ਲਵੀਨੀੳ (ਇਟਲੀ) ਚੋ ਸ਼ਰਧਾ ਨਾਲ ਮਨਾਇਆ ਗਿਆ ਸੁਤਿਗੁਰੁ ਰਵਿਦਾਸ ਮਹ੍ਹਾਰਾਜ ਦਾ ਅਵਤਾਰ ਦਿਹਾੜਾ
ਮਿਲਾਨ ਇਟਲੀ 6 ਫਰਵਰੀ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੀਆਂ ਸੰਗਤਾਂ ਵੱਲੋ ਸਤਿਗੁਰੂ ਰਵਿਦਾਸ ਮਹ੍ਹਾਰਾਜ ਦਾ 646 ਵਾਂ ਅਵਤਾਰ ਪੁਰਬ ਦਿਹਾੜਾ ਪੂਰੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲ੍ਹਾ ਨਾਲ ਮਨਾਇਆ ਗਿਆ ਇਸ ਮੌਕੇ ਆਰੰਭ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਖੁੱਲੇ ਦੀਵਾਨ ਹਾਲ ਸਜਾਏ ਗਏ ਜਿੰਨਾਂ ਵਿਚ ਗੁਰਦੁਆਰਾ ਸਾਹਿਬ ਦੇ ਹਾਜੂਰੀ ਰਾਗੀ ਜੱਥੇ ਵੱਲੋ ਕੀਰਤਨ ਨਾਲ ਆਰੰਭਤਾ ਕਰਦੇ ਹੋਏ ਹਾਜਰੀਆਂ ਭਰੀਆਂ ਗਈਆਂ ਉਪਰੰਤ ਪੰਜਾਬ ਤੋ ਉਚੇਚੇ ਤੌਰ ਤੇ ਪੁੱਜੇ ਪੰਥ ਪ੍ਰਸਿੱਧ ਢਾਡੀ ਸੁਖਵੀਰ ਸਿੰਘ ਭੌਰ, ਗੁਰਪ੍ਰੀਤ ਸਿੰਘ ਸਾਰੰਗੀ ਮਾਸਟਰ ਤੇ ਦਲਵਿੰਦਰ ਸਿੰਘ ਦਮਨ ਵੱਲੋ ਇਕ ਤੋ ਇਕ ਢਾਡੀ ਵਾਰਾਂ ਪੇਸ਼ ਕਰਦੇ ਹੋਏ ਗੁਰੂ ਰਵਿਦਾਸ ਜੀ ਦੀ ਜੀਵਨ ਨੂੰ ਸੰਗਤਾਂ ਦੇ ਸਨਮੁੱਖ ਪੇਸ਼ ਕਰਦੇ ਹੋਏ ਹਾਜਰੀ ਭਰਦਿਆ ਸਮਾਗਮ ਨੂੰ ਸਫਲ ਬਣਾਇਆ ਗਿਆ !
ਢਾਡੀ ਸੁਖਵੀਰ ਸਿੰਘ ਭੌਰ ਨੇ ਜੋਰ ਦਿੰਦੇ ਹੋਏ ਆਖਿਆ ਕਿ ਸਾਨੂੰ ਆਪਸੀ ਧੱੜੇਬੰਦੀਆਂ ਤੋ ਉਪਰ ਉਠਕੇ ਸਰਬੱਤ ਦੀ ਭਲਾਈ ਲਈ ਕਾਰਜ ਕਰਦੇ ਕਰਨੇ ਚਾਹੀਦੇ ਨੇ ਜਿਸ ਤਰ੍ਹਾ ਸਾਡੇ ਗੁਰੂ ਸਾਹਿਬਾਨ ਉਪਦੇਸ਼ ਦੇ ਕਿ ਗਏ ਨੇ ਇਸੇ ਦੌਰਾਨ ਗ੍ਰੰਥੀ ਸਿੰਘ ਭਾਈ ਦਲਬੀਰ ਸਿੰਘ ਦੁਆਰਾ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਪਹੁੱਚੇ ਹੋਏ ਜੱਥੇ ਨੂੰ ਗੁਰੂਾਂ ਦੀ ਬਖਸਿ਼ਸ਼ ਸਿਰਪਾੳ ਭੇਟ ਕਰਕੇ ਸਨਮਾਨ੍ਹਿਤ ਕੀਤਾ ਗਿਆ ਸੰਗਤਾਂ ਨੇ ਦੂਰੋ ਨੇੜਿੳ ਪਹੁੱਚ ਕਰਕੇ ਧਾਰਮਿਕ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਖੁਸ਼ੀਆਂ ਪ੍ਰਾਪਤ ਕੀਤੀਆ ਨੌਜਵਾਨਾਂ ਵੱਲੋ ਚੱਲਦੀਆਂ ਸੇਵਾਵਾਂ ਵਿਚ ਹਿੱਸੇ ਪਾਕੇ ਜੀਵਨ ਸਫਲਾ ਬਣਾਇਆ
ਫੋਟੋ ਢਾਡੀ ਸੁਖਵੀਰ ਸਿੰਘ ਭੋਰ ਤੇ ਸਾਥੀਆਂ ਨੂੰ ਸਨਮਾਨ੍ਹਿਤ ਕਰਦੇ ਹੋਏ ਪ੍ਰਬੰਧਕ , ਫੋਟੋ ਸਾਬੀ ਚੀਨੀਆ


Comments
Post a Comment