ਇਟਲੀ ਚੋ ਛੋਟੇ ਬੱਚਿਆ ਨੂੰ ਪੰਜਾਬੀ ਬੋਲੀ ਸਿੱਖਾਉਣ ਲਾਈ ਕਲਾਸਾਂ ਸ਼ੁਰੂ ਹੋਣਗੀਆਂ
ਇਟਲੀ ਚੋ ਛੋਟੇ ਬੱਚਿਆ ਨੂੰ ਪੰਜਾਬੀ ਬੋਲੀ ਸਿੱਖਾਉਣ ਲਾਈ ਕਲਾਸਾਂ ਸ਼ੁਰੂ ਹੋਣਗੀਆਂ
ਮਿਲਾਨ ਇਟਲੀ 12 ਜੁਲਾਈ (ਸਾਬੀ ਚੀਨੀਆ) ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਛੋਟੇ ਬੱਚਿਆ ਨੂੰ ਪੰਜਾਬੀ ਸਿਖਾਉਣ ਲਈ ਵਿਸ਼ੇਸ਼ ਕਲਾਸਾ ਸ਼ੁਰੂ ਹੋਣ ਜਾ ਰਹੀਆ ਹਨ ਜਿਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਰਛਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਕਲਾਸਾਂ ਦੀ ਆਰੰਭਤਾ 17 ਜੁਲਾਈ ਨੂੰ ਹੋਵੇਗੀ ਜਿਨਾਂ ਵਿਚ ਇਟਾਲੀਅਨ ਸਕੂਲਾਂ ਵਿਚ ਪੜਣ ਵਾਲੇ ਪੰਜਾਬੀ ਬੱਚਿਆ ਨੂੰ ਪੰਜਾਬੀ ਬੋਲੀ ਪੜਨ, ਲਿਖਣ ਤੇ ਬੋਲਣ ਦੇ ਅਭਿਆਸ ਕਰਵਾਏ ਜਾਣਗੇ ਦੱਸਣਯੋਗ ਹੈ ਕਿ ਵਿਦੇਸ਼ਾਂ ਵਿਚ ਜੰਮੇ ਪਲ੍ਹੇ ਬੱਚੇ ਜਿਆਦਾਤਰ ਸਥਾਨਿਕ ਭਾਸਾਂ ਹੀ ਪੜ੍ਹਦੇ ਤੇ ਬੋਲਦੇ ਹਨ | ਜਿਸ ਕਰਕੇ ਉਹ ਪੰਜਾਬੀ ਭਾਸਾਂ ਤੋ ਦੂਰ ਹੋ ਜਾਂਦੇ ਹਨ | ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਲਾਸਾਂ ਦੇ ਆਰੰਭਤਾ ਵਾਲੇ ਦਿਨ ਪੰਜਾਬੀ ਲੋਕ ਧਾਰਾ ਗਰੁੱਪ ਇਟਲੀ ਵੱਲੋ ਸਾਰੇ ਬੱਚਿਆ ਨੂੰ ਪੰਜਾਬੀ ਦੇ ਕਾਇਦੇ ਬਿਲਕੁਲ ਫ੍ਰੀ ਦਿੱਤੇ ਜਾਣਗੇ| ਜਿੰਨ੍ਹਾ ਦੀ ਮਦਦ ਨਾਲ ਬੱਚਿਆ ਨੂੰ ਬੋਲੀ ਸਿੱਖਣ ਵਿਚ ਆਸਾਨੀ ਹੋਵੇਗੀ ।
Comments
Post a Comment