ਸਿੱਖ ਆਗੂ ਕਰਮਜੀਤ ਸਿੰਘ ਢਿੱਲੋ ਦੀ ਬੇਵਕਤੀ ਮੌਤ ਤੋ ਬਾਅਦ ਇਟਲੀ ਚੋ ਸੋਗ ਦੀ ਲਹਿਰ


 ਮਿਲਾਨ ਇਟਲੀ (ਸਾਬੀ ਚੀਨੀਆ) ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਢਿੱਲੋ ਦੀ ਬੇਵਕਤੀ ਮੌਤ ਤੋ ਬਾਅਦ ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ ਸਵ,ਢਿੱਲੋ ਦੇ ਭਤੀਜੇ ਗੁਰਮੀਤ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਹ ਕੋਈ ਚਾਰ ਦਹਾਕੇ ਪਹਿਲਾ ਕਪੂਰਥਲਾ ਜਿਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਤਾਸ਼ਪੁਰ ਤੋ ਉੱਠਕੇ ਇਟਲੀ ਆ ਵੱਸੇ ਸਨ ਜਿੱਥੇ ਉਨਾਂ ਆਪਣੀ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਪਹਿਲਾ ਬਿਜਨੈਸਮੈਨ ਤੇ ਫਿਰ ਸਿਆਸੀ ਤੌਰ ਤੇ ਇਸ ਤਰਾਂ ਦੀ ਪਹਿਚਾਣ ਬਣਾਈ ਕਿ ਅੱਜ ਇਟਲੀ ਵੱਸਦਾ ਹਰ ਭਾਰਤੀ ਉਨਾਂ ਦੀ ਬੇਵਕਤੀ ਮੌਤ ਦਾ ਸੋਗ ਮਨ੍ਹਾ ਰਿਹਾ ਹੈ ਦੱਸਣਯੋਗ ਹੈ ਕਿ ਰੋਮ ਸਥਿਤ ਭਾਰਤੀ ਅੰਬੈਸੀ ਅਧਿਕਾਰੀਆਂ ਨੇ ਵੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ !

      ਉਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਇੰਡੀਅਨ ਸਿੱਖ ਕਮਿਨਊਟੀ ਇਟਲੀ, ਇੰਡੀਅਨ ਉਵਰਸੀਜ਼ ਕਾਗਰਸ ਯੂਰਪ ਦੇ ਸਮੂਹ੍ਹ ਆਗੂ , ਸ਼੍ਰੋਮਣੀ ਅਕਾਲੀ ਦਲ ਬਾਦਲ ਇਕਾਈ ਇਟਲੀ, ਯੂਨੀਅਨ ਸਿੱਖ ਇਟਲੀ ਸਮੇਤ ਕਈ ਸਰਬ ਉੱਚ ਸੰਸਥਾਵਾਂ ਤੋ ਇਲਾਵਾ ਗੁਰਦੁਆਰਾ ਸਾਹਿਬ, ਮੰਦਿਰ ਕਮੇਟੀਆਂ ਤੇ ਵੱਖ ਵੱਖ ਖੇਡ ਕਲੱਬਾਂ ਦੇ ਆਗੂ ਨੇ ਸ ਕਰਮਜੀਤ ਸਿੰ੍ਹਘ ਢਿੱਲੋ ਦੀ ਬੇਵਕਤੀ ਮੌਤ ਤੇ ਦੁੱਖ ਜਾਹ੍ਹਿਰ ਕਰਦਿਆ ਆਖਿਆ ਕਿ ਉਨਾਂ ਦੇ ਅਚਾਨਕ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਡੂੰਘੀ ਸੱਟ ਵੱਜੀ ਹੈ ਉਥੇ ਇਟਲੀ ਰਹਿੰਦੇ ਭਾਰਤੀਆਂ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਦੱਸਣਯੋਗ ਹੈ ਕਿ ਸ, ਢਿੱਲੋ ਦੀਆਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਸਮੇਤ ਕਾਂਗਰਸੀ ਆਗੂ ਨਾਲ ਨਜਦੀਕੀਆਂ ਤਾ ਹੈ ਹੀ ਸਨ ਸਗੋ ਕਈ ਇਟਾਲੀਅਨ ਮਂੰਤਰੀਆਂ,ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਚੰਗੇ ਸਬੰਧ ਸਨ ।

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ