Posts

ਪ੍ਰਸਿੱਧ ਪੰਜਾਬੀ ਪੱਤਰਕਾਰ ਸ. ਇੰਦਰਜੀਤ ਸਿੰਘ ਲੁਗਾਣਾ ਦਾ ਹੋਇਆ ਅੰਤਿਮ ਸੰਸਕਾਰ ਤੇ ਅੰਤਿਮ ਅਰਦਾਸ

Image
 ਰੋਮ (ਬਿਊਰੋ)ਇਟਲੀ ਤੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾ ਬੋਲੀ ਅਤੇ ਪੱਤਰਕਾਰੀ ਲਈ ਸੇਵਾਵਾਂ ਨਿਭਾ ਚੁੱਕੇ ਸ. ਇੰਦਰਜੀਤ ਸਿੰਘ ਲੁਗਾਣਾ ਜੋ ਕਿ ਬੀਤੇ ਮਹੀਨੇ 18 ਦਸੰਬਰ ਨੂੰ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਦਾ ਲਈ ਬਿਰਾਜ ਗਏ ਸਨ। ਬੀਤੇ ਦਿਨ ਇਟਲੀ ਦੇ ਸ਼ਹਿਰ ਵਿਚੈਂਸਾ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ ਅਤੇ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਨਬੋਨੀ ਫਾਚੋ (ਵੈਰੋਨਾ) ਵਿਖੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਇਲਾਹੀ ਬਾਣੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ।    ਉਪਰੰਤ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਵਲੋਂ ਰਸ ਭਿੰਨਾ ਵੈਰਾਗ ਮਾਈ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ। ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਇਟਲੀ ਦੀਆਂ ਧਾਰਮਿਕ, ਰਾਜਨੀਤਕ, ਸਮਾਜ਼ ਸੇਵੀ ਸੰਸਥਾਵਾਂ, ਆਗੂਆਂ ਤੋਂ ਇਲਾਵਾ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਸਾਧੀਆ ਵਲੋਂ ਸ. ਇੰਦਰਜੀਤ ਸਿੰਘ ਲੁਗਾਣਾ ਜੀ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਾਥੀਆਂ ਸਮੇਤ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਧਾਰਮਿਕ,ਖੇਡ ਕਲੱਬਾਂ , ਰਾਜਨੀਤਿਕ ,ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਲੁਗਾਣਾ ਜਿੱਥੇ ਇੱਕ ਬੇਦਾਗ਼ ਸ਼ਖਸੀਅਤ ਦੇ ਮਾਲਕ ਅਤੇ ਨਿਰਪੱਖ ਪੱਤਰਕਾਰ ਸਨ। ਉਥੇ ਦੂਜੇ ਪਾਸੇ ਇਟਲੀ ਦੀ ਪੰਜਾਬੀ ਪੱਤਰਕਾਰ...

ਇਟਲੀ ਅਤੇ ਭਾਰਤ ਦੇ ਰਾਜਨਿਤਕ ਸੰਬੰਧਾਂ ਨੂੰ 75 ਸਾਲ ਪੂਰੇ ਹੋਏ

Image
                                      ਇਟਲੀ ਦੇ ਉੱਪ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ  ਮਿਲਾਨ ਇਲੀ 29 ਜਨਵਰੀ (ਸਾਬੀ ਚੀਨੀਆ) ਭਾਰਤੀ ਦੂਤਾਵਾਸ ਰੋਮ ਵੱਲੋ ਅੰਬੈਸਡਟਰ ਨੀਨਾ ਮਲਹੋਤਰਾ ਦੀ ਅਗਵਾਈ ਵਿਚ ਭਾਰਤ ਅਤੇ ਇਟਲੀ  ਦੇ ਮਜ਼ਬੂਤ ਰਾਜਨੀਤਿਕ ਸਬੰਧਤਾਂ ਦੀ 75 ਸਾਲਾਂ ਵਰੇ ਗੰਢ੍ਹ ਨੂੰ ਯਾਦਗਾਰੀ ਬਣਾਉਣ ਲਈ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ  ਜਿਸ ਵਿਚ ਇਟਲੀ ਦੇ ਉੱਪ ਪ੍ਰਧਾਨ ਮੰਤਰੀ ਮੀਤੇਓ  ਸਿਲਵੀਨੀ ਤੇ ਕਈ ਹੋਰ ਮੰਤਰੀਆਂ ਅਤੇ ਸੰਸਦ ਮੈਂਬਰਾਂ  ਵੱਲੋ ਸਿ਼ਰਕਤ ਕਰਕੇ ਦੌਹਾ ਦੇਸ਼ਾਂ ਦੇ ਰਾਜਨੀਤਿਕ  ਸਬੰਧਾਂ ਦੀ ਮਜਬੂਤੀ ਬਾਰੇ ਗੱਲਬਾਤ ਕਰਦੇ ਹੋਏ 75 ਸਾਲਾ ਪੁਰਾਣੀ ਸਾਝ ਨੂੰ ਹੋਰ ਮਜਬੂਤ ਬਣਾਉਣ ਲਈ ਆਖਿਆ ਗਿਆ ॥ ਸਵਾਗਤੀ ਭਾਸ਼ਣ ਵਿਚ ਬੋਲਦੇ ਹੋਏ ਇਟਲੀ ਵਿਚ ਭਾਰਤੀ ਰਾਜਦੂਤ  ਮੈਡਮ ਨੀਨਾ  ਮਲੋਹਤਰਾ ਦੁਆਰਾ ਸਭ ਨੂੰ ਜੀ ਆਇਆ ਆਖਣ ਤੋ ਬਾਅਦ ਭਾਰਤ ਦੀ ਸੰਸਕ੍ਰਿਤੀ  ਅਤੇ ਦੂਜੇ  ਦੇਸ਼ਾ  ਨਾਲ ਮਜਬੂਤ ਸਬੰਧਾ ਦਾ ਜਿਕਰ ਕਰਦਿਆ ਹੋਇਆ ਆਖਿਆ ਕਿ ਭਾਰਤ ਇਕ ਮਜਬੂਤ ਅਰਥ ਵਿਵਸਥਾ ਵਾਲਾ  ਦੇਸ਼ ਬਣਕੇ ਉਭਰਿਆ ਹੈ ਦੁਨੀਆ ਦੇ ਵੱਖ ਵੱਖ ਦੇਸ਼ਾ  ਦੇ ਭਾਰਤ ਨਾਲ ਰਾਜਨੀਤਿਕ ਅਤੇ ਮਜਬੂਤ ਵਪਾਰਿਕ ਸਬੰਧ ਹਨ | ਜਿਨਾ ਵਿਚੋ ਇਟਲੀ ਇਕ ਹੈ      ...

ਮਾਰਕੇ (ਇਟਲੀ) ਚੋ ਮਨਾਇਆ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ

Image
  ਮਿਲਾਨ ਇਟਲੀ 22 ਅਕਤੂਬਰ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਮਾਰਕੇ ਦੀਆਂ ਸੰਗਤਾਂ ਵੱਲੋ  ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਅਵਤਾਰ ਦਿਹਾੜਾ ਭਗਵਾਨ ਵਾਲਮੀਕਿ ਸਭਾ ਮਾਰਕੇ ਦੇ ਸਹਿਯੋਗ ਨਾਲ ਚੈਸਾਪੋਲੰਬੋ ਕੋਲਫਾਨੋ (ਮਾਰਕੇ) ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਪੁੱਜੇ ਜਿੰਨ੍ਹਾ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਉਪਰੰਤ ਯੌਰਪ ਦੀਆਂ ਵੱਖ ਵੱਖ ਵਾਲਮੀਕਿ ਸਭਾਵਾਂ ਤੋ ਪੁੱਜੇ ਆਗੂਆਂ ਦਾ ਸਨਮਾਨ੍ਹ ਕੀਤਾ ਗਿਆ | ਵੀਰ ਅਜੇ ਔਜਲਾ ਅਤੇ ਸੋਨੂੰ ਖਹਿਰਾ ਨੇ ਵੀ ਹਾਜਰੀਆਂ ਭਰਦੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ  ਸਮਾਗਮ ਦੀ ਸਮਾਪਤੀ ਦੌਰਾਨ ਇਕੱਕਤਰ ਹੋਏ ਸੇਵਾਦਾਰ, ਫੋਟੋ ਸਾਬੀ ਚੀਨੀਆ

ਵੇਦਾਂਤਾਚਾਰੀਆ ਮਹੰਤ ਸ੍ਰੀ ਸਵਾਮੀ ਗੁਰੂਵੇਂਦਰ ਜੀ ਇਟਲੀ ਪੁੱਜੇ

Image
 ਮਿਲਾਨ ਇਟਲੀ (ਸਾਬੀ ਚੀਨੀਆ) ਨਿਰਮਲ ਆਸ਼ਰਮ ਹਜਾਰਾ ਜਲੰਧਰ ਤੋ ਵੇਦਾਂਤਾਚਾਰੀਆ ਮਹੰਤ ਸ੍ਰੀ ਸਵਾਮੀ ਗੁਰੂਵੇਂਦਰ ਜੀ ਦਾ ਇਟਲੀ ਦੇ ਸ਼ਹਿਰ ਲਵੀਨੀਉ ਪਹੁੱਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਸਵਾਮੀ ਗੁਰੂਵੇਂਦਰ ਜੀ ਨੂੰ ਸਨਾਤਨ ਧਰਮ ਮੰਦਿਰ ਦੀ ਕਮੇਟੀ ਲਵੀਨੀੳ, ਵਾਲਮੀਕ ਧਰਮ ਸਮਾਜ ਯੌਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ, ਅਤੇ ਇੰਡੋ ਇਟਾਲੀਅਨ ਕਲਚਰ ਐਂਡ ਵੈਅਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੈਸ਼ਨੂੰ ਕੁਮਾਰ ਵੱਲੋ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ ਦੱਸਣਯੋਗ ਹੈ ਕਿ ਉਹ ਵਾਲਮੀਕਿ ਸਭਾ ਵੱਲੋ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇੱਥੇ ਆਏ ਹਨ : 

ਕੈਂਥ ਇੰਟਰਪ੍ਰਾਈਜ਼ਜ਼ ਇਟਲੀ ਵੱਲੋਂ ਪੰਜਾਬ ਦੇ ਉੱਘੇ ਬਹੁਜਨ ਚਿੰਤਕ ਭਗਵਾਨ ਸਿੰਘ ਚੌਹਾਨ ਦਾ ਇਟਲੀ ਵਿਖੇ ਵਿਸੇ਼ਸ ਸਨਮਾਨ

Image
                 * ਭਗਵਾਨ ਸਿੰਘ ਚੌਹਾਨ ਬਹੁਜਨ ਸਮਾਜ ਦੀ ਹਨ ਰੀੜ ਦੀ ਹੱਡੀ:-ਕੈਂਥ ਇੰਟਰਪ੍ਰਾਈਜ਼ਜ਼ ਇਟਲੀ* ਰੋਮ(ਬਿਊਰੋ)ਇਟਲੀ ਦੇ ਸੂਬੇ ਲਾਸੀਓ ਦੇ ਜਿ਼ਲ੍ਹਾ ਲਾਤੀਨਾ ਅਧੀਨ ਪੈਂਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਾਜ਼ਰ "ਕੈਂਥ ਇੰਟਰਪ੍ਰਾਈਜ਼ਜ਼ ਇਟਲੀ"ਵੱਲੋਂ ਭਾਰਤ ਪੰਜਾਬ ਦੀ ਧਰਤੀ ਤੋਂ ਵਿਸੇ਼ਸ ਯੂਰਪ ਫੇਰੀ ਉੱਤੇ ਆਏ ਪੰਜਾਬ ਦੇ ਪ੍ਰਸਿੱਧ ਬਹੁਜਨ ਚਿੰਤਕ ਭਗਵਾਨ ਸਿੰਘ ਚੌਹਾਨ ਇੰਚਾਰਜ ਬਸਪਾ ਪੰਜਾਬ ਦਾ ਸਬਾਊਦੀਆ ਵਿਖੇ ਵਿਸੇ਼ਸ ਸਨਮਾਨ ਕੀਤਾ ਗਿਆ।ਇਸ ਮੌਕੇ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਵਿਦੇਸਾਂ ਵਿੱਚ ਆਕੇ ਕਾਮਯਾਬੀ ਦੇ ਝੰਡੇ ਬੁਲੰਦ ਕਰਨੇ ਕੋਈ ਸੌਖੀ ਗੱਲ ਨਹੀਂ ਪਰ ਜਿਹੜੇ ਭਾਰਤੀ ਵਿਦੇਸ਼ਾਂ ਵਿੱਚ ਆਕੇ ਹੱਡ ਭੰਨਵੀਂ ਮਿਹਨਤ ਮੁਸ਼ਕਤ ਨਾਲ ਇਤਿਹਾਸ ਸਿਰਜਦੇ ਹਨ ਉਹ ਸਮੁੱਚੇ ਭਾਈਚਾਰੇ ਲਈ ਮਾਣ ਦਾ ਸਵੱਬ ਹੁੰਦੇ ਹਨ। ਇਸ ਮੌਕੇ "ਕੈਂਥ ਇੰਟਰਪ੍ਰਾਈਜ਼ਜ਼ ਇਟਲੀ" ਦੇ ਗੁਰਦੀਪ ਅਜੈ ਬਹਾਰ ਕੈਂਥ ਨੇ ਕਿਹਾ ਕਿ ਭਗਵਾਨ ਸਿੰਘ ਚੌਹਾਨ ਵਰਗੇ ਆਗੂਆਂ ਦੀ ਬਹੁਜਨ ਸਮਾਜ ਨੂੰ ਬਹੁਤ ਲੋੜ ਹੈ ਜੇਕਰ ਪੰਜਾਬ ਵਿੱਚ ਹੋਰ ਵੀ ਆਗੂ ਇਹਨਾਂ ਵਾਂਗਰ ਦਿਲੋਂ ਬਹੁਜਨ ਸਮਾਜ ਨੂੰ ਜਾਗਰੂਕ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਕਾਣੀ ਵੰਡਬਾਦ ਜੜ੍ਹੋਂ ਖਤਮ ਹੋ ਜਾਵੇਗੀ ।ਚੌਹਾਨ ਹੁਰੀ ਬਹੁਜਨ ਸਮਾਜ ਦੀ ਰੀੜ ਦੀ ਹੱਡੀ ਹਨ ਜਿਹੜੇ ਕਿ ਪਿਛਲੇ...

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਟਲੀ ਚੋ ਸਿੱਖ ਆਗੂਆਂ ਨਾਲ ਕੀਤੀ ਮੁਲਾਕਾਤ

Image
 ਮਿਲਾਨ ਇਟਲੀ 9 ਸਤੰਬਰ (ਸਾਬੀ ਚੀਨੀਆ) ਭਾਰਤ ਦੇ ਪੈਟਰੋਲੀਅਮ ,ਕੁਦਰਤੀ ਗੈਸਾਂ ਤੇ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਮਿਲਾਨ ਵਿਚ ਹੋਏ ਇਕ ਬਹੁਦੇਸ਼ੀ ਸੰਮੇਲਨ ਵਿਚ ਹਿੱਸਾ ਲੈਣ ਲਈ ਇਟਲੀ ਆਏ ਹੋਏ ਹਨ ਜਿੱਥੇ ਉਨਾਂ ਵੱਲੋ ਇਟਲੀ ਤੋ ਇਲਾਵਾ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਉਥੇ ਉਨਾਂ ਇਟਲੀ ਰਹਿੰਦੇ ਭਾਰਤੀ ਲੋਕਾਂ ਅਤੇ ਵਪਾਰੀਆਂ ਤੋ ਇਲਾਵਾ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵੀ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ| ਇਟਲੀ ਵਿਚ ਭਾਰਤੀ ਅੰਬੈਸਡਰ ਮੈਡਮ ਨੀਨਾ ਮਲਹੋਤਰਾ ਅਤੇ ਮਿਲਾਨ ਕੈਂਸਲਟ ਦਫਤਰ ਤੋ ਮੈਡਮ ਟੀ, ਅਜੰੂਗਲਾ ਜਮੀਰ ਵੱਲੋ ਉਨਾਂ ਨੂੰ ਇਟਲੀ ਆਉਣ ਤੇ ਜੀ ਆਇਆ ਆਖਿਆ ਗਿਆ ਉਪਰੰਤ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਦਿਆ ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਬਹੁਤ ਛੋਟੀ ਉਮਰ ਵਿਚ ਇਟਲੀ ਆਏ ਸਨ ਅਤੇ ਇੱਥੋ ਦੀ ਸੰਸਕ੍ਰਿਤੀ ਤੋ ਚੰਗੀ ਤਰ੍ਹਾ ਜਾਣੂ ਹਨ ਉਨਾਂ ਭਾਰਤੀ ਲੋਕਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਦੇਸ਼ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਕ ਮਜਬੂਤ ਅਰਥ ਵਿਵਸਥਾ ਦੇ ਤੌਰ ਤੇ ਤੇਜੀ ਨਾਲ ਉੱਭਰ ਰਿਹਾ ਹੈ।                                     ਇਸ ਮੌਕੇ ਮੌਜੂਦ ਸਿੱਖ ਆਗੂਆਂ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਦੇਸ਼ ਵਿਦੇਸ਼ ਵਿਚ ਵੱਡੀ ਪੱਧਰ ਤ...

ਇਟਲੀ ਦੇ ਸ਼ਹਿਰ ਤੈਰਨੀ ਚੋ 4 ਸਤੰਬਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

Image
          ਇਟਲੀ ਦੇ ਸ਼ਹਿਰ ਤੈਰਨੀ ਚੋ 4 ਸਤੰਬਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ    ਮਿਲਾਨ ਇਟਲੀ 1 ਸਤੰਬਰ (ਸਾਬੀ ਚੀਨੀਆ) ਇਟਲੀ ਦੇ ਸ਼ਹਿਰ ਤੈਰਨੀ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਤੈਰਨੀ ਦੀਆਂ ਸਮੂਹ੍ਹ ਸੰਗਤਾਂ ਵੱਲੋ ਹਰ ਸਾਲ ਦੀ ਤਰ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 4 ਸਤੰਬਰ ਦਿਨ ਐਤਵਾਰ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਨੂੰ ਸਫਲਤਾ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਸਥਾਨਿਕ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਾਰੇ ਲੋੜੀਦੇ ਪ੍ਰਬੰਧ ਕੀਤੇ ਗਏ ਹਨ ਇਸ ਦੌਰਾਨ ਪੁੱਜ ਰਹੇ ਹੋਰਨਾਂ ਰਾਗੀ ਤੇ ਕਵੀਸ਼ਰੀ ਜੱਥਿਆ ਤੋ ਇਲਾਵਾ ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਜੱਥਾ ਵੱਲੋ ਆਈਆਂ ਸੰਗਤਾਂ ਨੂੰ ਸਿੱਖ ਕੌਮ ਦਾ ਗੌਰਵਮਈ ਇਤਿਹਾਸ ਸ਼ਰਵਣ ਕਰਵਾਇਆ ਜਾਵੇਗਾ । ਪ੍ਰਬੰਧਕ ਕਮੇਟੀ ਵੱਲੋ ਇਟਲੀ ਵਿਚ ਵੱਸਦੀਆ ਸਮੂਹ੍ਹ ਸਿੱਖ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦੀ ਬੇਨਤੀ ਕੀਤੀ ਗਈ ਹੈ