Posts

ਤੋਰੀਤਾ ਦੀ ਸੈਨਾ ਨਗਰ ਕੀਰਤਨ ਚੋ ਇਟਾਲੀਅਨ ਐਮ,ਪੀ ਤੇ ਹੋਰ ਅਧਿਕਾਰੀ ਕਰਨੇ ਸ਼ਮੂਲੀਅਤ

Image
ਮਿਲਾਨ ਇਟਲੀ (ਸਾਬੀ ਚੀਨੀਆ) ਇਟਲੀ ਦੇ ਤੁਸਕਾਨਾ ਸੂਬੇ ਦੇ ਜਿਲਾ ਸੈਨਾ ਦੇ ਪਿੰਡ "ਤੋਰੀਤਾ ਦੀ ਸੈਨਾ, ਵਿਖੇ ਤੀਜਾ ਮਹਾਨ ਨਗਰ ਕੀਰਤਨ 21 ਮਈ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਤੇ ਸਮੁੱਚੀਆਂ ਸੰਗਤਾਂ ਨੇ ਦੱਸਿਆ ਕਿ "ਗੁਰਦੁਆਰਾ ਗੁਰੂ ਨਾਨਕ ਨਿਵਾਸ ਤੇ ਮੁਨਤੇ ਸਨ ਸਾਵੀਨੋ  ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਇਸ ਮਹਾਨ ਨਗਰ ਕੀਰਤਨ ਵਿਚ ਇਸ ਇਲਾਕੇ ਦੇ ਐਮ,ਪੀ ਸਿਲਵੀਉ ਫਰਂਾਚੇਲੀ ਅਤੇ ਇਟਾਲੀਅਨ ਪ੍ਰਸ਼ਾਸ਼ਨ ਦੇ ਸਰਕਾਰੀ ਤੇ ਗੈਰ ਸਰਕਾਰੀ ਸਖਸ਼ੀਅਤਾਂ ਵੀ ਉਚੇਚੇ ਤੌਰ ਤੇ ਨਤਮਸਤਕ ਹੋਕੇ ਸਿੱਖ ਸੰਗਤਾਂ ਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਵਧਾਈਆਂ ਦੇਣਗੀਆ ਉਨਾਂ ਦੱਸਿਆ ਕਿ ਇਸ ਮੌਕੇ ਪੰਥ ਪ੍ਰਸਿੱਧ ਰਾਗੀ ਢਾਡੀ ਜੱਥੇ ਪਹੁੱਚ ਕਰਕੇ ਆਈਆਂ ਸੰਗਤਾਂ ਨੂੰ ਸਿੱਖਾਂ ਦਾ ਗੌਰਵਮਈ ਇਤਿਹਾਸ ਸ਼ਰਵਣ ਕਰਵਾਉਣੇ ਜਦ ਕਿ ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਜਾਣਗੇ ਦੱਸਣਯੋਗ ਹੈ ਕਿ ਇਸ ਇਲਾਕੇ ਵਿਚ ਰਹਿੰਦੀਆ ਸੰਗਤਾਂ ਵੱਲੋ ਧਾਰਮਿਕ ਸਮਾਗਮਾਂ ਨੂੰ ਬੜੀ ਸ਼ਰਧਾ ਭਾਵਨਾ ਤੇ ਚੜਦੀ ਕਲ੍ਹਾ ਨਾਲ ਕਰਵਾਇਆ ਜਾਂਦਾ ਹੈ| ਇਲਾਕੇ ਵਿਚ ਵੱਸਦੀਆਂ ਸੰਗਤਾਂ ਅਤੇ ਸੇਵਾਦਾਰਾਂ ਵਿਚ ਨਗਰ ਕੀਰਤਨ ਦੀਆਂ ਤਿਆਰੀਆ ਨੂੰ ਲੈਕੇ ਬੜਾ ਉਤਿਸ਼ਾਹ ਵੇਖਿਆ ਜਾ ਰਿਹਾ ਹੈ ਸਟਾਲਾਂ ਲਈ ਸੇਵਾਵਾ ਨਿਭਾਉਣ ਵਾਲੇ ਸੇਵਾਦਾਰਾਂ ਵੱਲੋ ਕਮੇਟੀ ਨਾਲ ਲਗਾਤਾਰ ਸੰਪਰਕ ਕੀਤੇ ਜਾ ਰਹੇ ...

ਪਰਵਾਸੀ ਭਾਰਤੀ ਹਰਪ੍ਰੀਤ ਸਿੰਘ ਜ਼ੀਰਾ ਸਨਮਾਨਿਤ

Image
 ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ ਜ਼ੀਰਾ ਨੂੰ ਭਾਈ ਪੀਰ ਮੁਹੰਮਦ ਨੇ ਕੀਤਾ ਸਨਮਾਨਿਤ ਮਿਲਾਨ ਇਟਲੀ (ਸਾਬੀ ਚੀਨੀਆ) ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ (ਆਰੈਸੋ) ਦੇ ਸੈਕਟਰੀ ਅਤੇ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਚੱਲ ਰਹੇ ਕਾਰਜਾਂ ਵਿੱਚ ਯੋਗਦਾਨ ਪਾਉਣ ਵਾਲੇ ਨੌਜਵਾਨ ਆਗੂ ਜੋ ਕਿ ਅੱਜਕਲ੍ਹ ਆਪਣੀ ਪੰਜਾਬ ਫੇਰੀ ਤੇ ਹਨ। ਉਨ੍ਹਾਂ ਨੂੰ ਬੀਤੇ ਦਿਨੀਂ , ਕਰਨੈਲ ਸਿੰਘ ਪੀਰਮੁਹੰਮਦ ਬੁਲਾਰਾ ਅਤੇ ਜਰਨਲ ਸਕੱਤਰ ਸ੍ਰੌਮਣੀ ਅਕਾਲੀ ਦਲ ਅਤੇ ਕੌਆਰਡੀਨੇਟਰ 16 ਮੈਬਰੀ ਸ੍ਰੀ ਅਕਾਲ ਤਖਤ ਸਾਹਿਬ ਪੰਥਕ ਕਮੇਟੀ ਅਤੇ ਡਾਕਟਰ ਕਾਰਜ ਸਿੰਘ ਪੀਰਮੁਹੰਮਦ  ਸੰਯੁਕਤ ਸਕੱਤਰ ਸ੍ਰੌਮਣੀ ਅਕਾਲੀ ਦਲ ਤੇ ਸ.ਨਰਿੰਦਰ ਸਿੰਘ ਪ੍ਰਧਾਨ ਐਨ ਜੀ ਓ ਕਮੇਟੀ ਜ਼ੀਰਾ ਵਲੋਂ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਹਰਪ੍ਰੀਤ ਸਿੰਘ ਜ਼ੀਰਾ ਵਲੋਂ ਇਟਲੀ ਵਿੱਚ ਸਿੱਖ ਧਰਮ ਪ੍ਰਤੀ ਚੱਲ ਰਹੇ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਂਦੇ ਆ ਰਹੇ ਹਨ। ਜਿਸ ਦੇ ਮੱਦੇਨਜਰ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਵਿਖੇ ਅਮ੍ਰਿੰਤ ਸੰਚਾਰ 2

Image
ਮਿਲਾਨ (ਦਲਜੀਤ ਮੱਕੜ) ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ  ਦੁਆਰਾ ਖਾਲਸੇ ਪੰਥ ਦੇ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਅਮ੍ਰਿੰਤ ਸੰਚਾਰ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਦੱਸਿਆਂ ਕਿ 2 ਅਪ੍ਰੈਲ  ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਅਮ੍ਰਿੰਤ ਸੰਚਾਰ ਕਰਵਾਇਆ ਜਾ ਰਿਹਾ ਹੈ।  ਪ੍ਰਬੰਧਕ ਕਮੇਟੀ ਦੁਆਰਾ  ਇਲਾਕੇ ਵਿੱਚਲੀ ਸੰਗਤ ਨੂੰ ਬੇਨਤੀ ਕਰਦਿਆ ਕਿਹਾ ਕਿ ਵੱਧ ਤੋਂ ਵੱਧ ਪਰਿਵਾਰ ਅਮ੍ਰਿੰਤ ਸੰਚਾਰ ਲਈ ਆਪਣਾ ਨਾਮ ਲਿਖਵਾਉਣ ਅਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਅਮ੍ਰਿੰਤ ਸੰਚਾਰ ਦਾ ਲਾਹਾ ਲੈਣ ਅਤੇ ਗੁਰੁ ਵਾਲੇ ਬਣਨ। ਉਹਨਾਂ ਕਿਹਾ ਕਿ ਜਿਹਨਾਂ ਨੇ ਵੀ ਅਮ੍ਰਿੰਤਪਾਣ ਕਰਨਾ ਹੈ। ਉਹ ਕੇਸ਼ੀ ਇਸ਼ਨਾਨ ਕਰਕੇ ਸਮੇ ਸਿਰ ਗੁਰਦੁਆਰਾ ਪਹੁੰਚਣ ।ਉਹਨਾਂ ਕਿਹਾ ਕਿ  ਅੰਮ੍ਰਿਤ ਅਭਿਲਾਖੀਆਂ ਨੂੰ ਗੁਰਦੁਆਰਾ ਸਾਹਿਬ  ਵੱਲੋਂ ਕਰਾਰ ਭੇਟਾ ਰਹਿਤ ਦਿੱਤੇ ਜਾਣਗੇ।ਇਸ ਮੌਕੇ ਗੁਰੁ ਦਾ ਲੰਗਰ ਅਤੱੁਟ ਵਰਤਾਇਆ ਜਾਵੇਗਾ।

ਹੋਲੇ ਮੁਹੱਲੇ ਤੇ ਪਹੁੱਚੀਆ ਸੰਗਤਾਂ ਦਾ ਪ੍ਰਬੰਧਕਾਂ ਨੇ ਕੀਤਾ ਧੰਨਵਾਦ

Image
ਮਿਲਾਨ (ਯੂਰਪ ਨਿਊਜ) ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਜੋ ਇਟਲੀ ਦੀ ਸੰਗਤ ਦੁਆਰਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 15 ਤੋਂ 20 ਹਜਾਰ ਸੰਗਤ  ਠਾਠਾ ਮਾਰਦੇ ਇਕੱਠ ਦੇ ਰੂਪ ਵਿੱਚ ਹੋਲੇ ਮਹੱਲੇ ਵਿੱਚ ਸ਼ਿਰਕਤ ਕੀਤੀ। ਇਟਲੀ ਦੇ ਵੱਖ ਵੱਖ ਇਲਾਕਿਆਂ ਅਤੇ ਯੂਰਪ ਦੇ ਹੋਰਨਾਂ ਹਿੱਸਿਆਂ ਤੋਂ ਪਹੁੰਚੀ ਸੰਗਤ ਨੇ ਖਾਲਸੇ ਦੇ ਕੌਮੀ ਤਿਉਹਾਰ ਵਿੱਚ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜੋ ਲਗਾਤਾਰ 5 ਵੇਂ ਸਾਲ ਵੀ ਹੋਲਾ ਮਹੱਲਾ ਮੌਕੇ ਸਿੱਖਾਂ ਦਾ ਵੱਡਾ ਇਕੱਠ ਦਿਖਾਉਣ ਵਿੱਚ ਸਫਲ ਰਹੀ। ਉਹਨਾਂ ਦੁਆਰਾ ਕੀਤੇ ਪ੍ਰਬੰਧ ਬਹੁਤ ਹੀ ਸਲਾਹੁਣਯੋਗ ਸਨ।  ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੀ ਪ੍ਰਬੰਧਕੀ ਕਮੇਟੀ ਨੇ ਹੋਲਾ ਮਹੱਲਾ ਨੂੰ ਸਫਲਾ ਬਣਾਉਣ ਤੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਸਿੱਖਾਂ ਦਾ ਇੰਨਾ ਵੱਡਾ ਇਕੱਠ ਸਿੱਖਾਂ ਦੀ ਚੜਦੀਕਲਾ ਦਾ ਪ੍ਰਤੀਕ ਹੈ। ਉਹਨਾਂ ਦਲ ਪੰਥ ਦੇ ਵੱਖ ਵੱਖ ਦੇਸ਼ਾਂ ਤੋਂ ਪੁੱਜੇ  ਸਮੂਹ ਜੱਥੇਦਾਰ, ਸਮੂਹ ਨੌਜਵਾਨ ਅਤੇ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਬੈਰਗਮੋ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ  ਹਰ ਸਾਲ ਪਹਿਲਾਂ ਨਾਲੋਂ ਵੱਧ ਇਕੱਠ ਹੁੰਦਾ ਹੈ।

ਨਿੱਕੀ ਉਮਰ ਦੇ ਗੀਤਕਾਰ ਹੇਵਨ ਨੇ "ਬਰਥ ਡੇਅ, ਗੀਤ ਰਾਹੀ ਦਿੱਤਾ ਵੱਡਾ ਸੰਦੇਸ਼

Image
  ਮਿਲਾਨ ਇਟਲੀ (ਸਾਬੀ ਚੀਨੀਆ) ਪੰਜਾਬੀ ਸੰਗੀਤ ਇੰਡਸਟਰੀ ਵਿਚ ਆਏ ਦਿਨ ਕਈ ਕਈ ਨਵੇ ਗੀਤਕਾਰ ਤੇ ਗਾਇਕ ਆਪੋ ਆਪਣੇ ਗੀਤਾਂ ਨਾਲ ਸਰੋਤਿਆ ਦੀ ਕਚਹਿਰੀ ਵਿਚ ਹਾਜਰੀ ਭਰਦੇ ਹਨ ਪਰ ਬਹੁਤ ਘੱਟ ਲੋਕ ਹੁੰਦੇ ਹਨ ਜਿੰਨਾਂ ਨੂੰ ਬਹੁਤ ਜਲਦੀ ਸ਼ਹੋਰਤ ਨਸੀਬ ਹੁੰਦੀ ਹੈ  ਅਜਿਹੇ ਹੀ ਗੀਤਕਾਰਾਂ ਵਿਚੋ ਇਕ ਹੈ ਬਿਲਕੁਲ ਛੋਟੀ ਜਿਹੀ ਉਮਰ ਵਾਲਾ ਗੀਤਕਾਰ ਹੇਵਨ ਜਿਸ ਦੀ ਕਲਮ ਤੋ ਲਿਖਿਆ ਗੀਤ " ਬਰਥ ਡੇਅ, ਖੂਬ ਵਾਹ ਵਾਹ ਖੱਟ ਰਿਹਾ ਹੈ ਗਾਇਕ ਜੇਜਵੀਰ ਦੀ ਅਵਾਜ਼ ਵਿਚ ਰਿਕਾਰਡ ਹੋਏ ਗੀਤ ਵਿਚ ਜਿਸ ਤਰ੍ਹਾ ਦਾ ਸੰਦੇਸ਼ ਇਸ ਨੰਨ੍ਹੇ ਗੀਤਕਾਰ ਨੇ ਦਿੱਤਾ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਬਣੀ ਹੈ ਹੇਵਨ ਆਪਣੇ "ਬਰਥ ਡੇਅ, ਗੀਤ ਵਿਚ ਲਿੱਖਦਾ ਹੈ ਕਿ ਕੇਕ ਨੂੰ ਇਕ ਦੂਜੇ ਦੇ ਮੂੰਹ ਤੇ ਲਾਕੇ ਖਰਾਬ ਕਰਨ ਦੀ ਬਿਜਾਏ ਗਰੀਬ ਤੇ ਲੋੜਵੰਦ ਬੱਚਿਆ ਵਿਚ ਵੰਡਿਆ ਜਾਣਾ ਚਾਹੀਦਾ ਹੈ ਤਾ ਜੋ ਖਾਣ ਵਾਲੀ ਵਸਤੂ ਦੀ ਸਹੀ ਵਰਤੋ ਹੋ ਸਕੇ । "ਬਰਥ ਡੇਅ , ਗੀਤ ਰਾਹੀ ਛੋਟੀ ਉਮਰ ਦਾ ਹੇਵਨ ਇਕ ਵੱਡਾ ਗੀਤਕਾਰ ਬਣਕੇ ਲੋਕਾਂ ਸਾਹਮਣੇ ਆਇਆ ਹੈ ਆਪਣੇ ਇਸ ਨਵੇ ਗੀਤ ਦੀ ਪ੍ਰਸਿੱਧੀ ਤੋ ਬਾਅਦ ਗੱਲ ਬਾਤ ਕਰਦਿਆ ਹੇਵਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਸਦੀ ਕਲਮ ਤੋ ਲਿਖੇ ਗੀਤ ਵੱਖ ਵੱਖ ਕਲਾਕਾਰਾਂ ਦੀ ਅਵਾਜ਼ ਵਿਚ ਰਿਕਾਰਡ ਹੋ ਰਹੇ ਹਨ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਪੰਛੀ ਗੀਤ ਵੀ ਬਹੁਤ ਵਧੀਆਂ ਲਿਖਿਆ ਤੇ ਨਿਭਿਆ ਹੈ । 

ਇਟਲੀ ਚ ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ

Image
                     ਬੱਸਾਂ ਨੂੰ ਬੰਦ ਕਰਨ ਦਾ ਵਿਸ਼ਵਾਸ ਦਿਵਾਇਆ  ਮਿਲਾਨ (ਇਟਲੀ) 6 ਮਾਰਚ (ਸਾਬੀ ਚੀਨੀਆ) ਇਟਲੀ ਚ ਵੈਟਨਰੀ ਕਲੀਨਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ਉੱਤੇ ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼ ਜੋ ਖਿਲਵਾੜ ਕੀਤਾ ਗਿਆ ਸੀ,ਉਸ ਮੁੱਦੇ ਤੇ ਤੁਰੰਤ ਹਰਕਤ ਵਿੱਚ ਆਉਦੇ ਹੋਇਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿੰਨਾ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਕਮਿਉਨਟੀ ਇਟਲੀ ਨੇ ਕਾਰਵਾਈ ਕਰਦਿਆਂ ਜਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਨਾਂ ਨੂੰ ਇਸ ਵੱਡੀ ਗਲਤੀ ਦਾ ਅਹਿਸਾਸ ਦੁਆਇਆ ਜਿਸ ਤੇ ਵੈਟਰਨਰੀ ਕਲੀਨਕ ਵਿਭਾਗ ਦੀ ਮਿਲਾਨ ਸਥਿੱਤ ਮੈਨੇਜਰ  ਨੇ ਸਿੱਖ ਭਾਈਚਾਰੇ ਤੋਂ ਲਿਖਤੀ ਤੋਰ ਤੇ ਮੁਆਫੀ ਮੰਗ ਲਈ ਹੈ ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਹੈ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ ਜਿਸ ਨਾਲ਼ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੋਸ ਪੱਜੀ ਓਨਾ ਇਹ ਵੀ ਕਿਹਾ ਹੈ ਕਿ ਸ਼ੋਸ਼ਲ ਮੀਡੀਏ ਜਾਂ ਫਿਰ ਹੋਰ ਜਿੱਥੇ ਵੀ ੳਨਾਂ ਕੋਲੋਂ ਉਕਤ ਤਸਵੀਰਾ ਨੂੰ ਪ੍ਰਕਾਸਿ਼ਤ ਕੀਤਾ ਹੈ ਨੂੰ ਤਰੁੰਤ ਪ੍ਰਭਾਵ ਨਾਲ ਡਲੀਟ ਕਰ ਦਿੱਤਾ ਜਾਵੇਗਾ।    ਜਿਸ ਸਬੰਧੀ ਪੂਰੀ ਜਾਣਕਾਰੀ...

ਇਟਲੀ ਚੋ ਪੰਜਾਬੀਆਂ ਦਾ ਸਿਆਸੀ ਭੱਵਿਖ ਤਹ੍ਹਿ ਕਰਨਗੀਆ 12 ਨੂੰ ਹੋਣ ਵਾਲੀਆਂ ਖੇਤਰੀ ਚੌਣਾ

Image
ਮਿਲਾਨ ਇਟਲੀ 11 ਫਰਵਰੀ (ਸਾਬੀ ਚੀਨੀਆ) ਇਟਲੀ ਵਿਚ ਰਹਿੰਦੇ ਦੋ ਤੋ ਢਾਈ ਲੱਖ ਭਾਰਤੀਆਂ ਦੀ ਹੋਂਦ ਅਤੇ ਸਿਆਸੀ ਭਵਿੱਖ ਨੂੰ ਤਹ੍ਹਿ ਕਰਨਗੀਆ 12 ਤੇ 13 ਫਰਵਰੀ ਹੋਣ ਜਾ ਰਹੀਆ ਖੇਤਰੀ ਚੌਣਾਂ ਜਿੰਨਾਂ ਵਿਚ ਉਹ ਦੋ ਵੱਡੀਆ ਸਟੇਟਾਂ ਲੰਮਬਾਰਦੀਆਂ ਤੇ ਲਾਸੀੳ ਹਨ ਜਿੰਨਾਂ ਵਿਚ ਪੰਜਾਬੀਆਂ ਦੀ ਬਹੁ ਗਿਣਤੀ ਤੇ ਕਾਰੋਬਾਰ ਹਨ ਬੇਸ਼ਕ ਇੰਨਾ ਚੌਣਾਂ ਵਿਚ ਲਾਸੀੳ ਸਟੇਟ ਤੋ ਕਿਸੇ ਵੀ ਪਾਰਟੀ ਨੇ ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਉਮੀਦਵਾਰ ਬਣਾਕੇ ਚੌਣ ਮੈਦਾਨ ਵਿਚ ਨਹੀ ਉਤਾਰਿਆ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਓੁਮੀਦਵਾਰਾ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਲੋਕਾਂ ਨੂੰ ਚੌਣ ਮੁਹਿੰਮ ਦਾ ਹਿੱਸਾ ਮੰਨਦੇ ਹੋਏ ਸਿੱਧੇ ਰੂਪ ਵਿੱਚ ਵੋਟ ਮੰਗੇ ਹੋਣ ਉਸਦੇ ਉਲਟ ਲੰਮਬਾਰਦੀਆਂ ਸਟੇਟ ਵਿਚ ਕਈ ਸਿੱਖ ਚਿਹਰੇ ਚੌਣ ਮੈਦਾਨ ਵਿਚ ਹਨ ਜਿੰਨਾਂ ਵੱਲੋ ਆਪੋ ਆਪਣੇ ਚੌਣ ਪ੍ਰਚਾਰ ਨੂੰ ਮਿਹਨਤ ਨਾਲ ਸਵਾਰਿਆ ਤੇ ਸਮਾਂ ਦਿੱਤਾ ਗਿਆ ਹੈ ਹੁਣ ਵੇਖਣ ਇਹ ਹੋਵੇਗਾ ਕਿ ਉਮੀਦਵਾਰਾਂ ਵੱਲੋ ਚੌਣ ਪ੍ਰਚਾਰ ਦੌਰਾਨ ਕੀਤੀ ਮਿਹਨਤ ਕਿੱਥੋ ਤੱਕ ਵੋਟ ਬੈਂਕ ਵਿਚ ਤਬਦੀਲ ਹੁੰਦੀ ਹੈ ?  ਲੰਮਬਾਰਦੀਆਂ ਸੂਬੇ ਵਿਚ ਇੱਥੋ ਦੇ ਜੰਮ ਪਲ ਤੇ ਪੜ੍ਹੇ ਲਿਖੇ ਨੌਜਵਾਨ ਚਿਹਰਿਆ ਦੇ ਚੌਣ ਮੈਦਾਨ ਵਿਚ ਆਉਣ ਨਾਲ ਇੰਨਾਂ ਚੌਣਾਂ ਦੀ ਅਹਿਮਅਤ ਹੋਰ ਵੀ ਵੱਧ ਗਈ ਕਿਉ ਕਿ ਉਮੀਦਵਾਰਾਂ ਵੱਲੋ ਵਿਦੇਸ਼ੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਵੱਖ ਵੱਖ ਹਿੱਸਿਆ ਵਿਚ ਸਿੱਖ ਆਗੂਆਂ ਦੀ ਰੁਹਿਨਮਾਈ ਹੇਠ ਕਈ ਨੁੱਕੜ ਮ...