Posts

ਲਵੀਨੀਉ ਚੋ ਵਿਸ਼ਾਲ ਭਗਵਤੀ ਜਾਗਰਣ ਲਈ ਤਿਆਰੀਆਂ ਆਰੰਭ

Image
         9 ਜੁਲਾਈ ਨੂੰ ਯੂਰਪ ਦੇ ਕੋਨੇ ਕੋਨੇ ਤੋ ਪੁੱਜਣਗੇ ਸ਼ਰਧਾਲੂ ਮਿਲਾਨ ਇਟਲੀ 1 ਜੁਲਾਈ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਦੇ ਨਾਲ ਲੱਗਦੇ ਕਸਬਾ ਲਵੀਨੀਉ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਇਕ ਵਿਸ਼ਾਲ ਭਗਤਵੀ ਜਾਰਗਣ 9 ਜੁਲਾਈ ਨੂੰ ਕਰਵਾਇਆ ਜਾਵੇਗਾ ਜਿਸ ਸਬੰਧੀ ਜਾਣਕਾਰੀ ਸਾਝੀ ਕਰਦਿਆ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੇਰ ਸ਼ਾਮ ਸ਼ੁਰੂ ਹੋਣ ਵਾਲੇ ਜਾਗਰਣ ਵਿਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੇ ਸ਼ਰਧਾਲੂ ਪੁੱਜਣਗੇ ਅਤੇ ਇਸ ਅਵਸਰ ਤੇ ਰਾਜ ਗਾਇਕ ਕਾਲਾ ਪਨੇਸਰ ਜੀ, ਕਿਸ਼ੋਰੀ ਜੀ ਕੇ ਪ੍ਰਿਯੇ ਭਗਤ ਸ੍ਰੀ ਮੋਹਿਤ ਸ਼ਰਮਾ ਜੀ ਮਹ੍ਹਾਮਾਈ ਦੇ ਗੁਣਗਾਨ ਕਰਨਗੇ ਜਦ ਕਿ ਸ੍ਰੀ ਸੁਨੀਲ ਕੁਮਾਰ ਯੂ,ਕੇ ਅਤੇ ਪੰਡਿਤ ਰਮੇਸ਼ ਕੁਮਾਰ ਸ਼ਾਸਤਰੀ ਜੀ ਮੁੱਖ ਮਹਿਮਾਨ ਤੇ ਤੌਰ ਤੇ ਮਹ੍ਹਾ ਮਾਈ ਦੇ ਚਰਨ੍ਹਾਂ ਵਿਚ ਹਾਜਰੀ ਲਗਵਾਉਣਗੇ  ਜਾਗਰਣ ਦੀ ਸ਼ੁਰੂਆਤ ਸ਼ਾਮ 9 ਵਜੇ ਹੋਵੇਗੀ ਅਤੇ ਸਵੇਰ ਤੱਕ ਸਰਧਾਲੂ ਪ੍ਰਭੂ ਦੇ ਗੁਣ ਗਾਨ ਸ਼ਰਵਣ ਕਰਨਗੇ ਮਹ੍ਹਾ ਜਾਗਰਣ ਦਾ "ਯੂਰਪ ਨਿਊਜ ਟੀ,ਵੀ ਤੇ ਸਿੱਧਾ ਪ੍ਰਸਾਰਣ ਵੀ ਵਿਖਾਇਆ ਜਾਵੇਗਾ ਤਾ ਜੋ ਦੂਸਰੇ ਦੇਸ਼ਾਂ ਵਿਚ ਰਹਿਣ ਵਾਲੇ ਸ਼ਰਧਾਲੂ ਵੀ ਦਰਸ਼ਨ ਦਿਦਾਰੇ ਕਰ ਸਕਣ ਇਸ ਮੌਕੇ ਭੰਡਾਰਾ ਵੀ ਵਰਤਾਇਆ ਜਾਵੇਗਾ ਮਹ੍ਹਾਮਾਈ ਦੀ ਕ੍ਰਿਪਾ ਨਾਲ ਹੋਣ ਵਾਲੇ ਜਾਗਰਣ ਲਈ ਰੋਮ ਅਤੇ ਆਸ ਪਾਸ ਦੇ ਇਲਾਕਿਆ ਵਿਚ ਰਹਿੰਦੇ ਸ਼ਰਧਾਲੂਆਂ ਵਿਚ ਭਾਰੀ ਉਤਿਸ਼ਾਹ ਵੇਖਿਆ ਜਾ ਸਕਦਾ ਹੈ ।     ...

ਇਟਲੀ ਲਵੀਨੀਉ ਚੋ 3 ਰੋਜਾਂ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ

Image
                   ਇਟਲੀ ਲਵੀਨੀਉ ਚੋ 3 ਰੋਜਾਂ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ    ਮਿਲਾਨ ਇਟਲੀ 26 ਜੂਨ (ਸਾਬੀ ਚੀਨੀਆ) ਯੂਰਪ ਦੀ ਧਰਤੀ ਤੇ ਸਾਂਝੀਵਾਲਤਾਂ ਦਾ ਪ੍ਰਤੀਕ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀੳ ਦੀਆਂ ਸੰਗਤਾਂ ਵੱਲੋ ਪੰਚਮ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆ ਦੀ ਯਾਦ ਵਿਚ 3 ਰੋਜਾਂ ਮਹਾਨ ਸਮਾਗਮ ਕਰਵਾਏ ਗਏ ਇਸ ਮੌਕੇ ਤੇ ਇੰਗਲੈਡ ਤੋ ਉਚੇਚੇ ਤੌਰ ਤੇ ਆਏ ਢਾਡੀ ਏ,ਐਸ,ਏ ਢਾਡੀ ਜੱਥੇ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਦਿਆ ਗੁਰੂ ਅਰਜਨ ਦੇਵ ਜੀ ਦੀਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਿਆ ਸੰਤ ਪ੍ਰੇਮ ਸਿੰਘ ਜੀ ਜੀਵਨੀ ਨਾਲ ਸਬੰਧਤ ਵਿਚਾਰਾਂ ਕੀਤੀਆਂ ਗਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਯੂ, ਕੇ ਦੀ ਧਰਤੀ ਤੋ ਆਏ ਢਾਡੀ ਜੱਥੇ ਅਤੇ ਤਿੰਨਾਂ ਰੋਜਾਂ ਸਮਾਗਮ ਲਈ ਸੇਵਾਵਾਂ ਨਿਭਾਉਣ ਵਾਲੇ ਸੇਵਦਾਰਾਂ ਨੂੰ ਸਨਮਾਨ੍ਹ ਚਿੰਨ੍ਹ ਭੇਟ ਕੀਤੇ ਗਏ । 

ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ਤੇ ਪਹਿਚਾਣ ਦੇ ਗਿਆ " LEGEND ਸਿੱਧੂ ਮੂਸੇਵਾਲਾ,

Image
                                                              ਭੋਗ ਤੇ ਵਿਸ਼ੇਸ਼   11 ਜੂਨ 1993 ਨੂੰ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਸਾ ਵਿਚ ਸਿੱਧੂਆਂ ਦੇ ਘਰ ਜਨਮ ਲੈਣ ਵਾਲਾ ਸ਼ਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ ਦੀ ਸ਼ਾਮ ਭਰੀ ਜਵਾਨੀ ਵਿਚ ਦੁਨੀਆ ਤੋ ਰੁਸਤਖ ਹੋ ਗਿਆ ਆਪਣੇ 7 -8 ਸਾਲ ਦੇ ਸੰਗੀਤਕ ਸਫਰ ਵਿਚ ਪੰਜਾਬੀ ਸੰਗੀਤ ਨੂੰ ਉਨਾਂ ਉਚਾਈਆਂ ਤੇ ਲੈ ਗਿਆ ਜਿੱਥੇ ਹਰ ਪੰਜਾਬੀ ਦੇ ਭਾਰਤੀ ਉਸਦੇ ਤੁਰ ਜਾਣ ਮਗਰੋ ਸਿੱਧੂ ਮੂਸੇਵਾਲਾ ਤੇ ਫਖ਼ਰ ਤੇ ਮਾਣ ਮਹਿਸੂਸ ਕਰ ਰਿਹਾ ਹੈ । ਫੌਜੀ ਬਾਪ ਦੇ ਘਰ ਜਨਮ ਲੈਣ ਵਾਲੇ 6 ਫੁੱਟੇ ਪੰਜਾਬੀ ਗਾਇਕ ਦੀ ਮੌਤ ਦੀ ਖਬਰ ਨੇ ਜਿਵੇ ਦੁਨੀਆਂ ਹਿਲ੍ਹਾਕੇ ਰੱਖ ਦਿੱਤੀ ਹੋਵੇ ਦੁਨੀਆ ਦੇ ਹਰ ਮੁਲਕ ਵਿਚ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲਿਆ ਉਸ ਦੀ ਮੌਤ ਤੇ ਡੂੰਘਾ ਸੋਗ ਹੀ ਨਹੀ ਮਨਾਇਆ ਸਗੋ ਭੂੱਬਾਂ ਮਾਰ ਮਾਰ ਕਿ ਲੱਖਾਂ ਕਰੋੜਾਂ ਅੱਖਾਂ ਨੇ ਹੂੰਝੂ ਵੀ ਡੌਲੇ ਛੋਟੇ ਜਿਹੇ ਸੰਗੀਤਕ ਸਫਰ ਦੌਰਾਨ ਉਸਦੀਆ ਅਲੌਚਨਾਵਾਂ ਵੀ ਹੁੰਦੀਆਂ ਰਹੀਆਂ ਪਰ ਉਹ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੀਆ ਆਪਣੇ ਕੰਮ ਨਾਲ ਹੋਰ ਤੋ ਹੋਰ ਅੱਗੇ ਵੱਧਦਾ ਰਿਹਾ ਲੋਕਾਂ ਨੂੰ ਉਸਦੀ ਕਾਬਲੀਅਤ ਅਤੇ ਸ਼ਖਸ਼ੀਅਤ ਦਾ ਵੀ ਉਸਦੇ ਜਹਾਨਾਂ ਤੋ ਤੁਰ ਜ...

ਇਟਲੀ ਦੇ ਸ਼ਹਿਰ ਤੈਰਾਨੌਵਾ ਵਿਚ ਸਜਾਏ ਨਗਰ ਕੀਰਤਨ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ

Image
ਮਿਲਾਨ ਇਟਲੀ 26 ਮਈ (ਸਾਬੀ ਚੀਨੀਆ) ਇਟਲੀ ਦੀ ਤੋਸਕਾਨਾ ਸਟੇਟ ਦੇ ਕਸਬਾ ਤੈਰਾਨੌਵਾ ਦੇ ਗੁਰਦਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ| ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਆਖੀ ਜਾ ਸਕਦੀ ਹੈ ਕਿ ਜਿੱਥੇ ਅੱਤ ਦੀ ਗਰਮੀ ਵਿਚ ਸਿੱਖ ਸੰਗਤਾਂ ਨੇ ਦੂਰ ਦੂਰ ਤੋ ਪਹੁੱਚ ਕਰਕੇ ਹਾਜਰੀਆਂ ਭਰਦੇ ਹੋਏ ਆਪਣਾ ਜੀਵਨ ਸਫਲ ਬਣਾਇਆ ਉੱਥੇ ਨੇੜਲੇ ਸ਼ਹਿਰਾਂ ਦੇ ਮੇਅਰ ਅਤੇ ਸਮੁੱਚਾ ਨਗਰ ਕੌਸਲ ਪ੍ਰਸ਼ਾਸ਼ਨ ਵੀ ਉਚੇਚੇ ਤੌਰ ਤੇ ਮੌਜੂਦ ਸੀ ਜਿੰਨਾਂ ਵੱਲੋ ਨਗਰ ਕੀਤਰਨ ਨੂੰ ਸਫਲ ਬਣਾਉਣ ਲਈ ਹਰ ਯੋਗਦਾਨ ਪਾਉਣ ਦੇ ਨਾਲ ਨਾਲ ਸਵੇਰ ਤੋ ਦੇਰ ਸ਼ਾਮ ਤੱਕ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਰੌਣਕਾਂ ਨੂੰ ਚਾਰ ਚੰਨ੍ਹ ਲਾਏ ਗਏ ਇਸ ਮੌਕੇ ਮੌਜੂਦ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ । ਸ਼ਮਸ਼ੀਰੇ ਖਾਲਸਾ ਗਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ ਜਦ ਕਿ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ੀਰੀ ਜੱਥੇ ਦੁਆਰਾ ਕਵੀਸ਼ੀਰੀ ਵਾਰਾਂ ਨਾਲ ਨਿਹਾਲ ਕੀਤਾ ਗਿਆ ਨੌਜਵਾਨਾਂ ਵੱਲੋ ਬੜੇ ਸਚੁੱਜੇ ਢੰਗ ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਨਾਲ ਨਗਰ ਕੀਰਤਨ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵੀ ਉਚੇਚੇ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ ਬੀਬੀਆਂ ਵੱਲੋ ...

ਤੈਰਾਨੌਵਾ (ਇਟਲੀ) ਚੋ 21 ਮਈ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ

Image
ਮਿਲਾਨ ਇਟਲੀ 16 ਮਈ (ਸਾਬੀ ਚੀਨੀਆ) ਸੈਂਟਰ ਇਟਲੀ ਦੀ ਸਟੇਟ ਤੋਸਕਾਨਾ ਦੇ ਕਸਬਾ ਤੈਰਾਨੌਵਾ ਦੇ ਗੁਰਦਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋ 21 ਮਈ ਸ਼ਨੀਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਸਬੰਧੀ  ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਕੇ ਕਿ ਸਜਾਏ ਜਾ ਰਹੇ ਨਗਰ ਕੀਰਤਨ ਲਈ ਸੰਗਤਾਂ ਵਿਚ ਉਤਿਸ਼ਾਹ ਵੇਖਿਆਂ ਹੀ ਬਣਦਾ ਹੈ ਜਿਸ ਲਈ ਜੰਗ ਪੱਧਰ ਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਸ਼ਮਸ਼ੀਰੇ ਖਾਲਸਾ ਗਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਜਾਣਗੇ ਜਦ ਕਿ ਗੁਰਮੁੱਖ ਸਿੰਘ ਜੌਹਲ ਵੱਲੋ ਕਵੀਸ਼ੀਰਾਂ ਵਾਰਾਂ ਨਾਲ ਨਿਹਾਲ ਕੀਤਾ ਜਾਵੇਗਾ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਥਾਨਿਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋ ਇਲਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਅਹਿਮ ਆਗੂ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ। "ਯੂਰਪ ਨਿਊਜ ਟੀ ਵੀ ਦੀ ਟੀਮ ਵੱਲੋ ਲਾਈਵ ਪ੍ਰੋਗਰਾਮ ਰਾਹੀ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਨੂੰ ਨਗਰ ਕੀਰਤਨ ਦੇ ਦਰਸ਼ਣ ਕਰਵਾਏ ਜਾਣਗੇ| 

ਅਮ੍ਰਿਤਸਰ ਤੋ ਮਿਲਾਨ ਤੇ ਰੋਮ ਲਈ ਸਿੱਧੀਆਂ ਉਡਾਨਾ ਸ਼ੁਰੂ ਕਰਨ ਦੀ ਮੰਗ

Image
                 ਅਮ੍ਰਿਤਸਰ ਤੋ ਮਿਲਾਨ ਤੇ ਰੋਮ ਲਈ ਸਿੱਧੀਆਂ ਉਡਾਨਾ ਸ਼ੁਰੂ ਕਰਨ ਦੀ ਮੰਗ  ਮਿਲਾਨ ਇਟਲੀ 9 ਮਈ (ਸਾਬੀ ਚੀਨੀਆ) ਸ੍ਰੀ ਅਮ੍ਰਿਤਸਰ ਸਾਹਿਬ ਤੋ ਇਟਲੀ ਲਈ ਸਿੱਧੀਆਂ ਉਡਾਨਾਂ ਨਾ ਹੋਣ ਕਾਰਨ ਦੌਹਾਂ ਦੇਸ਼ਾਂ ਤੋ ਆਉਣ ਜਾਣ ਵਾਲੇ ਸੈਲਾਨੀਆਂ ਨੂੰ ਤਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ। ਉੱਥੇ ਕਾਰੋਬਾਰ ਦੀ ਖਾਤਿਰ ਇਟਲੀ ਗਏ ਬਹੁਤ ਸਾਰੇ ਪੰਜਾਬੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਰੋਨਾ ਕਾਲ ਦੌਰਾਨ ਸ਼ੁਰੂ ਹੋਈਆਂ ਐਮਰਜੈਂਸੀ ਉਡਾਨਾਂ ਦੇ ਬੰਦ ਹੋਣ ਤੋ ਬਾਅਦ ਹੁਣ ਰੋਮ ਤੇ ਮਿਲਾਨ ਤੋ ਸ੍ਰੀ ਅਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਮੁਸ਼ਕਲ ਬਣੀ ਪਈ ਹੈ ਕਾਫੀ ਸਮਾਂ ਪਹਿਲਾ ਏਅਰ ਇੰਡੀਆ ਦੀ ਅਮ੍ਰਿਤਸਰ ਤੋ ਰੋਮ ਜਾਣ ਵਾਲੀ ਫਲਾਈਟ ਦੇ ਬੰਦ ਹੋਣ ਨਾਲ ਸਿੱਖ ਤੇ ਇਸਾਈ ਧਰਮਾਂ ਨਾਲ ਸਬੰਧਤ ਦੁਨੀਆਂ ਦੇ 2 ਇਤਿਹਾਸਿਕ ਸ਼ਹਿਰਾਂ ਦਾ ਸਿੱਧਾ ਲੰਿਕ ਟੁੱਟਣ ਨਾਲ ਆਰਥਿਕ ਪੱਖੋ ਦੌਹਾਂ ਦੇਸ਼ਾਂ ਦਾ ਨੁਕਸਾਨ ਵੀ ਹੋ ਰਿਹਾ ਹੈ                            ਇਟਲੀ ਰਹਿਣ ਵਾਲੇ ਬਹੁਤ ਸਾਰੇ ਭਾਰਤੀਆਂ ਨੇ ਵੀ ਸਰਕਾਰ ਤੋ ਮੰਗ ਕੀਤੀ ਹੈ ਕਿ ਦੌਹਾਂ ਦੇਸ਼ਾਂ ਵਿਚਲੇ ਆਪਸੀ ਪਿਆਰ ਤੇ ਵਪਾਰ ਨੂੰ ਵਧਾਉਣ ਲਈ ਅਮ੍ਰਿਤਸਰ ਤੋ ਰੋਮ ਤੇ ਮਿਲਾਨ ਲਈ ਸਿੱਧੀਆਂ ਉਡਾਨਾਂ ਸ਼ੁਰੂ ਕੀਤੀ...

ਪੰਜਾਬੀ ਲੋਕਧਾਰਾ ਸੰਸਥਾ ਵਲੋਂ ਪੰਜਾਬੀ ਬੋਲੀ ਨਾਲ ਜੋੜਨ ਲਈ ਬੱਚਿਆਂ ਨੂੰ ਫਰੀ ਵੰਡੇ ਪੰਜਾਬੀ ਪੜ੍ਹਨ ਵਾਲੇ ਕਾਇਦੇ "

Image
 ਪੰਜਾਬੀ ਲੋਕਧਾਰਾ ਸੰਸਥਾ ਵਲੋਂ ਪੰਜਾਬੀ ਬੋਲੀ ਨਾਲ ਜੋੜਨ ਲਈ ਬੱਚਿਆਂ ਨੂੰ ਫਰੀ ਵੰਡੇ ਪੰਜਾਬੀ ਪੜ੍ਹਨ ਵਾਲੇ ਕਾਇਦੇ "  ਰੋਮ ਇਟਲੀ 3 ਮਈ (ਗੁਰਸ਼ਰਨ ਸਿੰਘ ਸੋਨੀ)"" ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਪੰਜਾਬੀ ਵਾਸੋ ਵਾਲੇ ਸ਼ਹਿਰ ਲਵੀਨੀਓ ਵਿਖੇ ਬੀਤੇ ਦਿਨ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ,ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਲੋਂ ਹਾਜ਼ਰੀਆਂ ਭਰ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਪੰਜਾਬੀ ਲੋਕਧਾਰਾ ਸੰਸਥਾ ਵਲੋਂ ਇਟਲੀ ਵਿੱਚ ਰਹਿਣ ਵਸੇਰਾ ਕਰ ਰਹੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜਨ ਲਈ ਨਿਵੇਕਲੀ ਪਹਿਲ ਕਦਮੀਂ ਕੀਤੀ ਜਾ ਰਹੀ ਹੈ, ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪੰਜਾਬੀ ਲੋਕਧਾਰਾ ਸੰਸਥਾ ਦੇ ਸੇਵਾਦਾਰ ਸ. ਸੁਖਚੈਨ ਸਿੰਘ ਮਾਨ ਨੇ ਦੱਸਿਆ ਕਿ ਸੰਸਥਾ ਵਲੋਂ ਸਾਡੀ ਸੇਵਾ ਲਗਾਈ ਗਈ ਸੀ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ,ਇਸ ਦੇ ਤਹਿਤ ਅਸੀਂ ਪਿਛਲੇ ਕੁਝ ਦਿਨਾਂ ਤੋਂ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਹੋ ਰਹੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਪੰਜਾਬੀ ਪੜ੍ਹਨ ਵਾਲੇ ਪੰਜਾਬੀ ਦੇ ਕਾਇਦੇ ਵੰਡ ਰਹੇ ਹਾਂ, ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਵਲੋਂ ਉਪਰਾਲਾ ਕੀਤਾ ਜਾ ਰਿ...