ਤੋਲਨਤੀਨੋ ਇਟਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਦਿਹਾੜਾ ਮਨਾਇਆ
ਮਿਲਾਨ ਇਟਲੀ 1 ਅਪ੍ਰੈਲ ( ਸਾਬੀ ਚੀਨੀਆ) ਸ਼੍ਰੀ ਗੁਰੂ ਰਾਵਿਦਾਸ ਮਹਾਰਾਜ ਜੀ ਦਾ 647 ਵਾਂ ਪ੍ਰਕਾਸ਼ ਦਿਹਾੜਾ ਦੇਸ਼ ਵਿਦੇਸ਼ ਵਿਚ ਵੱਸਦੀਆਂ ਸੰਗਤਾਂ ਵੱਲੋ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਵਿਚ ਇਟਲੀ ਦੇ ਸ਼ਹਿਰ ਤੋਲਨਤੀਨੋ ਦੀਆਂ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਨ ਸਮਾਗਮ ਕਰਵਾਇਆ ਗਿਆ ਦੱਸਣਯੋਗ ਹੈ ਕਿ ਪ੍ਰਬੰਧਕਾਂ ਵੱਲੋ ਇਸ ਸਮਾਗਮ ਨੂੰ ਦੋ ਵੱਖ ਵੱਖ ਹਿੱਸਿਆਂ ਵਿੱਚ ਕਰਵਾਇਆ ਗਿਆ ਸੀ ਜਿਸ ਤਰਾ ਪਿਛਲੇ ਹਫਤੇ ਸ਼ੋਭਾ ਯਾਤਰਾ ਕੱਢੀ ਗਈ ਸੀ ਤੇ ਦੂਸਰੇ ਪੜਾਅ ਦੌਰਾਨ ਅਮ੍ਰਿਤ ਬਾਣੀ ਦੇ ਪਾਠ ਦੇ ਭੋਗ ਉਪਰੰਤ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਪਹੁੱਚੇ ਭਾਈ ਸਤਨਾਮ ਸਿੰਘ ਹੂਸੈਨਪੁਰੀ ਦੇ ਜੱਥੇ ਦੁਆਰਾ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ ਇਸ ਮੌਕੇ ਛੋਟੇ ਛੋਟੇ ਬੱਚਿਆਂ ਤੋਂ ਇਲਾਵਾ ਸਥਾਨਿਕ ਨੌਜਵਾਨਾਂ ਵੱਲੋ ਵੀ ਧਾਰਮਿਕ ਸ਼ਬਦ ਪੜਦਿਆ ਹਾਜ਼ਰੀ ਲਗਵਾਈ ਗਈ ਸੰਗਤਾਂ ਦੇਰ ਸ਼ਾਮ ਤੱਕ ਪ੍ਰਭੂ ਭਗਤੀ ਵਿੱਚ ਲੀਨ ਰਹਿਕੇ ਸ਼ਬਦ ਪੜ੍ਹਦੀਆਂ ਰਹੀਆਂ ਪ੍ਰਬੰਧਕ ਕਮੇਟੀ ਵੱਲੋ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸੇਵਾਦਾਰਾਂ ਨੂੰ ਸਨਮਾਨ੍ਹ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਭਾਈ ਸਤਨਾਮ ਸਿੰਘ ਹੂਸੈਨਪੁਰੀ ਅਤੇ ਉਨਾਂ ਨਾਲ ਆਏ ਬੱਬੂ ਜਲੰਧਰੀ ਅਤੇ ਬਾਕੀ ਸਾਥੀਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘੀ ਜੀ ਆਇਆਂ ਆਖਿਆ ਗਿਆ ਸੀ ਇਸ ਸਮਾਗਮ ਨੂੰ ਦੂਰ ਦਰਾਂਡੇ ਬੈਠੀਆਂ ਸੰਗਤਾਂ ਨੂੰ ਲਾਈਵ ਵਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜਾਇਆ ਗਿਆ ਸੰਗਤਾਂ ਵੱਲੋ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਸਟਾਲ ਲਾਕੇ ਆਈਆਂ ਸੰਗਤਾਂ ਨੂੰ ਭੋਜਨ ਪ੍ਰਸ਼ਾਦਿ ਛਕਾਇਆ ਗਿਆ ਪ੍ਰਬੰਧਕਾਂ ਵੱਲੋ ਕੀਤੇ ਸਚੁੱਜੇ ਪ੍ਰਬੰਧਾਂ ਨੂੰ ਵੇਖਕੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਸੀ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆ ਮਨਾਉਣ ਲਈ ਸਥਾਨਿਕ ਸੰਗਤਾਂ ਵਿਚ ਕਿੰਨਾ ਉਤਿਸ਼ਾਹ ਤੱ ਚਾਅ ਹੈ ।
ਭਾਈ ਸਤਿਨਾਮ ਸਿੰਘ ਹੂਸੈਨਪੁਰੀ ਦਾ ਸਨਮਾਨ੍ਹ ਕਰਦੇ ਹੋਏ ਪ੍ਰਬੰਧਕ ਅਤੇ ਸੰਗਤਾਂ , ਸਾਬੀ ਚੀਨੀਆ


Comments
Post a Comment