ਇਟਲੀ ਚੋ ਪੰਜਾਬੀਆਂ ਦਾ ਸਿਆਸੀ ਭੱਵਿਖ ਤਹ੍ਹਿ ਕਰਨਗੀਆ 12 ਨੂੰ ਹੋਣ ਵਾਲੀਆਂ ਖੇਤਰੀ ਚੌਣਾ
ਮਿਲਾਨ ਇਟਲੀ 11 ਫਰਵਰੀ (ਸਾਬੀ ਚੀਨੀਆ) ਇਟਲੀ ਵਿਚ ਰਹਿੰਦੇ ਦੋ ਤੋ ਢਾਈ ਲੱਖ ਭਾਰਤੀਆਂ ਦੀ ਹੋਂਦ ਅਤੇ ਸਿਆਸੀ ਭਵਿੱਖ ਨੂੰ ਤਹ੍ਹਿ ਕਰਨਗੀਆ 12 ਤੇ 13 ਫਰਵਰੀ ਹੋਣ ਜਾ ਰਹੀਆ ਖੇਤਰੀ ਚੌਣਾਂ ਜਿੰਨਾਂ ਵਿਚ ਉਹ ਦੋ ਵੱਡੀਆ ਸਟੇਟਾਂ ਲੰਮਬਾਰਦੀਆਂ ਤੇ ਲਾਸੀੳ ਹਨ ਜਿੰਨਾਂ ਵਿਚ ਪੰਜਾਬੀਆਂ ਦੀ ਬਹੁ ਗਿਣਤੀ ਤੇ ਕਾਰੋਬਾਰ ਹਨ ਬੇਸ਼ਕ ਇੰਨਾ ਚੌਣਾਂ ਵਿਚ ਲਾਸੀੳ ਸਟੇਟ ਤੋ ਕਿਸੇ ਵੀ ਪਾਰਟੀ ਨੇ ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਉਮੀਦਵਾਰ ਬਣਾਕੇ ਚੌਣ ਮੈਦਾਨ ਵਿਚ ਨਹੀ ਉਤਾਰਿਆ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਓੁਮੀਦਵਾਰਾ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਿਦੇਸ਼ੀ ਲੋਕਾਂ ਨੂੰ ਚੌਣ ਮੁਹਿੰਮ ਦਾ ਹਿੱਸਾ ਮੰਨਦੇ ਹੋਏ ਸਿੱਧੇ ਰੂਪ ਵਿੱਚ ਵੋਟ ਮੰਗੇ ਹੋਣ ਉਸਦੇ ਉਲਟ ਲੰਮਬਾਰਦੀਆਂ ਸਟੇਟ ਵਿਚ ਕਈ ਸਿੱਖ ਚਿਹਰੇ ਚੌਣ ਮੈਦਾਨ ਵਿਚ ਹਨ ਜਿੰਨਾਂ ਵੱਲੋ ਆਪੋ ਆਪਣੇ ਚੌਣ ਪ੍ਰਚਾਰ ਨੂੰ ਮਿਹਨਤ ਨਾਲ ਸਵਾਰਿਆ ਤੇ ਸਮਾਂ ਦਿੱਤਾ ਗਿਆ ਹੈ ਹੁਣ ਵੇਖਣ ਇਹ ਹੋਵੇਗਾ ਕਿ ਉਮੀਦਵਾਰਾਂ ਵੱਲੋ ਚੌਣ ਪ੍ਰਚਾਰ ਦੌਰਾਨ ਕੀਤੀ ਮਿਹਨਤ ਕਿੱਥੋ ਤੱਕ ਵੋਟ ਬੈਂਕ ਵਿਚ ਤਬਦੀਲ ਹੁੰਦੀ ਹੈ ?
ਲੰਮਬਾਰਦੀਆਂ ਸੂਬੇ ਵਿਚ ਇੱਥੋ ਦੇ ਜੰਮ ਪਲ ਤੇ ਪੜ੍ਹੇ ਲਿਖੇ ਨੌਜਵਾਨ ਚਿਹਰਿਆ ਦੇ ਚੌਣ ਮੈਦਾਨ ਵਿਚ ਆਉਣ ਨਾਲ ਇੰਨਾਂ ਚੌਣਾਂ ਦੀ ਅਹਿਮਅਤ ਹੋਰ ਵੀ ਵੱਧ ਗਈ ਕਿਉ ਕਿ ਉਮੀਦਵਾਰਾਂ ਵੱਲੋ ਵਿਦੇਸ਼ੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਵੱਖ ਵੱਖ ਹਿੱਸਿਆ ਵਿਚ ਸਿੱਖ ਆਗੂਆਂ ਦੀ ਰੁਹਿਨਮਾਈ ਹੇਠ ਕਈ ਨੁੱਕੜ ਮੀਟਿੰਗਾਂ ਤੇ ਵੱਡੇ ਇਕੱਠ ਕੀਤੇ ਗਏ ਹਨ ਜਿਸ ਆਸ ਤੇ ਉਮੀਦ ਨਾਲ ਉਮੀਦਵਾਰਾਂ ਵੱਲੋ ਵੋਟਾਂ ਲਈ ਮੰਗ ਕੀਤੀ ਗਈ ਹੈ ਅਜਿਹੇ ਵਿਚ ਇੰਨਾਂ ਦਾ ਵੋਟ ਬੈਕ ਵਿਚ ਤਬਦੀਲ ਹੋਣਾ ਤੇ ਆਸ ਮੁਤਾਬਿਕ ਉਮੀਦਵਾਰਾਂ ਦੇ ਹੱਕ ਵਿਚ ਭੁਗਤਣਾ ਬੜਾ ਲਾਜਮੀ ਹੈ ਜਿੱਤ ਹਾਰ ਤੋ ਪਰ੍ਹੇ ਹੱਟਕੇ ਇਹ ਵੀ ਜਰੂਰ ਹੋਵੇਗਾ ਉਮੀਦਵਾਰਾਂ ਨੂੰ ਕਿੰਨੇ ਕਿੰਨੇ ਵੋਟ ਪ੍ਰਾਪਤ ਹੁੱਦੇ ਹਨ । ਜਿੰਨਾ ਦੇ ਆਧਾਰ ਤੇ ਆਉਣ ਵਾਲੇ ਸਮੇਂ ਵਿੱਚ ਸਿਆਸੀ ਪਾਰਟੀਆਂ ਵਿਦੇਸ਼ੀ ਮੂਲ ਦੇ ਵਿਅਕਤੀਆਂ ਨੂੰ ਸਿਆਸੀ ਪੜ ਵਿੱਚ ਅੱਗੇ ਲਿਆਉਣ ਬਾਰੇ ਸੋਚ ਸਕਦੀਆਂ ਹਨ ਸ਼ਾਇਦ ਇਸੇ ਕਰਕੇ ਇਟਲੀ ਰਹਿਣ ਵਾਲੇ ਭਾਰਤੀ ਮੂਲ ਦੇ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਕੇ ਇਕਜੁੱਟ ਤੇ ਸਿਆਸੀ ਤਾਕਤ ਵਿਖਾਉਣੀ ਹੋਵੇਗਾ ਜਿਸ ਨਾਲ ਆਉਣ ਵਾਲੇ ਸਮੇ ਲਈ ਚੰਗੀ ਨੀਹ੍ਹ ਰੱਖੀ ਜਾ ਸਕੇ॥ ਹੁਣ ਵੇਖਣਾ ਇਹ ਹੋਵੇਗਾ ਕਿ ਗਿਣਤੀ ਤੋ ਬਾਅਦ ਕਹੋ ਜਿਹੇ ਨਤੀਜੇ ਸਾਹਮਣੇ ਆਉਂਦੇ ਹਨ ॥
ਫੋਟੋ , ਚੌਣ ਪ੍ਰਚਾਰ ਦੌਰਾਨ ਲਾਸੀਓ ਤੇ ਲੰਮਬਾਰਦੀਆ ਸਟੇਟ ਦੇ ਉਮੀਦਵਾਰ ਸਿੱਖ ਆਗੂ ਦੇ ਨਾਲ ਨਜ਼ਰ ਆ ਰਹੇ ਹਨ


Comments
Post a Comment