ਭਾਰਤੀ ਖਾਣੇ ਬਣਾਉਣ ਵਾਲੀ ਫਗਵਾੜਾ ਦੀ ਅੱਨੂ ਦੁੱਗਲ ਕੋਲ ਇਟਾਲੀਅਨ ਲੋਕ ਸ਼ੌਕ ਨਾਲ ਆਉਂਦੇ ਨੇ ਸਵਾਦਲੇ ਖਾਣੇ ਖਾਣ ਲਈ

ਮਿਲਾਨ (ਇਟਲੀ)26 ਨਵੰਬਰ (ਸਾਬੀ ਚੀਨੀਆ ) ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਨਾਲ਼ ਸਬੰਧਿਤ ਇਟਲੀ ਦੇ ਸੀਚੀਲੀਆ ਸਮੁੰਦਰੀ ਤੱਟ ਤੇ ਕਤਾਨੀਆ ਸ਼ਹਿਰ ਵਿਖੇ ਰਹਿ ਰਹੀ ਅੱਨੁ ਦੁੱਗਲ ਨੇ ਭਾਰਤੀ ਖਾਣਿਆਂ ਨੂੰ ਬਣਾਉਣ ਲਈ ਇਸ ਹੱਦ ਤੱਕ ਮੁਹਾਰਤ ਹਾਸਿਲ ਕਰ ਲਈ ਹੈ ਕਿ ਅੱਜ  ਇਟਾਲੀਅਨ ਅਤੇ ਹੋਰ ਦੇਸ਼ਾ ਦੇ ਲੋਕ ਵੀ ਉਸ ਦੁਆਰਾ ਤਿਆਰ ਕੀਤੇ ਗਏ ਖਾਣੇ ਦੀਆਂ ਖੂਬ ਤਾਰੀਫਾਂ ਕਰਦੇ ਹਨ।ਅੱਨੂ ਦੁੱਗਲ ਸਾਲ 2011 ਵਿੱਚ ਆਪਣੇ ਪਤੀ ਅਸ਼ਵਨੀ ਦੁੱਗਲ ਨਾਲ਼ ਇਟਲੀ ਪਹੁੰਚੀ ਸੀ ਅਤੇ ਇੱਥੇ ਆ ਕੇ ਉਸ ਨੇ ਦੇਖਿਆ ਕਿ ਕੁੱਝ ਲੋਕ ਕੰਮਾਂ-ਕਾਰਾਂ ਵਿੱਚ ਲਗਾਤਾਰ ਰੁਝੇ ਹੋਣ ਕਰਕੇ ਖਾਣਾ ਬਣਾਉਣ ਲਈ ਵਖਤ ਨਹੀ ਕੱਢ ਸਕਦੇ ਇਸ ਲਈ ਉਸ ਨੇ ਅਜਿਹੇ ਲੋਕਾਂ ਲਈ ਖਾਣਾ ਤਿਆਰ ਕਰਕੇ ਸਸਤੇ ਮੁੱਲ ਵਿੱਚ ਘਰੋਂ -ਘਰੀ ਖਾਣਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ।ਕੁੱਝ ਸਮੇਂ ਵਿੱਚ ਹੀ ਅੱਨੂ ਦੁਆਰਾ ਤਿਆਰ ਕੀਤੇ ਗਏ ਖਾਣੇ ਦੀ ਇੰਨੀ ਜਿਆਦਾ ਮੰਗ ਵਧ ਗਈ ਕਿ ਉਸ ਨੇ ਆਪਣੇ ਪਤੀ ਅਸ਼ਵਨੀ ਦੁੱਗਲ ਨਾਲ਼ ਮਿਲ ਕੇ ਕਤਾਨੀਆ ਸ਼ਹਿਰ ਵਿਖੇ ਭਾਰਤੀ ਖਾਣਿਆਂ ਦਾ ਇਕ ਰੈਸਟੋਰੈਂਟ ਖੋਲਿਆ।ਜਿਸ ਨੂੰ ਕਿ ਰੈਸਟੋਰੈਂਟ ਖੇਤਰ ਦੀ ਮਸ਼ਹੂਰ ਕੰਪਨੀ "ਗੁਰੁ"ਦੁਆਰਾ ਕਤਾਨੀਆ ਦੇ ਬੈਸਟ ਰੈਸਟੋਰੈਂਟ ਦਾ ਖਿਤਾਬ ਵੀ ਪ੍ਰਦਾਨ ਕੀਤਾ ਗਿਆ।ਇੱਥੇ ਹੀ ਬੱਸ ਨਹੀ ਈਸ਼ਾ ਅੰਬਾਂਨੀ ਤੱਕ ਵਰਗੀਆਂ ਅਨੇਕਾਂ ਮਸ਼ਹੂਰ ਹਸਤੀਆਂ ਅੱਨੂ ਦੁੱਗਲ ਦੁਆਰਾ ਤਿਆਰ ਕੀਤੀ ਗਈ ਕੈਂਟਰਿੰਗ ਦਾ ਮਜਾ ਚੱਖ ਚੁੱਕੀਆਂ ਹਨ।


Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ