ਇਟਲੀ ਲਵੀਨੀੳ ਚੋ ਵਿਸ਼ਾਲ ਭਗਵਤੀ ਜਾਗਰਣ ਚੋ ਦਰੂ ਦੂਰ ਤੋ ਪੁੱਜੇ ਸ਼ਰਧਾਲੂ

    ਇਟਲੀ ਲਵੀਨੀੳ ਚੋ ਵਿਸ਼ਾਲ ਭਗਵਤੀ ਜਾਗਰਣ ਚੋ ਦਰੂ ਦੂਰ ਤੋ ਪੁੱਜੇ ਸ਼ਰਧਾਲੂ


ਮਿਲਾਨ ਇਟਲੀ 12 ਜੁਲਾਈ (ਸਾਬੀ ਚੀਨੀਆ,ਕੈਥ) ਇਟਲੀ ਦੀ ਰਾਜਧਾਨੀ ਦੇ ਨਾਲ ਲੱਗਦੇ ਕਸਬਾ ਲਵੀਨੀਉ ਦੇ ਸ੍ਰੀ ਸਨਾਤਨ ਧਰਮ ਮੰਦਿਰ ਵਿਚ ਸਥਾਨਿਕ ਸ਼ਰਧਾਲੂਆਂ ਵੱਲੋ  ਵਿਸ਼ਾਲ ਭਗਤਵੀ ਜਾਰਗਣ ਕਰਵਾਇਆ ਗਿਆ  ਜਿਸ ਵਿਚ ਇਟਲੀ ਦੇ ਵੱਖ ਵੱਖ ਹਿੱਸਿਆ ਤੋ ਸ਼ਰਧਾਲੂ ਜਨ ਬੜੇ ਹੀ ਉਤਿਸ਼ਾਹ ਨਾਲ ਪੁੱਜੇ ਅਤੇ ਜਾਗਰਣ ਦੀਆਂ ਰੌਣਕਾਂ ਨੂੰ ਵਧਾਉਦੇ ਹੋਏ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ ਇਸ ਮੌਕੇ ਤੇ ਪਹੁੱਚੇ ਹੋਏ ਹਜਾਰਾਂ ਸ਼ਰਧਾਲੂਆਂ ਨੂੰ ਰਾਜ ਗਾਇਕ ਕਾਲਾ ਪਨੇਸਰ ਜੀ, ਕਿਸ਼ੋਰੀ ਜੀ ਕੇ ਪ੍ਰਿਯੇ ਭਗਤ ਸ੍ਰੀ ਮੋਹਿਤ ਸ਼ਰਮਾ ਆਦਿ ਨੇ ਮਾਂ ਦੇ ਗੁਣਗਾਨ ਕਰਦੇ ਹੋਏ ਇਸ ਪਵਿੱਤਰ ਅਵਸਰ ਦੀਆਂ ਖੁਸ਼ੀਆਂ ਨੂੰ ਚਾਰ ਚੰਨ੍ਹ ਲਾ ਦਿੱਤੇ ਜਦ ਕਿ ਸ੍ਰੀ ਸੁਨੀਲ ਕੁਮਾਰ ਯੂ,ਕੇ ਅਤੇ ਪੰਡਿਤ ਰਮੇਸ਼ ਕੁਮਾਰ ਸ਼ਾਸਤਰੀ ਜੀ ਮੁੱਖ ਮਹਿਮਾਨ ਤੇ ਤੌਰ ਤੇ ਹਾਜਰੀ ਲਗਵਾਈ ਇਸ ਮੌਕੇ ਮੰਦਿਰ ਕਮੇਟੀ ਵੱਲੋ ਜਾਗਰਣ ਵਿਚ ਪੁੱਜੀਆਂ ਹੋਈਆਂ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ੍ਹਿਤ ਕੀਤਾ ਗਿਆ ਇਲਾਕੇ ਵਿਚ ਵੱਸਦੀਆਂ ਸਮੂਹ੍ਹ ਸੰਗਤਾਂ ਵੱਲੋ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹੋਏ ਦੂਰ ਤੋ ਆਏ ਹੋਏ ਸ਼ਰਧਾਲੂਆਂ ਲਈ ਵੱਖ ਵੱਖ ਤਰ੍ਹਾਂ ਦੇ ਸਟਾਲ ਲਾਕੇ ਖਾਣ ਪੀਣ ਦੀਆਂ ਵਸਤਾਂ ਦੇ ਲੰਗਰ ਵੀ ਲਾਏ ਗਏ ਇਸ ਮਹ੍ਹਾ ਜਾਗਰਣ ਨੂੰ ਦੁਨੀਆਂ ਦੇ ਵੱਖ ਵੱਖ ਹਿਸਿਆ ਵਿਚ ਬੈਠੇ ਸ਼ਰਧਾਲੂ ਤੱਕ ਪਹੁਚਾਉਣ "ਯੂਰਪ ਨਿਊਜ ਟੀ,ਵੀ ਤੇ ਸਿੱਧਾ ਪ੍ਰਸਾਰਣ ਕੀਤਾ ਵਿਖਾਇਆ ਗਿਆ 

ਜਾਗਰਣ ਲਈ ਸਵਾਵਾਂ ਨਿਭਾਉਣ ਵਾਲਿਆ ਨੂੰ ਸਨਮਾਨ੍ਹਿਤ ਕਰਦੇ ਹੋਏ ਪ੍ਰਬੰਧਕ , ਫੋਟੋ ਸਾਬੀ ਚੀਨੀਆ

Comments

Popular posts from this blog

ਇਟਲੀ 1 ਜੂਨ ਤੋ 15 ਜੁਲਾਈ ਤੱਕ ਭਰੇ ਜਾਣਗੇ ਪੱਕੇ ਪੇਪਰ 5 ਲੱਖ ਗੈਰ ਕਾਨੂੰਨੀ ਵਿਦੇਸ਼ੀ ਨਾਗਰਿਕ ਹੋਣਗੇ ਪੱਕੇ

ਇਟਲੀ ਚੋ 300 ਸੋ ਭਾਰਤੀਆਂ ਦੀ ਕਰੋਨਾ ਰਿਪੋਰਟ ਪੋਜੀਟਿਵ ਮੱਚੀ ਹਾਹਾਕਾਰ 36 ਬੱਚੇ ਵੀ ਸ਼ਾਮਿਲ

ਇਟਲੀ ਵਾਲਿਆ ਲਈ ਬੁਰੀ ਖਬਰ ,, ਫਿਰ ਹੋਇਆ ਲਾਕਡਾਊਨ