨਾਂ ਕਿਹਾ ਕਿ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨਾ ਦਾ ਸ਼ੋਅ ਰੋਮ ਵਿੱਚ ਰੱਖਿਆ ਗਿਆ ਹੈ ਤਾਂ ਜੋ ਸਤਿੰਦਰ ਸਿਰਤਾਜ ਦੇ ਕੱਦ ਵਰਗਾ ਕੋਈ ਵਧੀਆ ਪ੍ਰੋਗਰਾਮ ਸਰੋਤਿਆਂ ਦੀ ਝੋਲੀ ਪਾਇਆ ਜਾ ਸਕੇ  ਸੁਰਾਂ ਦੇ ਸਿਰਤਾਜ ਸਤਿੰਦਰ ਸਿਰਤਾਜ ਨੂੰ ਏਅਰ ਪੋਰਟ ਤੇ ਜੀ ਆਇਆਂ ਕਹਿਣ ਵਾਲਿਆ ਵਿਚ ਪੰਕਜ ਢੀਂਗਰਾਂ ,ਰੌਬਿਨ , ਵਿਕਾਸ, ਗੁਰਲਾਲ ਅਤੇ ਸੰਦੀਪ ਆਦਿ ਪ੍ਰਮੋਟਰ ਮੌਜੂਦ ਸਨ ॥ ਜਿੰਨਾਂ ਵੱਲੋ ਸਿਰਤਾਜ...

ਯੂਨੀਅਨ ਸਿੱਖ ਇਟਲੀ ਵੱਲੋਂ ਸਮੂਹ੍ਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ

Image
ਮਿਲਾਨ ਇਟਲੀ (ਸਾਬੀ ਚੀਨੀਆ ) ਬੀਤੇ ਦਿਨੀ  ਇਟਲੀ ਦੀ ਲਾਤੀਨਾ ਸਟੇਟ ਵਿੱਚ ਭਾਰਤੀ ਭਾਈਚਾਰੇ ਲਈ ਮੰਦਭਾਗੀ ਘਟਨਾ ਸਾਹਮਣੇ ਆਈ ਸੀ।ਜਿਸ ਵਿੱਚ 31 ਸਾਲਾਂ ਪੰਜਾਬੀ ਨੌਜਵਾਨ ਸਤਨਾਮ ਸਿੰਘ  ਦੀ ਕੰਮ ਤੇ ਸੱਟ ਲੱਗਣ ਤੋਂ ਬਾਅਦ ਮਾਲਕ ਦੀ ਬੇਰਹਿਮੀ ਦੇ ਚਲਦਿਆਂ ਮੌਤ ਹੋ ਗਈ ਸੀ, ਜਿਉ ਹੀ ਖਬਰ ਮੀਡੀਆ ਰਾਂਹੀ ਲੋਕਾਂ ਤੱਕ ਪਹੁੱਚੀ ਸਭ ਪਾਸਿਉਂ ਪੰਜਾਬੀ ਨੌਜਵਾਨ ਨਾਲ ਵਾਪਰੀ ਘਟਨਾ ਤੇ ਦੁੱਖ ਜਾਹਰ ਹੋਇਆ ਅਤੇ ਗੋਰੇ ਮਾਲਕ ਦੁਆਰਾ ਕੀਤੀ ਅਣਮਨੁਖੀ ਵਰਤਾਰੇ ਦੀ ਕੜੀ ਨਿੰਦਿਆ ਕੀਤੀ ਗਈ।ਇਟਲੀ ਵਿੱਚ ਸਿੱਖ ਸੰਸਥਾ ਯੂਨੀਅਨ ਸਿੱਖ ਇਟਲੀ ਦੇ ਆਗੂਆ ਦੁਆਰਾ ਘਟਨਾ ਤੇ ਅਫਸੋਸ ਪ੍ਰਗਾਉਂਟਿਆਂ ਕਿਹਾ ਕਿ ਇਹ ਮੰਦਭਾਗੀ ਘਟਨਾ ਦਾ ਇਟਲੀ ਵੱਸਦੇ ਭਾਰਤੀ ਭਾਈਚਾਰੇ ਵਿੱਚ ਵੱਡਾ ਰੋਸ ਹੈ।ਉਹਨਾਂ ਕਿਹਾ ਕਿ ਜੇਕਰ ਮਾਲਕ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ, ਉਸਦੀ ਜਾਨ ਬੱਚ ਸਕਦੀ ਸੀ।  ਜਿਸ ਦੇ ਲਈ ਇਟਲੀ ਵਿਚਲੀਆਂ ਸੰਸਥਾਵਾਂ ਇੱਕਜੁੱਟ ਹੋਕੇ ਵੱਡਾ ਪ੍ਰਦਰਸ਼ਨ ਕਰਨ ਜਾ ਰਹੀਆ ਹਨ। ਉਹਨਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਹਨ। ਉਹਨਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ। ਕਿ ਇਹਨੀ ਦਿਨੀ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾ ਰਹੇ ਹਫਤਾਵਰੀ ਸਮਾਗਮ ਦੌਰਾਨ  ਸਤਨਾਮ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਯੂਨੀਅਨ ਸਿੱਖ ਇਟਲੀ ...

ਇਟਲੀ ਦੀ ਰਾਜਧਾਨੀ ਰੋਮ ਵਿਚ ਕੀਰਤਨ ਦਰਬਾਰ 21 ਨੂੰ

Image
 ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ  ਵਿੱਚ ਕੀਰਤਨ ਦਰਬਾਰ 21 ਅਪ੍ਰੈਲ ਨੂੰ ਮਿਲਾਨ ਇਟਲੀ 15 ਅਪ੍ਰੈਲ ( ਸਾਬੀ ਚੀਨੀਆ ) ਇਟਲੀ ਦੀਆਂ ਸਿੱਖ ਸੰਗਤਾਂ ਵੱਲੋ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਬੰਧਤ ਆਏ ਦਿਨ ਮਹਾਨ  ਸਮਾਗਮ ਕਰਵਾ ਰਹੀਆ ਹਨ ਜਿੰਨਾਂ  ਵਿੱਚ ਪਿਛਲੇ ਢਾਈ ਦਹਾਕਿਆਂ  ਤੋਂ ਵੱਧਦੇ ਸਮੇਂ ਤੋਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਹਰ ਸਾਲ ਖਾਲਸੇ ਦੇ ਪ੍ਰਗਟ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਸਨ ਪਰ ਇਸ ਵਾਰ ਪ੍ਰਬੰਧਕਾਂ ਨੇ ਇਸ ਵਿੱਚ ਫੇਰ ਬਦਲ ਕਰਦਿਆਂ ਹੋਇਆ ਪ੍ਰੋਗਰਾਮ ਨੂੰ ਨਗਰ ਕੀਰਤਨ ਦੀ ਬਜਾਏ ਕੀਰਤਨ ਦਰਬਾਰ ਦੇ ਰੂਪ ਵਿੱਚ ਕਰਵਾਉਣ ਦਾ ਫੈਸਲਾ ਲਿਆ ਹੈ ਗੁਰਦੁਆਰਾ ਹਰਗੋਬਿੰਦ ਸੇਵਾ ਸੋਸਾਇਟੀ (ਮਾਸੀਮੀਨਾ) ਦੀ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਢਾਈ ਦਹਾਕਿਆਂ  ਤੋਂ ਰੋਮ ਦੀ ਰਾਜਧਾਨੀ ਵਿਖੇ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਸੀ ਪਰ ਇਸ ਸਾਲ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਖਾਲਸਾ ਪੰਥ 325 ਵੇਂ ਪ੍ਰਗਟ ਦਿਹਾੜੇ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਕੀਰਤਨ ਦਰਬਾਰ ਦੇ ਰੂਪ ਵਿਚ ਮਨਾਇਆ ਜਾਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਪੂਰੀ ਇਟਲੀ ਤੋਂ ਹੁੰਮ ਹੁਮਾ ਕੇ ਪਹੁੰਚਣਗੀਆਂ ਅਤੇ ਕੀਰਤਨ ਦਰਬਾਰ ਵਿੱਚ ਸ਼ਮੂਲੀਅਤ ਕਰਕੇ ਆਪਣਾ ਜੀਵਨ ਸਫਲਾ ਬਣਾਉਣਗੀਆਂ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਲਾਸੀਓ ਦੇ ਵੱਖ ਵੱਖ ਗੁਰਦੁਆਰਿਆ...

ਤੋਲਨਤੀਨੋ ਇਟਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਦਿਹਾੜਾ ਮਨਾਇਆ

Image
ਮਿਲਾਨ ਇਟਲੀ 1 ਅਪ੍ਰੈਲ ( ਸਾਬੀ ਚੀਨੀਆ) ਸ਼੍ਰੀ ਗੁਰੂ ਰਾਵਿਦਾਸ ਮਹਾਰਾਜ ਜੀ ਦਾ 647 ਵਾਂ ਪ੍ਰਕਾਸ਼ ਦਿਹਾੜਾ ਦੇਸ਼ ਵਿਦੇਸ਼ ਵਿਚ ਵੱਸਦੀਆਂ ਸੰਗਤਾਂ ਵੱਲੋ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿਚ ਇਟਲੀ ਦੇ ਸ਼ਹਿਰ ਤੋਲਨਤੀਨੋ ਦੀਆਂ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਸਮਾਗਮ ਕਰਵਾਇਆ ਗਿਆ ਦੱਸਣਯੋਗ ਹੈ ਕਿ ਪ੍ਰਬੰਧਕਾਂ ਵੱਲੋ ਇਸ ਸਮਾਗਮ ਨੂੰ ਦੋ ਵੱਖ ਵੱਖ ਹਿੱਸਿਆਂ ਵਿੱਚ ਕਰਵਾਇਆ ਗਿਆ ਸੀ ਜਿਸ ਤਰਾ ਪਿਛਲੇ ਹਫਤੇ ਸ਼ੋਭਾ ਯਾਤਰਾ ਕੱਢੀ ਗਈ ਸੀ ਤੇ ਦੂਸਰੇ ਪੜਾਅ ਦੌਰਾਨ ਅਮ੍ਰਿਤ ਬਾਣੀ ਦੇ ਪਾਠ ਦੇ ਭੋਗ ਉਪਰੰਤ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਪਹੁੱਚੇ ਭਾਈ ਸਤਨਾਮ ਸਿੰਘ ਹੂਸੈਨਪੁਰੀ ਦੇ ਜੱਥੇ ਦੁਆਰਾ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ ਇਸ ਮੌਕੇ ਛੋਟੇ ਛੋਟੇ ਬੱਚਿਆਂ ਤੋਂ ਇਲਾਵਾ ਸਥਾਨਿਕ ਨੌਜਵਾਨਾਂ ਵੱਲੋ ਵੀ ਧਾਰਮਿਕ ਸ਼ਬਦ ਪੜਦਿਆ ਹਾਜ਼ਰੀ ਲਗਵਾਈ ਗਈ ਸੰਗਤਾਂ ਦੇਰ ਸ਼ਾਮ ਤੱਕ ਪ੍ਰਭੂ ਭਗਤੀ ਵਿੱਚ ਲੀਨ ਰਹਿਕੇ ਸ਼ਬਦ ਪੜ੍ਹਦੀਆਂ ਰਹੀਆਂ ਪ੍ਰਬੰਧਕ ਕਮੇਟੀ ਵੱਲੋ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ  ਸੇਵਾਦਾਰਾਂ ਨੂੰ ਸਨਮਾਨ੍ਹ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਭਾਈ ਸਤਨਾਮ ਸਿੰਘ ਹੂਸੈਨਪੁਰੀ ਅਤੇ ਉਨਾਂ ਨਾਲ ਆਏ ਬੱਬੂ ਜਲੰਧਰੀ ਅਤੇ ਬਾਕੀ ਸਾਥੀਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘੀ ਜੀ ਆਇਆਂ ਆਖਿਆ ਗਿਆ ...