Posts

ਇਟਲੀ ਚੋ 29 ਸਤੰਬਰ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ

Image
 ਮਿਲਾਨ ਇਟਲੀ ( ਸਾਬੀ ਚੀਨੀਆਂ ) ਯੂਰਪ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਕਰਕੇ ਜਾਣਿਆ ਜਾਂਦੇ ਇਟਲੀ ਦੇ ਮਸ਼ਹੂਰ ਸ਼ਹਿਰ ਫੌਦੀ ਦੇ ਗੁਰਦੁਆਰਾ ਸਿੰਘ ਸਭਾ ਫੌਦੀ  ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਕੇ ਮਹਾਨ ਨਗਰ ਕੀਰਤਨ 29 ਸਤੰਬਰ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਜਿਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 28 ਸਤੰਬਰ ਦਿਨ ਸ਼ਨੀਵਾਰ ਨੂੰ ਆਰੰਭ ਅਖੰਡ ਪਾਠਾਂ ਦੇ ਸ਼ਾਮ ਵੇਲੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੰਡਾਲ ਸਜਾਏ ਜਾਣਗੇ ਦੂਸਰੇ ਦਿਨ ਮਹਾਨ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਵੇਗੀ ਨਗਰ ਕੀਰਤਨ ਦਾ ਸ਼ਹਿਰ ਦੇ ਵੱਖ-ਵੱਖ ਪੜਾਵਾਂ ਵਿੱਚ ਸਥਾਨਕ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ ਜਦ ਕਿ ਆਏ ਹੋਏ ਢਾਡੀ ਅਤੇ ਕੀਰਤਨੀਏ ਸਿੰਘਾਂ ਦੇ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰਨਗੇ ਅਤੇ ਨੌਜਵਾਨ ਵੱਲੋਂ ਗਤਕਾ ਕਲਾ ਦੇ ਜੌਹਰ ਵਿਖਾਏ ਜਾਣਗੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵੱਧ ਚੜ ਕੇ ਨਗਰ ਕੀਰਤਨ ਵਿੱਚ ਪੁੱਜਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਂਦੇ ਹੋਏ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਣ ॥   ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍...

ਇਟਲੀ ਤੈਰਨੀ ਚੋ ਸਜਾਇਆ ਮਹਾਨ ਨਗਰ ਕੀਰਤਨ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ

Image
 ਇਟਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਮਹਾਨ ਨਗਰ ਕੀਰਤਨ               ਇਟਲੀ ਦੀ ਧਰਤੀ ਤੇ ਆਣ ਵੱਸਿਆ ਦੂਜਾ ਪੰਜਾਬ ਹਰ ਪਾਸੇ ਦਸਤਾਰਾਂ ਹੀ ਦਸਤਾਰਾਂਮਿਲਾਨ ਇਟਲੀ ( ਸਾਬੀ ਚੀਨੀਆ ) ਇਟਲੀ ਦੇ ਸ਼ਹਿਰ ਤੈਰਨੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਧਿਆਨ ਵਿੱਚ ਰੱਖਦਿਆਂ ਸਿੱਖ ਸੰਗਤਾਂ ਵੱਲੋਂ ਬੜੇ ਹੀ ਓੁਤਿਸ਼ਾਹ ਦੇ ਨਾਲ  ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21ਵਾਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਉਪਰੰਤ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਚੋਂ ਪਰਿਕਰਮਾ ਕਰਦਿਆਂ ਹੋਇਆਂ ਨਗਰ ਕੀਰਤਨ ਤੈਰਨੀ  ਮੇਨ ਪਿਆਸੇ ( ਚੌਂਕ) ਵਿੱਚ ਪਹੁੰਚਿਆ ਜਿੱਥੇ ਕਿ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਹੋਇਆ ਸਵਾਗਤ ਕੀਤਾ ਗਿਆ ਇਸ ਮੌਕੇ ਨੌਜਵਾਨਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਨਾਲ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਅਤੇ ਆਏ ਹੋਏ ਜੱਥਿਆ ਵਿਚ  ਜਥੇਦਾਰ ਗੁਰਭੇਜ ਸਿੰਘ ਅਨੰਦਪੁਰੀ , ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਬਨੋਲੋਮੇਲਾ ਢਾਡੀ ਗੁਰਵਿੰਦਰ ਸਿੰਘ ਗੁਰ ਅਤੇ ਭਾਈ ਹਰਦੀਪ ਸਿੰਘ ਫਾਬਰੀਆਨੋ ਦੇ ਜੱਥਿਆ ਵੱਲੋ  ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ। ਉਪਰੰਤ ਗਤਕੇ ਵਾਲੇ  ਸਿੰਘਾਂ ਦੁਆਰਾ ਗਤਕ...

ਇਟਲੀ ਦੀ ਟੀਮ ਨੇ ਜਿੱਤਿਆ ਆਲੋਟ ( ਸਪੇਨ) ਟੂਰਨਾਮੈਂ ਦਾ ਪਹਿਲਾ ਇਨਾਮ

Image
  ਇਟਲੀ ਦੀ ਟੀਮ ਨੇ ਜਿੱਤਿਆ ਸਪੇਨ ਕਬੱਡੀ ਟੂਰਨਾਮੈਂਟ ਦਾ ਪਹਿਲਾ ਇਨਾਮ   ਮਿਲਾਨ ਇਟਲੀ ( ਸਾਬੀ ਚੀਨੀਆ )  ਅਜ਼ਾਦ ਚੜਦੀ ਕਲਾ ਸਪੋਰਟਸ ਕਲੱਬ ਸਪੇਨ ਵੱਲੋ ਯੂਰਪ ਸਪੋਰਟਸ ਆਫ ਕਬੱਡੀ ਫਡਰੇਸ਼ਨ ਦੇ ਬੈਨਰ ਹੇਠ ਕਰਵਾਏ ਗਏ ਆਲੋਚ ਕਬੱਡੀ ਟੂਰਨਾਮੈਂਟ ਵਿੱਚ ਅਜ਼ਾਦ ਚੜਦੀ ਕਲਾ ਕਬੱਡੀ ਕਲੱਬ ਇਟਲੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਪਹਿਲਾ ਇਨਾਮ ਜਿੱਤਿਆ ਲਿਆ ਹੈ । ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਸੀ ਫਾਈਨਲ ਮੁਕਾਬਲੇ ਵਿੱਚ ਇਟਲੀ ਦੀ ਟੀਮ ਨੇ ਫਰਾਂਸ ਦੀ ਟੀਮ ਨੂੰ 34 ਦੇ ਮੁਕਾਬਲੇ 27 ਅੰਕਾਂ ਨਾਲ ਹਰਾਕੇ  ਟੂਰਨਾਮੈਂਟ ਵਿਚ ਪਹਿਲੇ ਨੰਬਰ ਤੇ ਰਹਿਕੇ ਜੇਤੂ ਕੱਪ ਖੇਡ ਪ੍ਰਮੋਟਰ ਸੁੱਖਾ ਗਿੱਲ , ਜੀਤਾ ਕਰਮੋਨਾ, ਤੇਜਾ ਪੱਡਾ ,ਗੁਰਿੰਦਰ ਸੋਮਲ ,ਲਾਡਾ ਗਿੱਲ ਮੋਹਨ ਸਿੰਘ ਪੂਰੇਵਾਲ , ਭੁਪਿੰਦਰ ਕੰਗ ਬਲਜੀਤਾ ਨਾਗਰਾ,ਦਵਿੰਦਰ ਸਿੱਧੂ  ਦੀ ਝੋਲੀ ਪਾਇਆ ਦੱਸਣਯੋਗ ਹੈ ਕਿ ਇਸੇ ਹੀ ਟੀਮ ਦੇ ਖਿਡਾਰੀ ਯਾਮਾ ਦੇਸਲਾ ਵਾਲਾ ਪ੍ਰਭ ਬਾਠ ਨੂੰ ਬੈਸਟ ਪਲੇਅਰ ਰਹੇ ਜਿੰਨਾਂ ਨੂੰ ਟੂਰਨਾਮੈਂਟ ਕਮੇਟੀ ਉਚੇਚੇ ਤੌਰ ਤੇ ਸਨਮਾਨਿਤ੍ਹ ਕੀਤਾ ਗਿਆ।      ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਯੂਰਪ ਦੇ ਵੱਖ ਵਿਖ ਦੇਸ਼ਾਂ ਵਿਚ ਹੋ ਰਹੇ ਟੂਰਨਾਮੈਂਟਾਂ ਵਿੱਚ ਇਟਲੀ ਦੀ ਟੀਮ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ ਉੱਥੇ ਹੀ ਇਟਲੀ ਦੇ ਖੇਡ ਪ੍ਰਮੋਟਰਾ। ਵਲੋ ਇਸ ਸਾਲ ਇਟਲੀ ਵਿਚ ਕਈ ਕਬੱਡੀ ਟੂਰਨਾਮੈਂਟ ਵੀ ਕ...

ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿਚ ਭੰਗੜਾ ਕਲਾਕਾਰਾਂ ਨੇ ਖੂਬ ਰੰਗ ਬੰਨਿਆ

Image
  ਇਟਲੀ ਚੋ ਕਰਵਾਏ ਸਭਿਆਚਾਰਕ ਮੇਲੇ ਵਿੱਚ ਕਲਾਕਾਰਾਂ ਨੇ ਭੰਗੜੇ ਦੀ ਦਿਲਚਸਪ ਪੇਸ਼ਕਾਰੀ ਨਾਲ ਰੰਗ ਬੰਨਿਆ    ਮਿਲਾਨ ਇਟਲੀ 17 ਅਗੱਸਤ (ਸਾਬੀ ਚੀਨੀਆ).  ਇਟਲੀ  ਵਿੱਚ ਜਿਲ੍ਹਾ ਆਸਕੋਲੀ ਦੇ ਪਿੰਡ ਕੁਮਨਾਨਸਾ ਵਿਖੇ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ, ਸਰਦਾਰ ਹਰਜਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਇਆ, ਜਿਸ  ਨੂੰ ਸਫਲ ਬਣਾਉਣ ਲਈ ਸਥਾਨਿਕ ਲੋਕਾਂ ਨੇ ਭਰਪੂਰ ਸਹਿਯੋਗ ਦਿੱਤਾ । ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਇਸ ਪ੍ਰੋਗਰਾਮ ਵਿਚ ਇਟਾਲੀਅਨ ਲੋਕਾਂ ਨੇ ਵੀ ਜੋਸ਼ੋ ਖਰੋਸ਼ ਨਾਲ ਭਾਗ ਲਿਆ। ਜਿਸ ਵਿੱਚ ਪੰਜਾਬੀ ਵੀਰ ' ਰਵੀ ਦੀਪ ਕੁੰਦਨ, ਨੇ ਆਪਣੀ ਮਾਂ ਬੋਲੀ ਪੰਜਾਬੀ ਅਤੇ ਇਟਾਲੀਅਨ ਭਾਸ਼ਾ ਵਿਚ, ਸਿੱਖੀ, ਦਸਤਾਰ, ਕ੍ਰਿਪਾਨ ਅਤੇ ਦਮਾਲੇ ਬਾਰੇ ਵਿਸਤਾਰ ਪੂਰਵਕ ਦੱਸਿਆ    ਇਸ ਅਵਸਰ ਤੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਗਟਾਉਂਦੀਆਂ ਲੋਕ ਬੋਲੀਆਂ ਨਾਲ ਸਾਰਾ ਮਹੌਲ ਖ਼ੁਸ਼ੀ ਦੇ ਆਲਮ ਵਿਚ ਰੰਗਿਆ ਗਿਆ। ਭੰਗੜਾ ਬੁਆਏ ਅਤੇ ਗਰ੍ਲ੍ਜ਼ ਫ਼ੋਕ ਭੰਗੜਾ ਅਕੈਡਮੀ, ਇਟਲੀ ਵੱਲੋਂ ਆਪਣੀ ਬਹੁਤ ਸ਼ਾਨਦਾਰ ਪ੍ਫ਼ਾਰਮਿੱਸ ਦੇ ਕੇ ਸਭ ਦਾ ਦਿਲ ਖੁਸ਼ ਕੀਤਾ, ਜਿਸ ਵਿੱਚ ਮੈਡਮ ਰਾਣੀ ਰੀਚਾ ਵੱਲੋਂ ਇਟਾਲੀਅਨ ਭਾਸ਼ਾ ਵਿਚ ਪੰਜਾਬੀ ਵਿਰਸੇ ਬਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਗਿਆ। ਰੰਗ ਬਰੰਗੇ ਸੂਟ, ਫੁਲਕਾਰੀਆਂ...

ਗੁਰਦੁਆਰਾ ਸੰਗਤ ਸਭਾ ਬੱਤੀਪਾਲੀ ਵਿਖੇ ਤਿੰਨਾਂ ਰੋਜਾਂ ਮਹਾਨ ਸਮਾਗਮ ਕਰਵਾਏ ਗਏ

Image
 ਇਟਲੀ ਚੋ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ  ਮਿਲਾਨ ਇਟਲੀ 22 ਜੁਲਾਈ (ਸਾਬੀ ਚੀਨੀਆ ) ਸਿੱਖ ਕੌਮ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਭੇਂਟ ਕਰਨ ਵਾਲੇ ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੱਖਣੀ ਇਟਲੀ ਦੇ ਸ਼ਹਿਰ ਸੈਲਰੇਨੋ ਦੇ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ ਦੀਆਂ ਸੰਗਤਾਂ ਵੱਲੋ  ਤਿੰਨਾਂ ਰੋਜਾਂ ਵਿਸ਼ਾਲ ਧਾਰਮਿਕ ਸਮਾਗਮ ਉਲੀਕੇ ਗਏ ਸਨ ਜਿੰਨੇ ਵਿੱਚ ਐਗਰੋਪੋਲੀ ਦੀਆਂ ਸੰਗਤਾਂ ਦੁਆਰਾ ਸ੍ਰੀ ਆਖੰਠ ਪਾਠ ਦੇ ਜਾਪ ਉਪਰੰਤ ਸਜਾਏ ਖੁੱਲੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਢਾਡੀ ਗਿਆਨੀ ਗੁਰਜੀਤ ਸਿੰਘ ਜਾਂਗਲਾ , ਬੂਟਾ ਸਿੰਘ ਸੁੰਨੜ ਕਲ੍ਹਾ , ਸਿਮਰਨਜੀਤ ਸਿੰਘ ਅਤੇ ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਤ ਕਥਾ ਵਿਚਾਰਾਂ ਸ਼ਰਵਣ ਕਰਵਾਉਂਦਿਆਂ ਢਾਡੀ ਵਾਰਾਂ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਮਾਗਮ ਵਿੱਚ ਹਿੱਸਾ ਲੈਣ ਲਈ ਪੰਜਾਬ ਦੀ ਧਰਤੀ ਤੋਂ ਪੁੱਜੇ ਢਾਡੀ ਸਿੰਘਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਗੁਰੂ ਕਿ ਲੰਗਰ ਅਤੁੱਟ ਵਰਤਾਏ ਗਏ ॥ ਦੱਸਣਯੋਗ ਹੈ ਕਿ ਦੁੱਧ ਡੇਅਰੀ ਦੀ ਰਾਜਧਾਨੀ ਕਰਕੇ ਜਾਣੇ ਜਾਂਦੇ ਇਲਾਕੇ ਸਲੈਰਨੋ ਦੇ ਕਸਬਾ ਬੱਤੀਪਾਲੀਆ ਦੀਆਂ ਸੰਗਤਾਂ ਵੱਲੋ ਇਸ ਇਲਾਕੇ ਵਿੱਚ ਧਾਰਮਿਕ ...

ਗਾਇਕ ਸਤਿੰਦਰ ਸਿਰਤਾਜ ਦਾ ਇਟਲੀ ਦੀ ਰਾਜਧਾਨੀ ਰੋਮ ਪਹੁੱਚਣ ਤੇ ਭਰਵਾਂ ਸਵਾਗਤ

Image
                      13 ਜੁਲਾਈ ਨੂੰ ਲਾਉਣਗੇ ਰੌਣਕਾਂ   ਮਿਲਾਨ ਇਟਲੀ (ਸਾਬੀ ਚੀਨੀਆ ) ਪੰਜਾਬੀ ਸੰਗੀਤ ਇੰਡਸਟਰੀ ਚੋ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਪੰਜਾਬੀਆ ਦੇ ਮਹਿਬੂਬ ਗਾਇਕ ਸਤਿੰਦਰ ਸਿਰਤਾਜ ਯੂਰਪ ਦਾ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਵਿੱਚ  13 ਜੁਲਾਈ ਨੂੰ ਸਟੇਜ ਸ਼ੋਅ ਕਰਨ ਜਾ ਰਹੇ ਹਨ ਜਿਸ ਵਿਚ ਹਿੱਸਾ ਲੈਣ ਲਈ ਉਹ ਕੱਲ ਰਾਤ ਰੋਮ ਪਹੁੱਚ ਗਏ ਹਨ ਜਿੱਥੇ ਉਨਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ ।   ਇਸ ਸ਼ੋਅ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਕਜ ਢੀੰਗਰਾਂ ਤੇ ਉਨਾਂ ਦੇ ਸਾਥੀਆਂ ਨੇ ਦੱਸਿਆ ਕਿ ਬੇਸ਼ਕ ਸਤਿੰਦਰ ਸਿਰਤਾਜ ਪਹਿਲਾਂ ਵੀ ਇਟਲੀ ਵਿੱਚ ਸ਼ੋਅ ਕਰ ਚੁੱਕੇ ਹਨ ਪਰ ਇਤਿਹਾਸਿਕ ਸ਼ਹਿਰ ਰੋਮ ਵਿਖੇ ਪਹਿਲੀ ਵਾਰ ਉਨਾਂ ਦਾ ਸ਼ੋਅ ਹੋਣ ਜਾਂ ਰਿਹਾ ਹੈ ਜਿਸਨੂੰ ਲੈਕੇ ਸਰੋਤਿਆਂ ਵਿਚ ਭਾਰੀ ਉਤਿਸ਼ਾਹ ਹੈ । ਉਨਾਂ ਕਿਹਾ ਕਿ ਸਰੋਤਿਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨਾ ਦਾ ਸ਼ੋਅ ਰੋਮ ਵਿੱਚ ਰੱਖਿਆ ਗਿਆ ਹੈ ਤਾਂ ਜੋ ਸਤਿੰਦਰ ਸਿਰਤਾਜ ਦੇ ਕੱਦ ਵਰਗਾ ਕੋਈ ਵਧੀਆ ਪ੍ਰੋਗਰਾਮ ਸਰੋਤਿਆਂ ਦੀ ਝੋਲੀ ਪਾਇਆ ਜਾ ਸਕੇ  ਸੁਰਾਂ ਦੇ ਸਿਰਤਾਜ ਸਤਿੰਦਰ ਸਿਰਤਾਜ ਨੂੰ ਏਅਰ ਪੋਰਟ ਤੇ ਜੀ ਆਇਆਂ ਕਹਿਣ ਵਾਲਿਆ ਵਿਚ ਪੰਕਜ ਢੀਂਗਰਾਂ ,ਰੌਬਿਨ , ਵਿਕਾਸ, ਗੁਰਲਾਲ ਅਤੇ ਸੰਦੀਪ ਆਦਿ ਪ੍ਰਮੋਟਰ ਮੌਜੂਦ ਸਨ ॥ ਜਿੰਨਾਂ ਵੱਲੋ ਸਿਰਤਾਜ...

ਯੂਨੀਅਨ ਸਿੱਖ ਇਟਲੀ ਵੱਲੋਂ ਸਮੂਹ੍ਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ

Image
ਮਿਲਾਨ ਇਟਲੀ (ਸਾਬੀ ਚੀਨੀਆ ) ਬੀਤੇ ਦਿਨੀ  ਇਟਲੀ ਦੀ ਲਾਤੀਨਾ ਸਟੇਟ ਵਿੱਚ ਭਾਰਤੀ ਭਾਈਚਾਰੇ ਲਈ ਮੰਦਭਾਗੀ ਘਟਨਾ ਸਾਹਮਣੇ ਆਈ ਸੀ।ਜਿਸ ਵਿੱਚ 31 ਸਾਲਾਂ ਪੰਜਾਬੀ ਨੌਜਵਾਨ ਸਤਨਾਮ ਸਿੰਘ  ਦੀ ਕੰਮ ਤੇ ਸੱਟ ਲੱਗਣ ਤੋਂ ਬਾਅਦ ਮਾਲਕ ਦੀ ਬੇਰਹਿਮੀ ਦੇ ਚਲਦਿਆਂ ਮੌਤ ਹੋ ਗਈ ਸੀ, ਜਿਉ ਹੀ ਖਬਰ ਮੀਡੀਆ ਰਾਂਹੀ ਲੋਕਾਂ ਤੱਕ ਪਹੁੱਚੀ ਸਭ ਪਾਸਿਉਂ ਪੰਜਾਬੀ ਨੌਜਵਾਨ ਨਾਲ ਵਾਪਰੀ ਘਟਨਾ ਤੇ ਦੁੱਖ ਜਾਹਰ ਹੋਇਆ ਅਤੇ ਗੋਰੇ ਮਾਲਕ ਦੁਆਰਾ ਕੀਤੀ ਅਣਮਨੁਖੀ ਵਰਤਾਰੇ ਦੀ ਕੜੀ ਨਿੰਦਿਆ ਕੀਤੀ ਗਈ।ਇਟਲੀ ਵਿੱਚ ਸਿੱਖ ਸੰਸਥਾ ਯੂਨੀਅਨ ਸਿੱਖ ਇਟਲੀ ਦੇ ਆਗੂਆ ਦੁਆਰਾ ਘਟਨਾ ਤੇ ਅਫਸੋਸ ਪ੍ਰਗਾਉਂਟਿਆਂ ਕਿਹਾ ਕਿ ਇਹ ਮੰਦਭਾਗੀ ਘਟਨਾ ਦਾ ਇਟਲੀ ਵੱਸਦੇ ਭਾਰਤੀ ਭਾਈਚਾਰੇ ਵਿੱਚ ਵੱਡਾ ਰੋਸ ਹੈ।ਉਹਨਾਂ ਕਿਹਾ ਕਿ ਜੇਕਰ ਮਾਲਕ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ, ਉਸਦੀ ਜਾਨ ਬੱਚ ਸਕਦੀ ਸੀ।  ਜਿਸ ਦੇ ਲਈ ਇਟਲੀ ਵਿਚਲੀਆਂ ਸੰਸਥਾਵਾਂ ਇੱਕਜੁੱਟ ਹੋਕੇ ਵੱਡਾ ਪ੍ਰਦਰਸ਼ਨ ਕਰਨ ਜਾ ਰਹੀਆ ਹਨ। ਉਹਨਾਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਹਨ। ਉਹਨਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ। ਕਿ ਇਹਨੀ ਦਿਨੀ ਗੁਰਦੁਆਰਾ ਸਾਹਿਬ ਵਿੱਚ ਕਰਵਾਏ ਜਾ ਰਹੇ ਹਫਤਾਵਰੀ ਸਮਾਗਮ ਦੌਰਾਨ  ਸਤਨਾਮ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਵੀ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਯੂਨੀਅਨ ਸਿੱਖ ਇਟਲੀ ...