ਗਾਇਕ ਸਤਿੰਦਰ ਸਿਰਤਾਜ ਦਾ ਇਟਲੀ ਦੀ ਰਾਜਧਾਨੀ ਰੋਮ ਪਹੁੱਚਣ ਤੇ ਭਰਵਾਂ ਸਵਾਗਤ

                    13 ਜੁਲਾਈ ਨੂੰ ਲਾਉਣਗੇ ਰੌਣਕਾਂ 

ਮਿਲਾਨ ਇਟਲੀ (ਸਾਬੀ ਚੀਨੀਆ ) ਪੰਜਾਬੀ ਸੰਗੀਤ ਇੰਡਸਟਰੀ ਚੋ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਪੰਜਾਬੀਆ ਦੇ ਮਹਿਬੂਬ ਗਾਇਕ ਸਤਿੰਦਰ ਸਿਰਤਾਜ ਯੂਰਪ ਦਾ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਵਿੱਚ  13 ਜੁਲਾਈ ਨੂੰ ਸਟੇਜ ਸ਼ੋਅ ਕਰਨ ਜਾ ਰਹੇ ਹਨ ਜਿਸ ਵਿਚ ਹਿੱਸਾ ਲੈਣ ਲਈ ਉਹ ਕੱਲ ਰਾਤ ਰੋਮ ਪਹੁੱਚ ਗਏ ਹਨ ਜਿੱਥੇ ਉਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ । 

ਇਸ ਸ਼ੋਅ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਕਜ ਢੀੰਗਰਾਂ ਤੇ ਉਨਾਂ ਦੇ ਸਾਥੀਆਂ ਨੇ ਦੱਸਿਆ ਕਿ ਬੇਸ਼ਕ ਸਤਿੰਦਰ ਸਿਰਤਾਜ ਪਹਿਲਾਂ ਵੀ ਇਟਲੀ ਵਿੱਚ ਸ਼ੋਅ ਕਰ ਚੁੱਕੇ ਹਨ ਪਰ ਇਤਿਹਾਸਿਕ ਸ਼ਹਿਰ ਰੋਮ ਵਿਖੇ ਪਹਿਲੀ ਵਾਰ ਉਨਾਂ ਦਾ ਸ਼ੋਅ ਹੋਣ ਜਾਂ ਰਿਹਾ ਹੈ ਜਿਸਨੂੰ ਲੈਕੇ ਸਰੋਤਿਆਂ ਵਿਚ ਭਾਰੀ ਉਤਿਸ਼ਾਹ ਹੈ । ਉਨਾਂ ਕਿਹਾ ਕਿ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨਾ ਦਾ ਸ਼ੋਅ ਰੋਮ ਵਿੱਚ ਰੱਖਿਆ ਗਿਆ ਹੈ ਤਾਂ ਜੋ ਸਤਿੰਦਰ ਸਿਰਤਾਜ ਦੇ ਕੱਦ ਵਰਗਾ ਕੋਈ ਵਧੀਆ ਪ੍ਰੋਗਰਾਮ ਸਰੋਤਿਆਂ ਦੀ ਝੋਲੀ ਪਾਇਆ ਜਾ ਸਕੇ 
ਸੁਰਾਂ ਦੇ ਸਿਰਤਾਜ ਸਤਿੰਦਰ ਸਿਰਤਾਜ ਨੂੰ ਏਅਰ ਪੋਰਟ ਤੇ ਜੀ ਆਇਆਂ ਕਹਿਣ ਵਾਲਿਆ ਵਿਚ ਪੰਕਜ ਢੀਂਗਰਾਂ ,ਰੌਬਿਨ , ਵਿਕਾਸ, ਗੁਰਲਾਲ ਅਤੇ ਸੰਦੀਪ ਆਦਿ ਪ੍ਰਮੋਟਰ ਮੌਜੂਦ ਸਨ ॥ ਜਿੰਨਾਂ ਵੱਲੋ ਸਿਰਤਾਜ ਨੂੰ ਇਟਲੀ ਆਉਣ ਤੇ ਜੀ ਆਇਆਂ ਆਖਿਆ ਗਿਆ । 

ਰੋਮ ਦੀ ਧਰਤੀ ਤੇ ਸਿਰਤਾਜ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ