ਇਟਲੀ ਚੋ ਲੇਖਕ ਬਿੰਦਰ ਕੋਲੀਆਂ ਵਾਲ ਦਾ ਨਾਵਲ "ਪਾਂਧੀ ਉਸ ਪਾਰ ਦੇ"ਰਿਲੀਜ।
ਇਟਲੀ ਚੋ ਲੇਖਕ ਬਿੰਦਰ ਕੋਲੀਆਂ ਵਾਲ ਦਾ ਨਾਵਲ "ਪਾਂਧੀ ਉਸ ਪਾਰ ਦੇ"ਰਿਲੀਜ। ਮਿਲਾਨ ਇਟਲੀ 27ਨਵੰਬਰ(ਸਾਬੀ ਚੀਨੀਆ ) ਇਟਲੀ ਦੀ ਧਰਤੀ ਤੇ ਵਸਦੇ ਪ੍ਰਵਾਸੀ ਪੰਜਾਬੀ ਦੇ ਸਾਹਿਤਕਾਰ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ"ਪਾਂਧੀ ਉਸ ਪਾਰ ਦੇ" ਵੈਰੋਨਾ ਨੇੜਲੇ ਸ਼ਹਿਰ ਕਲਦੀਏਰੋ ਵਿਖੇ ਲੋਕ ਅਰਪਣ ਕੀਤਾ ਗਿਆ।ਇਸ ਨਾਵਲ ਨੂੰ ਜਾਰੀ ਕਰਨ ਸਬੰਧੀ ਸਭਾ ਵੱਲੋਂ ਇਟਲੀ ਦੁਆਰਾ ਇਕ ਵਿਸ਼ੇਸ਼ ਇਕੱਤਰਤਾ ਵੈਰੋਨਾ ਨੇੜਲੇ ਸ਼ਹਿਰ ਕਲਦੀਏਰੋ ਵਿਖੇ ਕੀਤੀ ਗਈ।ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਵੇਂ ਨਾਵਲ ਦੀ ਘੁੰਡ ਚਕਾਈ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਆਹੁਦੇਦਾਰ ਅਤੇ ਸਭਾ ਨਾਲ਼ ਜੁੜੇ ਅਨੇਕਾਂ ਲੇਖਕ ਹਾਜਿਰ ਸਨ।ਜਿੰਨਾਂ ਵੱਲੋ ਇਸ ਨਾਵਲ ਨੂੰ ਲੋਕ ਅਰਪਣ ਕਰਨ ਮਗਰੋ ਲੇਖਕ ਵੀ ਵਧਾਈਆਂ ਦਿੰਦਿਆਂ ਆਖਿਆ ਕਿ ਬਿੰਦਰ ਕੌਲੀਆ ਵਾਲੀ ਸ਼ਬਦਾਂ ਦਾ ਜਾਦੂਗਰ ਜਿਸ ਨੇ ਇਕ ਦਾਇਰੇ ਵਿਚ ਰਹਿਕੇ ਹਮੇਸ਼ਾ ਆਪਣੀ ਗੱਲ ਨੂੰ ਬੜੇ ਵਧੀਆ ਤਰੀਕੇ ਲੋਕਾਂ ਦੀ ਕਚਹਿਰੀ ਵਿਚ ਰੱਖਕੇ ਚੰਗੀ ਵਾਹ ਵਾਹ ਖੱਟੀ ਆਸ ਹੈ ਕਿ ਉਨਾਂ ਦੁਆਰਾ ਲਿਖਿਆ ਇਹ ਨਾਵਲ ਵੀ ਸਾਹਿਤਕ ਖੇਤਰ ਵਿਚ ਪ੍ਰਵਾਨ ਚੜੇਗਾ ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਵੀ ਕੀਤਾ ਗਿਆ।ਸਮਾਗਮ ਦੌਰਾਨ ਪੰਜਾਬ ਦੀ ਧਰਤੀ ਤੋਂ ਪਹੁੰਚੇ ਪ੍ਰਸਿੱਧ ਲੇਖਕ ਚਰਨਜੀਤ ਸਿੰਘ ਜੋਗੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਨਾਵਲ ਨੂੰ ਲੋਕ ਅਰਪਣ ਕਰਦੇ ਹੋਏ ਸਮਾਗਮ ਵਿਚ ਪਹੁੱਚੇ ਹੋਏ ਪਤਵੰਤੇ ਅਤੇ ਹੋਰ ਫੋਟੋ ਸਾਬੀ ਚੀਨੀਆ
Comments
Post a Comment