ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿਚ ਭੰਗੜਾ ਕਲਾਕਾਰਾਂ ਨੇ ਖੂਬ ਰੰਗ ਬੰਨਿਆ

 ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿੱਚ ਕਲਾਕਾਰਾਂ ਨੇ ਭੰਗੜੇ ਦੀ ਦਿਲਚਸਪ ਪੇਸ਼ਕਾਰੀ ਨਾਲ ਰੰਗ ਬੰਨਿਆ 

 

ਮਿਲਾਨ ਇਟਲੀ 17 ਅਗੱਸਤ (ਸਾਬੀ ਚੀਨੀਆ).  ਇਟਲੀ  ਵਿੱਚ ਜਿਲ੍ਹਾ ਆਸਕੋਲੀ ਦੇ ਪਿੰਡ ਕੁਮਨਾਨਸਾ ਵਿਖੇ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ, ਸਰਦਾਰ ਹਰਜਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ, ਜਿਸ  ਨੂੰ ਸਫਲ ਬਣਾਉਣ ਲਈ ਸਥਾਨਿਕ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ । ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਇਸ ਪ੍ਰੋਗਰਾਮ ਵਿਚ ਇਟਾਲੀਅਨ ਲੋਕਾਂ ਨੇ ਵੀ ਜੋਸ਼ੋ ਖਰੋਸ਼ ਨਾਲ ਭਾਗ ਲਿਆ। ਜਿਸ ਵਿੱਚ ਪੰਜਾਬੀ ਵੀਰ ' ਰਵੀ ਦੀਪ ਕੁੰਦਨ, ਨੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿਚ, ਸਿੱਖੀ, ਦਸਤਾਰ, ਕ੍ਰਿਪਾਨ ਅਤੇ ਦਮਾਲੇ ਬਾਰੇ ਵਿਸਤਾਰ ਪੂਰਵਕ ਦੱਸਿਆ  ਇਸ ਅਵਸਰ ਤੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਗਟਾਉਂਦੀਆਂ ਲੋਕ ਬੋਲੀਆਂ ਨਾਲ ਸਾਰਾ ਮਹੌਲ ਖ਼ੁਸ਼ੀ ਦੇ ਆਲਮ ਵਿਚ ਰੰਗਿਆ ਗਿਆ।ਭੰਗੜਾ ਬੁਆਏ ਅਤੇ ਗਰ੍ਲ੍ਜ਼ ਫ਼ੋਕ ਭੰਗੜਾ ਅਕੈਡਮੀ, ਇਟਲੀ ਵੱਲੋਂ ਆਪਣੀ ਬਹੁਤ ਸ਼ਾਨਦਾਰ ਪ੍ਫ਼ਾਰਮਿੱਸ ਦੇ ਕੇ ਸਭ ਦਾ ਦਿਲ ਖੁਸ਼ ਕੀਤਾ, ਜਿਸ ਵਿੱਚ ਮੈਡਮ ਰਾਣੀ ਰੀਚਾ ਵੱਲੋਂ ਇਟਾਲੀਅਨ ਭਾਸ਼ਾ ਵਿਚ ਪੰਜਾਬੀ ਵਿਰਸੇ ਬਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਗਿਆ।ਰੰਗ ਬਰੰਗੇ ਸੂਟ, ਫੁਲਕਾਰੀਆਂ ਅਤੇ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਪੰਜਾਬਣਾ ਨੇ ਇਕ ਵਾਰ ਵਿਦੇਸ਼ਾਂ ਦੀ ਧਰਤੀ ਤੇ ਵਿਰਸੇ ਦੀ ਵਿਲੱਖਣ ਝਲਕ ਪੇਸ਼ ਕਰ ਦਿੱਤੀ। ਫਿਰ ਪੰਜਾਬੀ ਗੀਤਾਂ ਤੇ ਪੰਜਾਬਣਾ ਨੇ ਖ਼ੂਬ ਧਮਾਲਾਂ ਪਾਈਆਂ। ਇਸ ਪ੍ਰੋਗਰਾਮ ਵਿਚ ਪ੍ਰਬੰਧਕਾਂ ਵੱਲੋਂ ਖਾਣਪੀਣ ਦਾ ਖ਼ਾਸ  ਪ੍ਰਬੰਧ ਕੀਤਾ ਗਿਆ।

              ਸਭਿਆਚਾਰਕ ਪ੍ਰੋਗਰਾਮ ਦੀਆਂ ਵੱਖ ਵੱਖ ਤਸਵੀਰਾਂ ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ